CBSEComprehension PassageEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਪੰਜਾਬੀਆਂ ਦੀ ਬੀਰਤਾ

ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਵਿਰਾਸਤ ਵਿੱਚੋਂ ਮਿਲੀ ਹੈ। ਸ਼ੁਰੂ ਤੋਂ ਹੀ ਇਨ੍ਹਾਂ ਨੂੰ ਭਾਰਤ ਉੱਤੇ ਧਾਵਾ ਕਰਨ ਆਏ ਧਾੜਵੀਆਂ ਨਾਲ ਲੋਹਾ ਲੈਣਾ ਪਿਆ ਹੈ। ਪ੍ਰਦੇਸੀ ਧਾੜਵੀਆਂ ਦੀ ਈਨ ਮਨਣੋ ਇਨਕਾਰੀ ਪੰਜਾਬੀਆਂ ਦੀ ਅਣਖ਼ ਰੋਹ ਵਿੱਚ ਆ ਕੇ ਰਣ – ਭੂਮੀ ਵਿੱਚ ਬੀਰਤਾ ਦੇ ਹੱਥ ਵਿਖਾਉਂਦੀ ਰਹੀ ਹੈ।

ਯੂਨਾਨੀਆਂ ਦੇ ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਦੀ ਸਥਾਪਤੀ ਤੀਕ ਪੰਜਾਬੀਆਂ ਨੂੰ ਆਪਣੇ ਵੈਰੀਆਂ ਵਿਰੁੱਧ ਬੇਅੰਤ ਵਾਰ ਤੇਗਾਂ ਵਾਹੁਣੀਆਂ ਪੈਂਦੀਆਂ ਹਨ। ‘ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ’ ਕਹਾਵਤ ਇਸ ਗੱਲ ਦੀ ਗਵਾਹੀ ਦਿੰਦੀ ਹੈ।

ਪੰਜਾਬੀ ਲੋਕ – ਗੀਤ ਵੀ ਪੰਜਾਬੀਆਂ ਦੀ ਹਜ਼ਾਰਾਂ ਵਰ੍ਹਿਆਂ ਤੋਂ ਤੁਰੀ ਆ ਰਹੀ ਬੀਰ – ਪਰੰਪਰਾ ਨੂੰ ਸਾਂਭੀ ਤੁਰੇ ਆ ਰਹੇ ਹਨ। ਇਨ੍ਹਾਂ ਵਿੱਚ ਪੰਜਾਬੀ ਨਾਇਕ ਹਥਿਆਰਾਂ ਨਾਲ ਲੈਸ, ਨੀਲੇ ਘੋੜਿਆਂ ‘ਤੇ ਅਸਵਾਰ, ਰਾਜੇ ਦੀ ਨੌਕਰੀ ਜਾਂ ਦੇਸ਼ ਦੀ ਰੱਖਿਆ ਲਈ ਨਿੱਤ ਨਵੀਆਂ ਮੁਹਿੰਮਾਂ ਤੇ ਸੱਜ – ਵਿਆਹੀਆਂ ਪਤਨੀਆਂ ਨੂੰ ਵਿਛੋੜਾ ਦੇ ਕੇ ਜਾਂਦੇ ਨਜ਼ਰ ਆਉਂਦੇ ਹਨ।

ਪ੍ਰਸ਼ਨ 1 . ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਕਿੱਥੋਂ ਮਿਲੀ ਹੈ?

() ਪਰਿਵਾਰ ਵਿੱਚੋਂ
() ਸਮਾਜ ਵਿੱਚੋਂ
() ਵਿਰਾਸਤ ਵਿੱਚੋਂ
() ਦੇਸ ਵਿੱਚੋਂ

ਪ੍ਰਸ਼ਨ 2 . ਪੰਜਾਬੀ ਰਣ – ਭੂਮੀ ਵਿੱਚ ਧਾੜਵੀਆਂ ਨਾਲ ਦੋ ਹੱਥ ਕਿਉਂ ਕਰਦੇ ਹਨ?

() ਨਫ਼ਰਤ ਕਰਕੇ
() ਪਿਆਰ ਕਰਕੇ
() ਬੀਰਤਾ ਕਰਕੇ
() ਅਣਖ ਕਰਕੇ

ਪ੍ਰਸ਼ਨ 3 . ਪੰਜਾਬੀਆਂ ਲਈ ਕਿਹੜੀ ਕਹਾਵਤ ਵਰਤੀ ਜਾਂਦੀ ਹੈ?

() ਭੱਜਦਿਆਂ ਨੂੰ ਵਾਹਣ ਇੱਕੋ ਜਿਹੇ
() ਝੁੱਗਾ ਫੂਕ ਤਮਾਸ਼ਾ ਵੇਖਣਾ
() ਚਾਦਰ ਵੇਖ ਕੇ ਪੈਰ ਪਸਾਰਨਾ
() ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ

ਪ੍ਰਸ਼ਨ 4 . ਪੰਜਾਬੀਆਂ ਦੀ ਬੀਰ ਪਰੰਪਰਾ ਨੂੰ ਕਿਸ ਨੇ ਸਾਂਭਿਆ ਹੈ?

() ਲੋਕਾਂ ਨੇ
() ਲੋਕ – ਗੀਤਾਂ ਨੇ
() ਸੂਰਬੀਰਾਂ ਨੇ
() ਮੁਟਿਆਰਾਂ ਨੇ

ਪ੍ਰਸ਼ਨ 5 . ਪੰਜਾਬੀ ਨਵੀਆਂ ਮੁਹਿੰਮਾਂ ਤੇ ਕਿਸ ਨੂੰ ਵਿਛੋੜਾ ਦੇ ਕੇ ਜਾਂਦੇ ਸਨ?

() ਪਰਿਵਾਰ ਨੂੰ
() ਸੱਜ ਵਿਆਹੀਆਂ ਪਤਨੀਆਂ ਨੂੰ
() ਦੇਸ਼ਾਂ ਨੂੰ
() ਗੁਆਂਢੀਆਂ ਨੂੰ