ਅਣਡਿੱਠਾ ਪੈਰਾ – ਧਰਮ ਅਤੇ ਵਿਗਿਆਨ ਦਾ ਉਦੇਸ਼
ਧਰਮ ਅਤੇ ਵਿਗਿਆਨ ਦਾ ਉਦੇਸ਼
ਆਮ ਤੌਰ ‘ਤੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਧਰਮ ਤੇ ਵਿਗਿਆਨ ਦਾ ਆਪਸ ਵਿੱਚ ਵਿਰੋਧ ਹੈ, ਪਰੰਤੂ ਇਹ ਧਾਰਨਾ ਠੀਕ ਨਹੀਂ ਹੈ। ਧਰਮ ਤੇ ਵਿਗਿਆਨ ਦੋਵੇਂ ਸੱਚ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ। ਵਿਗਿਆਨ ਦੀ ਖੋਜ ਦਾ ਸੰਬੰਧ ਪਦਾਰਥ ਨਾਲ ਹੈ, ਧਰਮ ਦੀ ਖੋਜ ਦਾ ਸੰਬੰਧ ਪਰਮਾਰਥ ਨਾਲ ਹੈ। ਦੋਵੇਂ ਹੀ ਇਨਸਾਨੀ ਜੀਵਨ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਹਨ। ਵਿਗਿਆਨ ਦੀ ਖੋਜ ਨਾਲ ਸਾਡਾ ਲੋਕ ਸੁਖੀ ਹੁੰਦਾ ਹੈ। ਧਰਮ ਦੀ ਖੋਜ ਨਾਲ ਸਾਡਾ ਪਰਲੋਕ ਸੁਹੇਲਾ ਹੁੰਦਾ ਹੈ। ਧਰਮ ਤੇ ਵਿਗਿਆਨ, ਦੋਵਾਂ ਦਾ ਮਨੋਰਥ ਸੱਚ ਦੀ ਤਲਾਸ਼ ਹੈ।
ਪ੍ਰਸ਼ਨ 1 . ਧਰਮ ਅਤੇ ਵਿਗਿਆਨ ਦਾ ਸਾਂਝਾ ਉਦੇਸ਼ (ਖੋਜ) ਕੀ ਹੈ?
ਪ੍ਰਸ਼ਨ 2 . ਵਿਗਿਆਨ ਦੀ ਖੋਜ ਦਾ ਕੀ ਮਹੱਤਵ ਹੈ?
ਪ੍ਰਸ਼ਨ 3 . ਧਰਮ ਦੀ ਖੋਜ ਦਾ ਸੰਬੰਧ ਕਿਸ ਨਾਲ਼ ਹੈ ਤੇ ਇਸ ਦਾ ਕੀ ਲਾਭ ਹੈ?
ਪ੍ਰਸ਼ਨ 4 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਕੁੱਝ ਸ਼ਬਦਾਂ ਦੇ ਅਰਥ :
ਧਾਰਨਾ – ਵਿਚਾਰ, ਸੰਕਲਪ
ਬਿਹਤਰ – ਵਧੀਆ
ਲੋੜੀਂਦੇ – ਜ਼ਰੂਰੀ
ਸੁਹੇਲਾ – ਖੁਸ਼ੀਆਂ ਭਰਿਆ, ਸੁਖੀ