ਅਣਡਿੱਠਾ ਪੈਰਾ : ਕਰਤਾਰ ਸਿੰਘ ਸਰਾਭਾ
ਲੁਧਿਆਣੇ ਸ਼ਹਿਰ ਤੋਂ 25 ਕਿਲੋਮੀਟਰ ਦੀ ਵਿੱਥ ਉੱਤੇ ਲੁਧਿਆਣਾ-ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਹੈ। ਇਸ ਪਿੰਡ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਸੰਨ 1896 ਈ. ਵਿੱਚ ਬਾਲਕ ਕਰਤਾਰ ਸਿੰਘ ਪੈਦਾ ਹੋਇਆ। ਛੋਟੀ ਉਮਰ ਵਿੱਚ ਹੀ ਇਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਕਰਤਾਰ ਸਿੰਘ ਦਾ ਪਾਲਣ-ਪੋਸਣ ਇਸ ਦੇ ਦਾਦੇ ਸਰਦਾਰ ਬਦਨ ਸਿੰਘ ਦੇ ਜੁੰਮੇ ਪੈ ਗਿਆ। ਮੁਢਲੀ ਵਿੱਦਿਆ ਕਰਤਾਰ ਸਿੰਘ ਨੇ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ 1910 ਈ: ਵਿੱਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ। ਦਸਵੀਂ ਪਾਸ ਕਰਕੇ ਕਰਤਾਰ ਸਿੰਘ ਆਪਣੇ ਚਾਚੇ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਉਹ ਮਸਾਂ ਇੱਕ ਸਾਲ ਹੀ ਆਪਣੇ ਚਾਚੇ ਪਾਸ ਠਹਿਰਿਆ। ਇਸ ਤੋਂ ਬਾਅਦ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਕਹਿ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ, ਜਿੱਥੇ ਉਸ ਨੂੰ ਬਰਕਲੇ ਯੂਨੀਵਰਸਿਟੀ, ਸਾਨਫ਼ਰਾਂਸਿਸਕੋ ਵਿੱਚ ਦਾਖ਼ਲਾ ਮਿਲ ਗਿਆ। ਇਹ 1912 ਈ: ਦੇ ਜਨਵਰੀ ਮਹੀਨੇ ਦੀ ਗੱਲ ਹੈ।
ਪ੍ਰਸ਼ਨ 1. ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ?
(ੳ) ਪਿੰਡ ਮੁਲਾਂਪੁਰ
(ਅ) ਪਿੰਡ ਆਦਮਪੁਰ
(ੲ) ਪਿੰਡ ਸਰਾਭਾ
(ਸ) ਪਿੰਡ ਚੱਬੇਵਾਲ
ਪ੍ਰਸ਼ਨ 2. ਕਰਤਾਰ ਸਿੰਘ ਸਰਾਭਾ ਕਿਹੜੇ ਸਾਲ ਪੈਦਾ ਹੋਇਆ?
(ੳ) 1890 ਵਿੱਚ
(ਅ) 1892 ਵਿੱਚ
(ੲ) 1896 ਵਿੱਚ
(ਸ) 1894 ਵਿੱਚ
ਪ੍ਰਸ਼ਨ 3. ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ ਕੀ ਨਾਂ ਸੀ?
(ੳ) ਸ: ਬਦਨ ਸਿੰਘ
(ਅ) ਸ: ਮੰਗਲ ਸਿੰਘ
(ੲ) ਸ: ਵੀਰ ਸਿੰਘ
(ਸ) ਸ: ਬਚਨ ਸਿੰਘ
ਪ੍ਰਸ਼ਨ 4. ਕਰਤਾਰ ਸਿੰਘ ਸਰਾਭਾ ਨੇ ਦਸਵੀਂ ਕਿਹੜੇ ਸਾਲ ਵਿੱਚ ਪਾਸ ਕੀਤੀ?
(ੳ) 1920
(ਅ) 1912
(ੲ) 1915
(ਸ) 1910
ਪ੍ਰਸ਼ਨ 5. ਕਰਤਾਰ ਸਿੰਘ ਸਰਾਭਾ ਉਚੇਰੀ ਪੜ੍ਹਾਈ ਲਈ ਕਿੱਥੇ ਗਏ ਸਨ?
(ੳ) ਕੈਨੇਡਾ
(ਅ) ਆਸਟਰੇਲੀਆ
(ੲ) ਅਮਰੀਕਾ
(ਸ) ਇੰਗਲੈਂਡ
ਪ੍ਰਸ਼ਨ 6. ਪਿੰਡ ਸਰਾਭਾ ਲੁਧਿਆਣਾ ਸ਼ਹਿਰ ਤੋਂ ਕਿੰਨੇ ਕਿਲੋਮੀਟਰ ਦੂਰ ਹੈ?
(ੳ) 35 ਕਿਲੋਮੀਟਰ
(ਅ) 15 ਕਿਲੋਮੀਟਰ
(ੲ) 25 ਕਿਲੋਮੀਟਰ
(ਸ) 5 ਕਿਲੋਮੀਟਰ
ਪ੍ਰਸ਼ਨ 7. ਕਰਤਾਰ ਸਿੰਘ ਸਰਾਭਾ ਦੇ ਦਾਦੇ ਦਾ ਕੀ ਨਾਂ ਸੀ?
(ੳ) ਮੰਗਲ ਸਿੰਘ
(ਅ) ਬਦਨ ਸਿੰਘ
(ੲ) ਮਦਨ ਸਿੰਘ
(ਸ) ਸਰਦਾਰ ਸਿੰਘ
ਪ੍ਰਸ਼ਨ 8. ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ ਵਿੱਚ ਕਦੋਂ ਦਾਖਲ ਹੋਇਆ?
(ੳ) 1920 ਵਿੱਚ
(ਅ) 1910 ਵਿੱਚ
(ੲ) 1912 ਵਿੱਚ
(ਸ) 1896 ਵਿੱਚ