ਅਣਡਿੱਠਾ ਪੈਰਾ : ਪਹਿਲਾ ਐਂਗਲੋ – ਸਿੱਖ ਯੁੱਧ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰੀ ਪ੍ਰਸਿੱਧ ਲੜਾਈ ਫ਼ਿਰੋਜ਼ਸ਼ਾਹ ਜਾਂ ਸ਼ਹਿਰ ਵਿਖੇ ਦਸੰਬਰ, 1845 ਲੜੀ ਗਈ। ਇਹ ਸਥਾਨ ਮੁਦਕੀ ਤੋਂ 10 ਮੀਲ ਦੇ ਫਾਸਲੇ ‘ਤੇ ਸਥਿਤ ਹੈ। ਅੰਗਰੇਜ਼ ਇਸ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸਨ। ਉਨ੍ਹਾਂ ਨੇ ਫ਼ਿਰੋਜ਼ਪੁਰ, ਅੰਬਾਲਾ ਅਤੇ ਲੁਧਿਆਣਾ ਤੋਂ ਆਪਣੀਆਂ ਫ਼ੌਜਾਂ ਨੂੰ ਫ਼ਿਰੋਜ਼ਸ਼ਾਹ ‘ਤੇ ਹਮਲਾ ਕਰਨ ਲਈ ਬੁਲਾ ਲਿਆ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ 17,000 ਸੀ। ਅੰਗਰੇਜ਼ੀ ਸੈਨਾ ਦੀ ਅਗਵਾਈ ਬੜੇ ਪ੍ਰਸਿੱਧ ਅਤੇ ਤਜਰਬੇਕਾਰ ਸੈਨਾਪਤੀ ਹਿਊਗ ਗਫ਼, ਜਾੱਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ। ਦੂਜੇ ਪਾਸੇ ਸਿੱਖ ਸੈਨਿਕਾਂ ਦੀ ਗਿਣਤੀ 25,000 ਤੋਂ 30,000 ਦੇ ਲਗਭਗ ਸੀ। ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ। ਅੰਗਰੇਜ਼ਾਂ ਨੂੰ ਇਹ ਪੂਰਾ ਯਕੀਨ ਸੀ ਕਿ ਸਿੱਖ ਸੈਨਾਪਤੀਆਂ ਦੀ ਗੱਦਾਰੀ ਕਾਰਨ ਉਹ ਇਸ ਲੜਾਈ ਨੂੰ ਆਸਾਨੀ ਨਾਲ ਜਿੱਤ ਲੈਣਗੇ। ਪਰ ਸਿੱਖਾਂ ਨੇ ਅੰਗਰੇਜ਼ਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਇੱਕ ਵਾਰੀ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਡਾਵਾਂਡੋਲ ਹੁੰਦਾ ਨਜ਼ਰ ਆਇਆ।

ਪ੍ਰਸ਼ਨ 1. ਫ਼ਿਰੋਜ਼ਸ਼ਾਹ ਦੀ ਲੜਾਈ ਕਦੋਂ ਹੋਈ?

ਪ੍ਰਸ਼ਨ 2. ਲਾਰਡ ਹਿਊਗ ਗਫ਼ ਕੌਣ ਸੀ?

ਪ੍ਰਸ਼ਨ 3. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ?

ਪ੍ਰਸ਼ਨ 4. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਅਤੇ ਕਿਉਂ?