ਅਣਡਿੱਠਾ ਪੈਰਾ – ਕਹਾਣੀਕਾਰ ‘ਕੁਲਵੰਤ ਸਿੰਘ ਵਿਰਕ’

ਕਹਾਣੀਕਾਰ ‘ਕੁਲਵੰਤ ਸਿੰਘ ਵਿਰਕ’

ਕੁਲਵੰਤ ਸਿੰਘ ਵਿਰਕ ਹੁਨਰੀ ਪੰਜਾਬੀ ਕਹਾਣੀ ਦੀ ਦੂਜੀ ਪੀੜ੍ਹੀ ਦਾ ਇੱਕ ਪ੍ਰਮੁੱਖ ਕਹਾਣੀਕਾਰ ਹੈ। ਜਿਸ ਨੇ ਹੁਣ ਤੱਕ ਸਾਨੂੰ ‘ਛਾਹ ਵੇਲਾ’, ‘ਧਰਤੀ ਤੇ ਅਕਾਸ਼’, ‘ਤੂੜੀ ਦੀ ਪੰਡ’, ‘ਦੁੱਧ ਦਾ ਛੱਪੜ’, ‘ਗੋਲਾਂ’, ‘ਨਵੇਂ ਲੋਕ’, ‘ਆਤਿਸ਼ਬਾਜ਼ੀ’ ਆਦਿ ਕਹਾਣੀ ਸੰਗ੍ਰਹਿ ਦਿੱਤੇ ਹਨ। ਵਿਰਕ ਦੀਆਂ ਕਹਾਣੀਆਂ ਰੂਸੀ ਜ਼ਬਾਨ ਵਿੱਚ ਵੀ ਅਨੁਵਾਦ ਹੋਈਆਂ ਹਨ। ਉਸ ਦੇ ਕਹਾਣੀ ਸੰਗ੍ਰਹਿ ‘ਨਵੇਂ ਲੋਕ’ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਕਿਰਸਾਨੀ ਜੀਵਨ ਦਾ ਨਿਕਟ ਅਨੁਭਵ ਉਸ ਦੀਆਂ ਕਹਾਣੀਆਂ ਦਾ ਵਿਸ਼ੇਸ਼ ਗੁਣ ਹੈ। ਐਮ. ਏ. ਕਰਨ ਤੋਂ ਬਾਅਦ ਉਸ ਨੇ ਕੁਝ ਸਮਾਂ ਫ਼ੌਜ ਵਿੱਚ ਨੌਕਰੀ ਕੀਤੀ। ਉਪਰੰਤ ਕਈ ਸਰਕਾਰੀ ਪਦਵੀਆਂ ‘ਤੇ ਕੰਮ ਕੀਤਾ। ਅਜੀਤ ਕੌਰ ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਆਖਦੀ ਹੈ। ਚੈਖ਼ੋਵ ਵਾਂਗੂੰ ਛੋਟੀਆਂ – ਛੋਟੀਆਂ ਘਟਨਾਵਾਂ ਦੇ ਦੁਆਲੇ ਉਹ ਆਪਣੀ ਕਹਾਣੀ ਉਣਦਾ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਹੋਰ ਕਿਸ ਜ਼ਬਾਨ ਵਿੱਚ ਅਨੁਵਾਦਤ ਹੋਈਆਂ ਹਨ?

ਪ੍ਰਸ਼ਨ 2 . ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਵਿਸ਼ੇਸ਼ ਗੁਣ ਕੀ ਹੈ?

ਪ੍ਰਸ਼ਨ 3 . ਕੁਲਵੰਤ ਸਿੰਘ ਵਿਰਕ ਨੂੰ ਕਿਸ ਪੁਸਤਕ ‘ਤੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ?

ਪ੍ਰਸ਼ਨ 4 . ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਕਿਸ ਨੇ ਕਿਹਾ?

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?