ਅਣਡਿੱਠਾ ਪੈਰਾ – ਪੈਸੇ ਦੀ ਦੌੜ

ਹੇਠ ਦਿੱਤੇ ਅਣਡਿੱਠੇ ਪੈਰੇ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨ੍ਹੇਵਾਹ ਦੌੜੀ ਜਾ ਰਿਹਾ ਹੈ। ਪੰਜ ਰੁਪਏ ਮਿਲਨ ਤਾਂ ਦਸ, ਦਸ ਮਿਲਨ ਤਾਂ ਸੌ ਅਤੇ ਸੌ ਮਿਲਨ ਤੇ ਹਜ਼ਾਰ ਦੀ ਇੱਛਾ ਲਈ ਉਹ ਅੰਨ੍ਹੀ ਦੌੜ ਵਿੱਚ ਸ਼ਾਮਲ ਹੈ। ਇਸ ਦੌੜ ਦਾ ਕੋਈ ਅੰਤ ਨਹੀਂ। ਪੈਸੇ ਦੀ ਇਸ ਦੌੜ ਮੀਲ ਕੁ ਦੀ ਵਿੱਥ ‘ਤੇ ਵਿੱਚ ਸਾਰੇ ਮਾਣ ਅਤੇ ਪਰਿਵਾਰਕ ਸੰਬੰਧ ਪਿੱਛੇ ਰਹਿ ਗਏ ਹਨ। ਮਨੁੱਖ ਆਪਣੇ ਪਰਾਏ ਦੇ ਭੇਦ-ਭਾਵ ਨੂੰ ਭੁੱਲ ਹੀ ਗਿਆ ਹੈ। ਉਸ ਦੇ ਕੋਲ ਆਪਣੇ ਬੱਚਿਆਂ ਲਈ, ਪਤਨੀ ਲਈ ਅਤੇ ਮਾਂ-ਬਾਪ ਲਈ ਕੋਈ ਸਮਾਂ ਨਹੀਂ ਹੈ। ਪੈਸੇ ਲਈ ਪੁੱਤਰ ਦਾ ਪਿਓ ਦੇ ਨਾਲ, ਧੀ ਦਾ ਮਾਂ ਦੇ ਨਾਲ ਅਤੇ ਪਤੀ ਦਾ ਪਤਨੀ ਨਾਲ ਝਗੜਾ ਹੋ ਰਿਹਾ ਹੈ। ਭਰਾ, ਭਰਾ ਦੇ ਖ਼ੂਨ ਦਾ ਪਿਆਸਾ ਹੈ।ਪੈਸੇ ਲਈ ਬਾਪੂ ਅਤੇ ਕਾਮੇ ਦੀ ਲੋਭ ਮਨੁੱਖ ਨੂੰ ਕਈ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਲਈ ਉਕਸਾ ਰਿਹਾ ਹੈ। ਇਹ ਲੋਭ ਦਾ ਹੀ ਨਤੀਜਾ ਹੈ, ਥਾਂ-ਥਾਂ ‘ਤੇ ਕਤਲ, ਲੁੱਟ-ਖਸੁੱਟ, ਅਪਹਰਨ ਅਤੇ ਚੋਰੀ, ਡਕੈਤੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਰੋਗੀ ਮਾਨਸਿਕਤਾ ਨੂੰ ਬਦਲਨ ਦੇ ਲਈ ਸਾਨੂੰ ਹਰ ਪੱਧਰ ‘ਤੇ ਯਤਨ ਕਰਨੇ ਹੋਣਗੇ।


ਪ੍ਰਸ਼ਨ 1. ਅੱਜ ਦਾ ਮਨੁੱਖ ਕਿਸ ਪਿੱਛੇ ਅੰਨ੍ਹੇਵਾਹ ਦੌੜੀ ਜਾ ਰਿਹਾ ਹੈ ?

(ੳ) ਬੱਚਿਆਂ ਪਿੱਛੇ
(ਅ) ਪੈਸੇ ਪਿੱਛੋਂ
(ੲ) ਖੇਡਾਂ ਪਿੱਛੇ
(ਸ) ਫ਼ਿਲਮਾਂ ਪਿੱਛੇ

ਪ੍ਰਸ਼ਨ 2. ਕਿਸ ਦਾ ਕੋਈ ਅੰਤ ਨਹੀਂ ਹੈ ?

(ੳ) ਅੰਨ੍ਹੀ ਦੌੜ ਦਾ
(ਅ) ਗੱਲਾਂ ਦਾ
(ੲ) ਪੈਸੇ ਦਾ
(ਸ) ਖੇਡਾਂ ਦਾ

ਪ੍ਰਸ਼ਨ 3. ਅੱਜ ਦੇ ਮਨੁੱਖ ਕੋਲ ਕਿਸ ਲਈ ਸਮਾਂ ਨਹੀਂ ਹੈ ?

(ੳ) ਬੱਚਿਆਂ ਲਈ
(ਅ) ਪਤਨੀ ਲਈ
(ੲ) ਮਾਂ-ਬਾਪ ਲਈ
(ਸ) ਉਪਰੋਕਤ ਸਾਰਿਆਂ ਲਈ

ਪ੍ਰਸ਼ਨ 4. ਕੌਣ ਕਿਸ ਦੇ ਖ਼ੂਨ ਦਾ ਪਿਆਸਾ ਹੋ ਗਿਆ ਹੈ?

(ੳ) ਭਰਾ, ਭਰਾ ਦੇ
(ਅ) ਪਿਤਾ, ਪੁੱਤਰ ਦੇ
(ੲ) ਮਾਂ, ਧੀ ਦੇ
(ਸ) ਭੈਣ, ਭਰਾ ਦੇ

ਪ੍ਰਸ਼ਨ 5. ਪੈਸੇ ਦਾ ਲੋਭ ਮਨੁੱਖ ਨੂੰ ਕਿਸ ਲਈ ਉਕਸਾ ਰਿਹਾ ਹੈ?

(ੳ) ਖੇਡਣ ਲਈ
(ਅ) ਘਿਨਾਉਣੇ ਅਪਰਾਧ ਕਰਨ ਲਈ
(ੲ) ਦੌੜਨ ਲਈ
(ਸ) ਸੈਰ ਕਰਨ ਲਈ