ਅਣਡਿੱਠਾ ਪੈਰਾ : ਚਰਿੱਤਰ ਨਿਰਮਾਣ
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਬੱਚਿਆਂ ਦੇ ਚਰਿੱਤਰ ਨਿਰਮਾਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਆਦਤ ਪਾਈ ਜਾਵੇ। ਇਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ। ਬੱਚਾ ਆਪਣੇ ਘਰ ਦੇ ਮਾਹੌਲ ਤੋਂ ਬਹੁਤ ਕੁਝ ਸਿੱਖਦਾ ਹੈ। ਇਸ ਲਈ ਘਰ ਦੇ ਮਾਹੌਲ ਨੂੰ ਬਹੁਤ ਵਧੀਆ ਬਣਾਉਣਾ ਚਾਹੀਦਾ ਹੈ। ਕਈ ਘਰਾਂ ਵਿੱਚ ਕਈ ਲੋਕ ਗੱਲ-ਬਾਤ ਵਿੱਚ ਗਾਲ੍ਹਾਂ ਆਦਿ ਦੀ ਆਮ ਵਰਤੋਂ ਕਰਦੇ ਹਨ। ਜੇ ਬੱਚਾ ਗਾਲ੍ਹਾਂ ਕੱਢਣੀਆਂ ਸਿੱਖ ਜਾਵੇ ਤਾਂ ਅਸੀਂ ਉਸ ਨੂੰ ਡਾਂਟਦੇ ਹਾਂ। ਜੇ ਘਰ ਦੇ ਬਜ਼ੁਰਗ ਸ਼ਰੇਆਮ ਸ਼ਰਾਬ, ਸਿਗਰੇਟ ਪੀਂਦੇ ਹਨ ਤਾਂ ਬੱਚੇ ਨੂੰ ਇਨ੍ਹਾਂ ਕੰਮਾਂ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਸਕੂਲਾਂ ਵਿੱਚ ਅਧਿਆਪਕਾਂ ਨੂੰ ਬੱਚਿਆਂ ਦੇ ਚੰਗੇ ਦੋਸਤ ਬਣ ਕੇ ਰਹਿਣਾ ਚਾਹੀਦਾ ਹੈ। ਉਸ ਨੂੰ ਇੱਕ ਚੰਗਾ ਵਿਦਿਆਰਥੀ ਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।
ਪ੍ਰਸ਼ਨ 1. ਬੱਚਿਆਂ ਦੇ ਚੰਗੇ ਚਰਿੱਤਰ ਵਾਸਤੇ ਕੀ ਕਰਨਾ ਚਾਹੀਦਾ ਹੈ?
ਪ੍ਰਸ਼ਨ 2. ਘਰ ਦੇ ਮਾਹੌਲ ਦਾ ਬੱਚੇ ‘ਤੇ ਕੀ ਅਸਰ ਪੈਂਦਾ ਹੈ?
ਪ੍ਰਸ਼ਨ 3. ਘਰਾਂ ਦਾ ਮਾਹੌਲ ਕਿਵੇਂ ਵਿਗੜਦਾ ਹੈ?
ਪ੍ਰਸ਼ਨ 4. ਬੱਚਿਆਂ ਦੇ ਸਾਹਮਣੇ ਘਰ ਦੇ ਬਜ਼ੁਰਗਾਂ ਨੂੰ ਕੀ-ਕੀ ਨਹੀਂ ਕਰਨਾ ਚਾਹੀਦਾ?