ਅਣਡਿੱਠਾ ਪੈਰਾ : ਕੋਠੇ ਦਾ ਬਗੀਚਾ
ਤੇ ਫੇਰ ਸਾਨੂੰ ਇੱਕ ਸੁਝਾਅ ਮਿਲਿਆ। ਸਾਡੇ ਘਰ ਦਾ ਕੋਠਾ ਕਾਫ਼ੀ ਮੋਕਲਾ ਸੀ। ਇਹ ਫ਼ੈਸਲਾ ਹੋਇਆ ਕਿ ਬਗ਼ੀਚਾ ਕੋਠੇ ਉੱਤੇ ਬਣਾਇਆ ਜਾਵੇ। ਇੱਕ ਵਾਰ ਸਾਡੇ ਮਨ ਵਿੱਚ ਇਹ ਗੱਲ ਆ ਗਈ, ਫਿਰ ਜਿਵੇਂ ਦਿਨ-ਰਾਤ ਸਾਡੇ ਮਨਾਂ ਉੱਤੇ ਇਹ ਧੁਨ ਸਵਾਰ ਹੋ ਗਈ ਹੋਵੇ। ਕੋਠੇ ਦੇ ਫ਼ਰਸ਼ ਨੂੰ ਪੁੱਟ ਕੇ ਉਸ ਉੱਤੇ ਲੁੱਕ ਦੀ ਤਹਿ ਵਿਛਾਈ ਗਈ। ਸਾਰੇ ਦੇ ਸਾਰੇ ਕੋਠੇ ਉੱਤੇ, ਜਿਵੇਂ ਕਾਲ਼ੀ ਲੁੱਕ ਦਾ ਨਮਦਾ ਜਮਾ ਦਿੱਤਾ ਗਿਆ। ਫੇਰ ਉਸ ’ਤੇ ਲੁੱਕ ਵਾਲੇ ਟਾਟ ਵਿਛਾਏ ਗਏ। ਉੱਤੋਂ ਫੇਰ ਲੁੱਕ ਦਾ ਨਮਦਾ। ਫੇਰ ਫ਼ਰਸ਼ ਉੱਤੇ ਸੀਮਿੰਟ ਦਾ ਪਲਸਤਰ। ਫੇਰ ਬਾਹਰੋਂ ਮੰਗਵਾਈ ਮਿੱਟੀ ਦੀ ਤਹਿ ਜਮਾਈ ਗਈ। ਇਸ ਵਿੱਚ ਵਧੀਆ ਤੋਂ ਵਧੀਆ ਖਾਦ ਮਿਲਾਈ ਗਈ। ਕੋਠੇ ਉੱਤੇ ਹੀ ਘਾਹ ਦਾ ਲਾਅਨ ਬਣਾਇਆ ਗਿਆ। ਕੋਠੇ ਉੱਤੇ ਹੀ ਸਬਜ਼ੀ ਦੀਆਂ ਕਿਆਰੀਆਂ ਬਣਾਈਆਂ ਗਈਆਂ। ਕੋਠੇ ਉੱਤੇ ਹੀ ਫੁੱਲਾਂ ਦੇ ਬੂਟੇ ਲਾਏ ਗਏ। ਅਸੀਂ ਆਪਣੀ ਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਲਿਆ ਕੇ ਲਾਈਆਂ। ਤ੍ਰਿਲੋਚਨ ਵੀ ਆਪਣੇ ਦੂਜੇ ਮਾਲੀਆਂ ਨਾਲ ਆਪਣੇ ਰਸੂਖ਼ ਕਰਕੇ ਕਿਤੋਂ ਕੋਈ ਫੁੱਲਾਂ ਦੀ ਕਿਸਮ, ਕਿਤੋਂ ਕੋਈ ਅਲੱਭ, ਕੋਈ ਅਨੋਖਾ ਪੌਦਾ ਕੱਢ ਲਿਆਉਂਦਾ। ਅਸੀਂ ਵੀ ਆਪਣਾ ਵੱਧ ਤੋਂ ਵੱਧ ਵਿਹਲਾ ਵਕਤ ਕੋਠੇ ਉਤਲੇ ਬਗ਼ੀਚੇ ਵਿੱਚ ਗੁਜ਼ਾਰਦੇ।
ਪ੍ਰਸ਼ਨ 1. ਕਿੱਥੇ ਬਗ਼ੀਚਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ?
(ੳ) ਵਿਹੜੇ ਵਿੱਚ
(ਅ) ਘਰ ਦੇ ਅੱਗੇ
(ੲ) ਪਿਛਵਾੜੇ
(ਸ) ਕੋਠੇ ਉੱਤੇ
ਪ੍ਰਸ਼ਨ 2. ਸਾਰੇ ਦੇ ਸਾਰੇ ਕੋਠੇ ਉੱਤੇ ਕਾਹਦਾ ਨਮਦਾ ਜਮ੍ਹਾਇਆ ਗਿਆ?
(ੳ) ਸੀਮਿੰਟ ਦਾ
(ਅ) ਪਲਾਸਟਿਕ ਆਫ਼ ਪੈਰਿਸ ਦਾ
(ੲ) ਲੁੱਕ ਦਾ
(ਸ) ਸਫ਼ੈਦ ਚੂਨੇ ਦਾ
ਪ੍ਰਸ਼ਨ 3. ਲੁੱਕ ਦੇ ਨਮਦੇ ਉੱਤੇ ਕੀ ਵਿਛਾਏ ਗਏ?
(ੳ) ਲੁੱਕ ਵਾਲੇ ਟਾਟ
(ਅ) ਗਲੀਚੇ
(ੲ) ਬੋਰੀਆਂ
(ਸ) ਟਾਟ
ਪ੍ਰਸ਼ਨ 4. ਮਿੱਟੀ ਵਿੱਚ ਕੀ ਮਿਲਾਇਆ ਗਿਆ?
(ੳ) ਗੰਡੋਏ ਦੀ ਖਾਦ
(ਅ) ਰੂੜੀ
(ੲ) ਘਰ ਦਾ ਕੂੜਾ ਕਰਕਟ
(ਸ) ਵਧੀਆ ਤੋਂ ਵਧੀਆ ਖਾਦ
ਪ੍ਰਸ਼ਨ 5. ਲੇਖਕ ਅਤੇ ਉਸ ਦੇ ਘਰ ਦੇ ਵੱਧ ਤੋਂ ਵੱਧ ਵਿਹਲਾ ਵਕਤ ਕਿੱਥੇ ਗੁਜ਼ਾਰਦੇ ਸਨ?
(ੳ) ਕੋਠੇ ਦੇ ਬਗੀਚੇ ਵਿੱਚ
(ਅ) ਲਾਇਬ੍ਰੇਰੀ ਵਿੱਚ
(ੲ) ਪਾਰਕ ਵਿੱਚ
(ਸ) ਮਾਰਕੀਟ ਵਿੱਚ
ਪ੍ਰਸ਼ਨ 6. ਘਰ ਦਾ ਕੋਠਾ ਕਿਹੋ ਜਿਹਾ ਸੀ?
(ੳ) ਕਾਫ਼ੀ ਉੱਚਾ
(ਅ) ਕਾਫ਼ੀ ਨੀਵਾਂ
(ੲ) ਕਾਫ਼ੀ ਮੋਕਲਾ
(ਸ) ਕਾਫ਼ੀ ਸੋਹਣਾ
ਪ੍ਰਸ਼ਨ 7. ਕੋਠੇ ਉੱਤੇ ਕਾਹਦਾ ਲਾਅਨ ਬਣਾਇਆ ਗਿਆ?
(ੳ) ਘਾਹ ਦਾ
(ਅ) ਫੁੱਲਾਂ ਦਾ
(ੲ) ਪੌਦਿਆਂ ਦਾ
(ਸ) ਵੇਲਾਂ ਦਾ
ਪ੍ਰਸ਼ਨ 8. ਮਾਲੀ ਦਾ ਕੀ ਨਾਂ ਸੀ?
(ੳ) ਮੋਹਨ
(ਅ) ਤ੍ਰਿਲੋਚਨ
(ੲ) ਪਰਸ਼ੋਤਮ
(ਸ) ਗੁਰਚਰਨ