ਅਣਡਿੱਠਾ ਪੈਰਾ – ਗੱਗੂ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਮੈਂ ਦੂਰੋਂ ਆਉਂਦੀ ਦਲੀਪੇ ਦੀ ਰੇੜ੍ਹੀ ਸਿਆਣ ਲਈ। ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇੜ੍ਹੀ ਉੱਤੇ ਪੱਠੇ ਲੱਦੇ ਹੋਏ ਸਨ। ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ-ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸ ਦੇ ਪਿੰਡੇ ‘ਤੇ ਸੋਟੀਆਂ ਦੀਆਂ ਬਹੁਤ ਸਾਰੀਆ ਲਾਸਾਂ ਉੱਭਰੀਆਂ ਹੋਈਆਂ ਸਨ। ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ ਅੜਿੰਗਿਆ ਅਤੇ ਰੁਕ ਗਿਆ। ਮੈਂ ਭੱਜ ਕੇ ਦਲੀਪੇ ਦੇ ਹੱਥ ‘ਚੋਂ ਸੋਟੀ ਖੋਹ ਲਈ ਤੇ ਕਿਹਾ, “ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਏਂ ? ਤੂੰ ਉਸ ਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ ?” ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ।“ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ, ਤੂੰ ਮੇਰਾ ਗੱਗੂ ਮੈਨੂੰ ਮੋੜ ਦੇਹ,” ਮੈਂ ਦਲੀਪੇ ਦੀ ਬਾਂਹ ਨੂੰ ਹੱਥ ਨਾਲ ਹਲੂਣਦਿਆਂ ਕਿਹਾ। ਦਲੀਪੋ ਨੇ ਫੇਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ ਸਗੋਂ ਉਹ ਮੇਰੇ ਵੱਲ
ਮੁਤਰ – ਮੁਤਰ ਝਾਕ ਰਿਹਾ ਸੀ।


ਪ੍ਰਸ਼ਨ 1. ਰੇੜ੍ਹੀ ‘ਤੇ ਕੀ ਲੱਦਿਆ ਹੋਇਆ ਸੀ?

(ੳ) ਸਬਜ਼ੀ
(ਅ) ਸਮਾਨ
(ੲ) ਬੋਰੀਆਂ
(ਸ) ਪੱਠੇ

ਪ੍ਰਸ਼ਨ 2. ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਕੀ ਕਰ ਰਿਹਾ ਸੀ?

(ੳ) ਪੁਚਕਾਰ ਰਿਹਾ ਸੀ
(ਅ) ਉਸ ਦੀ ਪਿੱਠ ‘ਤੇ ਹੱਥ ਫੇਰ ਰਿਹਾ ਸੀ
(ੲ) ਉਸਨੂੰ ਕੁੱਟ ਰਿਹਾ ਸੀ
(ਸ) ਜ਼ੋਰ-ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ

ਪ੍ਰਸ਼ਨ 3. ਲੇਖਕ ਨੇ ਦਲੀਪੇ ਦੇ ਹੱਥੋਂ ਕੀ ਖੋਹਿਆ?

(ੳ) ਰੱਸੀ
(ਅ) ਸੋਟਾ
(ੲ) ਸੋਟੀ
(ਸ) ਛਿਟੀ

ਪ੍ਰਸ਼ਨ 4. ਕਿਸ ਦੇ ਨੱਕ ਵਿੱਚ ਨੱਥ ਪਾਈ ਗਈ ਸੀ?

(ੳ) ਕਰਤਾਰੇ ਦੇ
(ਅ) ਗੱਗੂ ਦੇ
(ੲ) ਗਾਂ ਦੇ
(ਸ) ਮੱਝ ਦੇ

ਪ੍ਰਸ਼ਨ 5. ਕਿਸ ਨੇ ਲੇਖਕ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ?

(ੳ) ਗੱਗੂ ਨੇ
(ਅ) ਦਲੀਪੇ ਨੇ
(ੲ) ਪਿਆਰੇ ਨੇ
(ਸ) ਕਰਤਾਰੇ ਨੇ