ਅਣਡਿੱਠਾ ਪੈਰਾ : ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ । ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ । ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ । ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ – ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ । ਕਿਉਂਕਿ ਇਹ ਪ੍ਰਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੋਂ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ ।

ਪ੍ਰਸ਼ਨ 1. ਪੰਜਾਬ ਦਾ ਮੈਦਾਨੀ ਪ੍ਰਦੇਸ਼ ਕਿੱਥੇ ਸਥਿਤ ਹੈ?

ਪ੍ਰਸ਼ਨ 2. ਸੰਸਾਰ ਵਿੱਚ ਸਭ ਤੋਂ ਵੱਧ ਉਪਜਾਊ ਮੈਦਾਨ ਕਿਹੜੇ ਹਨ?

ਪ੍ਰਸ਼ਨ 3. ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਨਾਂ ਕੀ ਹਨ?

ਪ੍ਰਸ਼ਨ 4. ਪੰਜਾਬ ਦੇ ਮੈਦਾਨੀ ਪ੍ਰਦੇਸ਼ ਵਿੱਚ ਵਸੋਂ ਸੰਘਣੀ ਕਿਉਂ ਹੈ? ਕੋਈ ਦੋ ਕਾਰਨ ਲਿਖੋ।