ਕਾਂਗੜੇ ਦੀ ਚਿਤਰਕਲਾ ਜਾਂ ਪਹਾੜੀ ਚਿਤਰਕਲਾ
ਚਿਤਰਕਲਾ ਵਿੱਚ ਪਹਾੜੀ ਕਲਮ ਹੀ ਸਭ ਤੋਂ ਵੱਧ ਨਿੱਖਰੀ ਤੇ ਵਿਗਸੀ ਹੈ, ਖ਼ਾਸ ਤੌਰ ‘ਤੇ ਕਾਂਗੜਾ ਕਲਮ ਦੇ ਚਿੱਤਰ। ਕਾਂਗੜਾ ਇੱਕ ਤਾਂ ਪੰਜਾਬ ਦੀਆਂ ਨਿੱਤ ਦੀਆਂ ਉੱਪਰ – ਥਲੀਆਂ ਤੋਂ ਬਚਿਆ ਰਿਹਾ ਤੇ ਇੱਥੇ ਕਲਾ ਦੇ ਸਿਰਜਣ ਤੇ ਵਿਗਸਣ ਦੇ ਸਾਰੇ ਅਵਸਰ ਪ੍ਰਾਪਤ ਰਹੇ। ਦੂਜਾ, ਇੱਥੋਂ ਦੇ ਕੁਦਰਤੀ ਦ੍ਰਿਸ਼ ਲੋਕ – ਕਲਾਕਾਰਾਂ ਦੀਆਂ ਭਾਵਨਾਵਾਂ ਨੂੰ ਹਲੂਣਦੇ ਰਹੇ। ਪਹਾੜੀ ਸਕੂਲ ਦੀਆਂ ਪ੍ਰਮੁੱਖ ਕਲਾ – ਕਿਰਤੀਆਂ ਵਿੱਚ ਕ੍ਰਿਸ਼ਨ – ਲੀਲ੍ਹਾ ਤੇ ਰਾਗ ਮਾਲਾ ਦੇ ਚਿੱਤਰ ਮਿਲਦੇ ਹਨ। ਹਰ ਰਾਗ ਨੂੰ ਅਕਾਰ ਤੇ ਰੰਗਾਂ ਦੁਆਰਾ ਚਿੱਤਰਿਆ ਗਿਆ ਹੈ, ਜੋ ਆਪਣੀ ਕਿਸਮ ਦੀ ਅਨੋਖੀ ਚੀਜ਼ ਬਣੀ ਹੈ। ਰਾਗ ਜੀਵਨ ਨਾਲ ਇੱਕ ਰਸ ਹੋਏ ਲੱਗਦੇ ਹਨ ਤੇ ਹਰ ਰਾਗ ਆਪਣੇ ਨਿਵੇਕਲੇ ਰੰਗ ਤੇ ਪ੍ਰਤਿਭਾ ਵਿੱਚ ਪ੍ਰਕਾਸ਼ਮਾਨ ਹੋਇਆ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਪਹਾੜੀ ਚਿਤਰਕਲਾ ਵਿੱਚ ਕਿੱਥੋਂ ਦੀ ਚਿਤਰਕਲਾ ਵਧੇਰੇ ਪ੍ਰਫੁਲਤ ਹੋਈ ਹੈ?
(ੳ) ਕੁੱਲੂ ਦੀ
(ਅ) ਮਨਾਲੀ ਦੀ
(ੲ) ਕਾਂਗੜੇ ਦੀ
(ਸ) ਮਸੂਰੀ ਦੀ
ਪ੍ਰਸ਼ਨ 2 . ਕਾਂਗੜੇ ਦੇ ਦ੍ਰਿਸ਼ਾਂ ਦੀ ਕੀ ਮਹਾਨਤਾ ਰਹੀ ਹੈ?
(ੳ) ਕਲਾਕਾਰਾਂ ਦੇ ਮਨ ਨੂੰ ਮੋਹਂਦੇ ਹਨ
(ਅ) ਆਪਣੇ ਵੱਲ ਖਿੱਚਦੇ ਹਨ
(ੲ) ਕੁਦਰਤ ਨਾਲ ਜੋੜਦੇ ਹਨ
(ਸ) ਕਲਾਕਾਰਾਂ ਦੀਆਂ ਭਾਵਨਾਵਾਂ ਨੂੰ ਹਲੂਣਦੇ ਹਨ
ਪ੍ਰਸ਼ਨ 3 . ਪਹਾੜੀ ਚਿਤਰਕਲਾ ਵਿੱਚ ਹਰ ਰਾਗ ਨੂੰ ਕਿਸ ਤਰ੍ਹਾਂ ਚਿਤਰਿਆ ਗਿਆ ਹੈ?
(ੳ) ਰੰਗਾਂ ਦੁਆਰਾ
(ਅ) ਫੁੱਲਾਂ ਦੁਆਰਾ
(ੲ) ਸੰਗੀਤਕ ਸਾਜਾਂ ਦੁਆਰਾ
(ਸ) ਨ੍ਰਿਤ ਦੁਆਰਾ
ਪ੍ਰਸ਼ਨ 4 . ਪਹਾੜੀ ਚਿਤਰਕਲਾ ਦੀਆਂ ਪ੍ਰਮੁੱਖ ਕਲਾ – ਕਿਰਤੀਆਂ ਕਿਹੜੀਆਂ ਹਨ?
(ੳ) ਰਾਮ – ਲੀਲ੍ਹਾ
(ਅ) ਕ੍ਰਿਸ਼ਨ ਲੀਲ੍ਹਾ ਅਤੇ ਰਾਸ ਲੀਲ੍ਹਾ
(ੲ) ਸ਼ਾਮ ਲੀਲ੍ਹਾ
(ਸ) ਫੁੱਲਾਂ ਦੀ ਮਾਲਾ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਕਾਂਗੜੇ ਦੀ ਚਿਤਰਕਲਾ ਜਾਂ ਪਹਾੜੀ ਚਿਤਰਕਲਾ
(ਅ) ਕੁਦਰਤ ਦਾ ਵਰਨਣ
(ੲ) ਪਹਾੜੀ ਸਕੂਲ
(ਸ) ਰਾਗ ਜੀਵਨ