BloggingCBSEclass 11 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਧਰਮ ਦੀ ਮਹਾਨਤਾ

ਧਰਮ ਦੀ ਮਹਾਨਤਾ

ਆਦਮੀ ਆਪਣਾ ਕੀਤਾ ਹੀ ਪਾਉਂਦਾ ਹੈ, ਆਪਣਾ ਬੀਜਿਆ ਹੀ ਕੱਟਦਾ ਹੈ। ਜਦ ਵੀ ਦੁਖੀ ਹੋਵੇ ਤਾਂ ਸਮਝ ਲਏ ਕਿ ਉਹ ਪ੍ਰਕਿਰਤੀ ਤੋਂ ਹਟ ਗਿਆ ਹੈ, ਨੇਮ ਤੋਂ ਪਰੇ ਹੋ ਗਿਆ ਹੈ, ਜੀਵਨ ਦੀ ਨਿਰੰਤਰ ਸਥਿਤੀ ਤੋਂ ਉਲਟ ਜਾ ਰਿਹਾ ਹੈ, ਇਸ ਲਈ ਭਟਕ ਰਿਹਾ ਹੈ। ਦੁੱਖ ਵਿੱਚ ਹੀ ਪਰਮਾਤਮਾ ਦੀ ਯਾਦ ਆਉਂਦੀ ਹੈ, ਸੁਖ ਵਿੱਚ ਤਾਂ ‘ਉਹ’ ਭੁੱਲ ਜਾਂਦਾ ਹੈ। ਸੰਤ – ਮਹਾਂਪੁਰਸ਼ ਸਦਾ ਹੀ ਪਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਹੇ ਪ੍ਰਭੂ, ਥੋੜ੍ਹਾ ਦੁੱਖ ਤਾਂ ਸਦਾ ਹੀ ਦੇਂਦੇ ਰਹਿਣਾ ਤਾਂ ਜੋ ਤੇਰੀ ਯਾਦ ਬਣੀ ਰਹੇ, ਅਸੀਂ ਤੈਨੂੰ ਪੁਕਾਰਦੇ ਰਹੀਏ। ਜੇ ਦੁੱਖ ਨਾ ਹੋਏਗਾ ਤਾਂ ਅਸੀਂ ਤੈਨੂੰ ਕਿਵੇਂ ਪੁਕਾਰਾਂਗੇ? ਸੁਖ ਵਿਚ ਅਸੀਂ ਤੈਨੂੰ ਭੁੱਲ ਜਾਵਾਂਗੇ ਅਤੇ ਗੁਆਚ ਜਾਵਾਂਗੇ। ਦੁੱਖ ਦਾ ਇੱਕ ਹੀ ਅਰਥ ਹੈ ਕਿ ਆਦਮੀ ਧਰਮ ਤੋਂ ਡੋਲ ਗਿਆ ਹੈ। ਉਸ ਵੇਲੇ ਕਿਸੇ ਨੂੰ ਦੋਸ਼ ਨਾ ਦੇਣਾ, ਦੁੱਖ ਨੂੰ ਸੂਚਕ ਸਮਝਣਾ, ਖੋਜ ਕਰਨਾ ਕਿ ਆਦਮੀ ਪ੍ਰਕਿਰਤੀ ਤੋਂ ਉਲਟ ਹੋ ਗਿਆ ਹੈ, ਅਨੁਕੂਲ ਹੋਣ ਦੀ ਕੋਸ਼ਿਸ਼ ਕਰਨਾ; ਪ੍ਰਕਿਰਤੀ ਦੇ ਅਨੁਕੂਲ ਹੋਣਾ ਧਰਮ ਹੈ। ਧਰਮ ਤਾਂ ਮੌਜੂਦ ਹੈ, ਪਰ ਆਦਮੀ ਨੇ ਦਰਵਾਜ਼ਾ ਬੰਦ ਕਰ ਲਿਆ ਹੈ; ਦੀਵਾ ਤਾਂ ਜਗ ਰਿਹਾ ਹੈ, ਪਰ ਆਦਮੀ ਨੇ ਦੀਵੇ ਵੱਲ ਪਿੱਠ ਕਰ ਲਈ ਹੈ; ਵਰਖਾ ਤਾਂ ਹੋ ਰਹੀ ਹੈ ਪਰ ਉਹ ਭਿੱਜਣ ਤੋਂ ਬਚਦਾ ਹੈ, ਅਮਾਵਸ ਦੀ ਹਨੇਰੀ ਰਾਤ ਵਿੱਚ ਆਦਮੀ ਛੁਪਿਆ ਹੋਇਆ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਆਦਮੀ ਦੇ ਦੁੱਖਾਂ ਦਾ ਕੀ ਕਾਰਨ ਦੱਸਿਆ ਗਿਆ ਹੈ?

() ਪ੍ਰਕਿਰਤੀ ਤੋਂ ਹਟਣਾ
() ਪ੍ਰਕਿਰਤੀ ਨਾਲ ਜੁੜਨਾ
() ਮਿਹਨਤ ਦਾ ਮੁੱਲ ਨਾ ਮਿਲਣਾ
() ਬਿਮਾਰ ਹੋਣਾ

ਪ੍ਰਸ਼ਨ 2 . ਸੰਤ – ਮਹਾਂਪੁਰਖ ਪਰਮਾਤਮਾ ਅੱਗੇ ਕਿਹੜੀ ਅਰਦਾਸ ਕਰਦੇ ਹਨ?

() ਸਦਾ ਸੁਖੀ ਰੱਖਣਾ
() ਥੋੜ੍ਹਾ ਦੁੱਖ ਦਿੰਦੇ ਰਹਿਣਾ
() ਧਨ ਦੌਲਤ ਦੀ
() ਕਦੇ ਦੁੱਖ ਨਾ ਦੇਣਾ

ਪ੍ਰਸ਼ਨ 3 . ਉਪਰੋਕਤ ਪੈਰੇ ਵਿੱਚ ਧਰਮ ਬਾਰੇ ਕੀ ਕਿਹਾ ਗਿਆ ਹੈ?

() ਧਰਮ ਨਹੀਂ ਹੈ
() ਧਰਮ ਹਰ ਥਾਂ ਮੌਜੂਦ ਹੈ
() ਧਰਮ ਨੂੰ ਨਹੀਂ ਮੰਨਣਾ ਚਾਹੀਦਾ
() ਧਰਮ ਦੀ ਕੋਈ ਜ਼ਰੂਰਤ ਨਹੀਂ ਹੈ

ਪ੍ਰਸ਼ਨ 4 . ‘ਪ੍ਰਕਿਰਤੀ’ ਸ਼ਬਦ ਦਾ ਅਰਥ ਦੱਸੋ।

() ਕਿਰਤ ਕਰਨੀ
() ਕੰਮ ਕਰਨਾ
() ਕੁਦਰਤ
() ਕੁਦਰਤ ਤੋਂ ਦੂਰ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਧਰਮ ਦੀ ਮਹਾਨਤਾ
() ਕਿਰਤ ਦੀ ਮਹਾਨਤਾ
() ਦੁੱਖਾਂ ਦਾ ਕਾਰਨ
() ਸੁਖੀ ਜੀਵਨ