ਅਣਡਿੱਠਾ ਪੈਰਾ : ਚਾਨਣਾ ਤੇ ਹਨ੍ਹੇਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਇੱਕ ਚਾਨਣਾ ਹੈ, ਇੱਕ ਹਨੇਰਾ ਹੈ, ਜੋ ਚਾਨਣੇ ਵਿੱਚ ਤੁਰਦਾ ਹੈ, ਠੇਡਾ ਬਹੁਤ ਘੱਟ ਖਾਂਦਾ ਹੈ। ਜੋ ਹਨ੍ਹੇਰੇ ਵਿੱਚ ਤੁਰਦਾ ਹੈ, ਬਹੁਤ ਸੱਟਾਂ ਖਾਂਦਾ ਹੈ। ਪਰਮੇਸ਼ਵਰ ਉੱਤੇ ਭਰੋਸਾ ਕਰਨਾ ਚਾਨਣਾ ਹੈ। ਚਾਨਣੇ ਦੀਆਂ ਕਿਰਨਾਂ ਸੱਚ, ਪਿਆਰ, ਨੇਕੀ, ਉਪਕਾਰ ਤੇ ਵਾਹਿਗੁਰੂ ਦੀ ਯਾਦ, ਬੇਨਤੀ ਦੇ ਸ਼ੁਕਰ ਹਨ।

ਜੋ ਇਸ ਚਾਨਣੇ ਵਿੱਚ ਤੁਰਦਾ ਹੈ, ਉਹ ਠੇਡੇ ਬਹੁਤ ਘੱਟ ਖਾਂਦਾ ਹੈ, ਪਰ ਜੋ ਇਸ ਦੇ ਉਲਟ ਤੌਖਲੇ, ਭਰਮ, ਵਹਿਮ, ਝੂਠ, ਵੈਰ ਤੇ ਮਨ ਦੇ ਖਿੰਡਾਓ ਵਿੱਚ ਤੁਰਦਾ ਹੈ, ਉਹ ਬਹੁਤ ਠੇਡੇ ਖਾਂਦਾ ਹੈ। ਨੇਕੀ ‘ਸੀਤ’ ਵਸਤੂ ਹੈ ਪਰ ਹਨੇਰਾ ਤਾਂ ਚਾਨਣ ਦੀ ਅਣਹੋਂਦ ਹੈ, ਇਸ ਤਰ੍ਹਾਂ ਬਦੀ ਨੋਕੀ ਦੇ ਉਲਟ ਜਾਣ ਦਾ ਨਾਂ ਹੈ। ਜਿਵੇਂ ਚਾਨਣੇ ਦੇ ਨਾ ਹੋਣ ‘ਤੇ ਹਨ੍ਹੇਰਾ ਕਹੀਦਾ ਹੈ, ਤਿਵੇਂ ਨੇਕੀ ਉੱਡ ਜਾਣ ਤੇ ਬਦੀ ਕਹੀਦੀ ਹੈ। ਸੋ ਹਨ੍ਹੇਰਾ ਤੇ ਬਦੀ ਕੋਈ ਵਸਤੂ ਨਹੀਂ ਹਨ ਉਂਝ ਦੁਖਦਾਈ ਹਨ, ਸੱਤ ਵਸਤੂ ਇੱਕੋ ਨੇਕੀ ਹੈ। ‘ਬੰਦੀ’ ਅਸੱਤ ਵਸਤੂ ਹੈ। ਜੋ ਨੇਕੀ ਵਿੱਚ ਤੁਰਦਾ ਹੈ ਉਹ ਤਾਂ ਸ਼ੈਅ ਦਾ ਮਾਲ ਹੋ ਗਿਆ ਹੈ। ਕੁੱਝ ਰਾਸ ਜਮ੍ਹਾਂ ਕਰ ਰਿਹਾ ਹੈ, ਪਰ ਬਦੀ ਦਾ ਕੋਈ ‘ਸੱਤ’ ਸਰੂਪ ਹੀ ਨਹੀਂ ਤਦ ਉਹ ਕੀ ਰਾਸ ਜਮ੍ਹਾਂ ਕਰ ਰਿਹਾ ਹੈ, ਉਹ ਤਾਂ ਲੁੱਟ ਰਿਹਾ, ਗੁਆ ਰਿਹਾ ਹੈ।


ਪ੍ਰਸ਼ਨ 1. ਚਾਨਣ ਦੀਆਂ ਕਿਰਨਾਂ ਕੀ ਹਨ?

ਪ੍ਰਸ਼ਨ 2. ਕਿਹੜਾ ਬਹੁਤ ਠੇਡੇ ਖਾਂਦਾ ਹੈ?

ਪ੍ਰਸ਼ਨ 3. ਅਜਿਹੀ ਕਿਹੜੀ ਵਸਤੂ ਨਹੀਂ ਜੋ ਦੁਖਦਾਈ ਹੈ?

ਪ੍ਰਸ਼ਨ 4. ਸੱਤ ਅਤੇ ਅਸੱਤ ਵਸਤੂ ਕਿਹੜੀ ਹੈ?

ਪ੍ਰਸ਼ਨ 5. ਕੌਣ ਲੁੱਟਿਆ ਜਾ ਰਿਹਾ ਹੈ?