ਅਣਡਿੱਠਾ ਪੈਰਾ – ਧਨ

ਧਨ ਸੰਬੰਧੀ ਮਨੁੱਖ ਦਾ ਦ੍ਰਿਸ਼ਟੀਕੋਣ ਸੰਤੁਲਿਤ ਹੋਣਾ ਚਾਹੀਦਾ ਹੈ। ਇੱਕ ਤਾਂ ਇਹ ਹੱਕ ਦੀ ਕਮਾਈ ਨਾਲ ਮਿਲੇ, ਦੂਜਾ ਕਦੇ ਹੰਕਾਰ ਦਾ ਕਾਰਨ ਨਾ ਬਣੇ, ਤੀਜਾ ਨਾ ਇਸ ਵੱਲ ਪਿੱਠ ਕੀਤੀ ਜਾਵੇ, ਨਾ ਬੇਲੋੜਾ ਸ਼ੋਰ ਹੋਵੇ।

ਇਸ ਨੂੰ ਦਾਨ ਵਿੱਚ ਦਿੰਦਿਆਂ ਖੁਸ਼ੀ ਹੋਵੇ, ਉਂਜ ਛੱਡ ਜਾਣ ਵਿੱਚ ਵੀ ਦੁੱਖ ਨਾ ਹੋਵੇ। ਧਨ ਮਿਹਨਤ ਨਾਲੋਂ ਗ਼ਲਤ ਢੰਗਾਂ ਨਾਲ ਛੇਤੀ ਪ੍ਰਾਪਤ ਹੁੰਦਾ ਹੈ, ਪਰ ਇਹ ਅਣਕਮਾਇਆ ਧਨ ਮਨੁੱਖ ਵਿੱਚ ਗਿਰਾਵਟ ਪੈਦਾ ਕਰਦਾ ਹੈ। ਜਿਵੇਂ ਆਉਂਦਾ ਹੈ, ਤਿਵੇਂ ਅਜਾਈਂ ਜਾਂਦਾ ਹੈ, ਨਾਲ ਪਹਿਲੀ ਕਮਾਈ ਵੀ ਲੈ ਜਾਂਦਾ ਹੈ।

ਅਜਿਹੇ ਧਨ ਤੋਂ ਬਚਣਾ ਚਾਹੀਦਾ ਹੈ।

ਪ੍ਰਸ਼ਨ 1 . ਧਨ ਸੰਬੰਧੀ ਮਨੁੱਖ ਦਾ ਦ੍ਰਿਸ਼ਟੀਕੋਣ ਕਿਵੇਂ ਦਾ ਹੋਣਾ ਚਾਹੀਦਾ ਹੈ?

() ਪੌਸ਼ਟਿਕ
() ਸੰਤੁਲਿਤ
() ਵੱਖਰਾ – ਵੱਖਰਾ
() ਲਾਲਚੀ

ਪ੍ਰਸ਼ਨ 2 . ਛੇਤੀ ਧਨ ਕਿਵੇਂ ਇੱਕਠਾ ਕੀਤਾ ਜਾ ਸਕਦਾ ਹੈ?

() ਮਿਹਨਤ ਨਾਲ
() ਇਮਾਨਦਾਰੀ ਨਾਲ
() ਸਮਝਦਾਰੀ ਨਾਲ
() ਗਲਤ ਢੰਗਾਂ ਨਾਲ

ਪ੍ਰਸ਼ਨ 3 . ਗ਼ਲਤ ਢੰਗ ਨਾਲ ਪ੍ਰਾਪਤ ਕੀਤੇ ਧਨ ਦਾ ਕੀ ਨੁਕਸਾਨ ਹੁੰਦਾ ਹੈ?

() ਮਨੁੱਖ ਨੂੰ ਉਚਾਈਆਂ ‘ਤੇ ਲੈ ਜਾਂਦਾ ਹੈ
() ਮਨੁੱਖ ਵਿੱਚ ਗਿਰਾਵਟ ਪੈਦਾ ਕਰਦਾ ਹੈ
() ਮਨੁੱਖ ਨੂੰ ਪ੍ਰਸਿੱਧੀ ਮਿਲਦੀ ਹੈ
() ਮਨੁੱਖ ਵਿੱਚ ਲਾਲਚ ਆ ਜਾਂਦਾ ਹੈ

ਪ੍ਰਸ਼ਨ 4 . ਕੀ ਗਲਤ ਢੰਗ ਨਾਲ ਪ੍ਰਾਪਤ ਕੀਤਾ ਧਨ ਕਿਸੇ ਕੰਮ ਆਉਂਦਾ ਹੈ?

() ਨਹੀਂ
() ਹਾਂ
() ਕਦੇ – ਕਦੇ
() ਹਮੇਸ਼ਾ

ਪ੍ਰਸ਼ਨ 5 . ‘ਅਜਾਈ’ ਸ਼ਬਦ ਦਾ ਅਰਥ ਦੱਸੋ।

() ਮਿਹਨਤੀ
() ਵਿਅਰਥ
() ਸੂਝਵਾਨ
() ਬਰਬਾਦ