CBSEComprehension PassageEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਦਾਜ ਪ੍ਰਥਾ

ਭਾਰਤ ਵਿੱਚ ਦਾਜ ਪ੍ਰਥਾ ਬਹੁਤ ਪੁਰਾਣੀ ਹੈ। ਕਿਉਂ ਜੋ ਲੜਕਾ ਮਾਪਿਆਂ ਦੀ ਜਾਇਦਾਦ ਦਾ ਵਾਰਸ ਬਣਦਾ ਸੀ, ਇਸ ਲਈ ਮਾਪੇ ਲੜਕੀ ਨੂੰ ਉਸਦੇ ਵਿਆਹ ਉੱਤੇ ਨਿੱਤ ਵਰਤੋਂ ਦੀਆਂ ਕੁਝ ਲੋੜੀਂਦੀਆਂ ਵਸਤਾਂ ਅਤੇ ਨਕਦੀ ਆਦਿ ਇੱਕ ਤਰ੍ਹਾਂ ਜਾਇਦਾਦ ਦੇ ਹਿੱਸੇ ਵਜੋਂ ਦਿੰਦੇ ਸਨ। ਇਨ੍ਹਾਂ ਚੀਜ਼ਾਂ – ਵਸਤਾਂ ਨਾਲ ਲੜਕੀ ਸਹੁਰਿਆਂ ਦੇ ਘਰ ਜਾ ਕੇ ਆਪਣਾ ਘਰ ਵਸਾ ਲੈਂਦੀ ਸੀ।

ਮਾਪੇ ਇਹ ਚੀਜ਼ਾਂ ਆਪਣੀ ਵਿੱਤ ਅਨੁਸਾਰ ਲੜਕੀ ਦੇ ਜਨਮ ਸਮੇਂ ਤੋਂ ਹੀ ਬਣਾਉਣੀਆਂ ਸ਼ੁਰੂ ਕਰ ਦਿੰਦੇ ਸਨ। ਲੜਕੀ ਦੇ ਮਾਪਿਆਂ ਦੇ ਮਨ ਉੱਤੇ ਬੱਚੀ ਦੇ ਵਿਆਹ ਦਾ ਬੋਝ ਜ਼ਰੂਰ ਬਣਿਆ ਰਹਿੰਦਾ ਸੀ, ਪਰ ਲੜਕੇ ਵਾਲਿਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸੌਦੇਬਾਜ਼ੀ ਨਹੀਂ ਕੀਤੀ ਜਾਂਦੀ ਸੀ।

ਸਮੇਂ ਦੇ ਬੀਤਣ ਨਾਲ ਦਾਜ ਪ੍ਰਥਾ ਭਿਆਨਕ ਤੇ ਹਾਨੀਕਾਰਕ ਰੂਪ ਧਾਰਨ ਕਰ ਗਈ ਹੈ। ਵਿਆਹ ਲੜਕੀ ਨਾਲ ਨਹੀਂ, ਦਿੱਤੇ ਦਾਜ ਨਾਲ ਹੋਣ ਲੱਗ ਪਿਆ ਤੇ ਸਹੀ ਅਰਥਾਂ ਵਿੱਚ ਸੌਦੇਬਾਜ਼ੀ ਵੀ ਹੋਣ ਲੱਗ ਪਈ ਹੈ। ਕਾਲੇ ਧਨ ਵਾਲਿਆਂ ਨੇ ਤਾਂ ਪੈਸੇ ਦੇ ਜ਼ੋਰ ਨਾਲ ਦਾਜ ਦੀ ਰਸਮ ਨੂੰ ਫਜ਼ੂਲ ਖਰਚੀ ਦੀ ਹੱਦ ਤੱਕ ਵਧਾ ਦਿੱਤਾ ਹੈ। ਗਰੀਬਾਂ ਅਤੇ ਮੱਧਵਰਗੀ ਲੋਕਾਂ ਨੂੰ ਇਸ ਰਸਮ ਕਾਰਨ ਬਹੁਤ ਕਸ਼ਟ ਝੱਲਣਾ ਪੈਂਦਾ ਹੈ। ਉਹ ਕਰਜ਼ੇ ਚੁੱਕ ਕੇ ਲੜਕੇ ਵਾਲਿਆਂ ਦੀ ਮੰਗ ਪੂਰੀ ਕਰਨ ਲਈ ਮਜਬੂਰ ਹੁੰਦੇ ਹਨ।

ਘੱਟ ਦਾਜ ਲਿਆਉਣ ਵਾਲੀ ਲੜਕੀ ਨਾਲ ਸਹੁਰਿਆਂ ਵੱਲੋਂ ਬਦਸਲੂਕੀ ਹੋਣੀ ਆਮ ਗੱਲ ਹੈ। ਕਈ ਵਾਰੀ ਤਾਂ ਸਹੁਰੇ ਘਰ ਦੇ ਤਾਹਨੇ – ਮਿਹਣੇ ਵਹੁਟੀਆਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰ ਦਿੰਦੇ ਹਨ। ਦਾਜ ਪ੍ਰਥਾ ਸਾਡੇ ਅੱਜ ਦੇ ਸਮਾਜਕ ਜੀਵਨ ਲਈ ਇੱਕ ਕਲੰਕ ਬਣ ਗਈ ਹੈ।

ਅੱਜ ਭਾਵੇਂ ਭਾਰਤ ਨੇ ਆਪਣੇ ਸੰਵਿਧਾਨ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ, ਪਰ ਦਾਜ ਦੀ ਲਾਹਨਤ ਕਾਰਨ ਔਰਤ ਜਿੱਥੇ ਸੀ, ਉੱਥੇ ਹੀ ਰਹੀ। ਇਸ ਸਮਾਜਕ ਬੁਰਾਈ ਨੂੰ ਖ਼ਤਮ ਕਰਨ ਲਈ ਜਿੱਥੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ, ਉੱਥੇ ਲੋਕਾਂ ਵੱਲੋਂ ਵੀ ਸਮਾਜ ਸੁਧਾਰ ਦੀ ਲਹਿਰ ਚਲਾਈ ਜਾਣੀ ਚਾਹੀਦੀ ਹੈ।

ਪ੍ਰਸ਼ਨ 1 . ਦਾਜ ਪ੍ਰਥਾ ਦਾ ਅਰੰਭ ਕਿਵੇਂ ਹੋਇਆ?

() ਵਿਆਹ ਸਮੇਂ ਦਿੱਤੀਆਂ ਜਾਣ ਵਾਲੀ ਨਿੱਤ ਵਰਤੋਂ ਦੀਆਂ ਵਸਤਾਂ ਤੋਂ
() ਪੈਸੇ ਤੋਂ
() ਜ਼ਮੀਨ – ਜਾਇਦਾਦ ਤੋਂ
() ਸੌਦੇਬਾਜ਼ੀ ਤੋਂ

ਪ੍ਰਸ਼ਨ 2 . ਸਮੇਂ ਦੇ ਬੀਤਣ ਨਾਲ ਦਾਜ ਪ੍ਰਥਾ ਕਿਹੜਾ ਰੂਪ ਧਾਰਨ ਕਰ ਗਈ ਹੈ?

() ਵਧੀਆ
() ਘਟੀਆ
() ਭਿਆਨਕ ਅਤੇ ਹਾਨੀਕਾਰਕ
() ਇੱਕ ਰਸਮ ਦਾ

ਪ੍ਰਸ਼ਨ 3 . ਦਾਜ ਪ੍ਰਥਾ ਦਾ ਲੜਕੀ ਦੇ ਜੀਵਨ ਉੱਤੇ ਕੀ ਅਸਰ ਪੈਂਦਾ ਹੈ?

() ਸਹੁਰਿਆਂ ਵੱਲੋਂ ਬਦਸਲੂਕੀ
() ਆਦਰ – ਸਤਿਕਾਰ
() ਤਾਹਨੇ – ਮਿਹਣੇ
() ੳ ਅਤੇ ਅ ਦੋਵੇਂ

ਪ੍ਰਸ਼ਨ 4 . ਦਾਜ ਪ੍ਰਥਾ ਨੂੰ ਦੂਰ ਕਰਨ ਲਈ ਕਿਸ ਤਰ੍ਹਾਂ ਦੇ ਉਪਾਅ ਕਰਨੇ ਚਾਹੀਦੇ ਹਨ?

() ਧਾਰਮਿਕ ਲਹਿਰ ਚਲਾਉਣੀ
() ਰਾਜਨੀਤਕ ਲਹਿਰ ਚਲਾਉਣੀ
() ਸਮਾਜ ਸੁਧਾਰ ਲਹਿਰ ਚਲਾਉਣੀ
() ਇਤਿਹਾਸਕ ਲਹਿਰ ਚਲਾਉਣੀ

ਪ੍ਰਸ਼ਨ 5 . ਉਪਰੋਕਤ ਪੈਰੇ ਲਈ ਢੁਕਵਾਂ ਸਿਰਲੇਖ ਲਿਖੋ।

() ਦਾਜ ਪ੍ਰਥਾ – ਇੱਕ ਬੁਰਾਈ
() ਦਾਜ ਪ੍ਰਥਾ – ਇੱਕ ਰਸਮ
() ਦਾਜ ਪ੍ਰਥਾ – ਭ੍ਰਿਸ਼ਟਾਚਾਰ
() ਦਾਜ ਪ੍ਰਥਾ – ਇਕ ਸ਼ਗਨ