ਅਗਲੇ ਲੱਦੀ………ਵਿੱਚ ਗਣੀਂਦੀ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਅਗਲੇ ਲੱਦੀ ਜਾਂਦੇ ਨੂੰ,
ਪਿਛਲਿਆਂ ਦੀ ਰੰਗ ਸੁਣੀਂਦੀ।
ਸਈਆਂ ਦੇਵਣ ਤਾਹਨੇ,
ਤਰੱਕਲਿਆਂ ਦੀ ਚੁੰਜੂ ਮੱਛੀ ਵਾਂਗ ਤਲੀਂਦੀ।
ਦੁਖਿਆਰੇ ਮਰ ਕਿਓਂ ਨ ਵੈਂਦੇ,
ਕਦੀ ਮੂੰਹ ਮੰਗਿਆਂ ਮੌਤ ਵੀ ਥੀਂਦੀ?
ਇਸ ਜੀਵੇ ਨਾਲੂੰ ਮਰ ਜਾਵਣ ਚੰਗਾ ਹੋਂਦਾ ਏ,
ਘੋਲ੍ਹ ਕੇ ਮਹੁਰਾ ਪੀਂਦੀ।
ਏਹਨਾਂ ਵਣਾਂ ਵਿਚੂੰ ਨਿਕਲਣ ਯਾਰ ਅਸਾਡੇ,
ਮੈਂ ਜੀਂਦਿਆਂ ਸਈਆਂ ਦੇ ਵਿੱਚ ਗਣੀਂਦੀ।
ਪ੍ਰਸ਼ਨ 1. ਨਾਇਕਾ ਨੂੰ ਤਾਹਨੇ ਕੌਣ ਦਿੰਦਾ ਹੈ?
(ੳ) ਸਹੇਲੀਆਂ
(ਅ) ਭੈਣਾਂ
(ੲ) ਮਾਸੀਆਂ
(ਸ) ਮਾਮੀਆਂ
ਪ੍ਰਸ਼ਨ 2. ਢੋਲੇ ਅਨੁਸਾਰ ਕੌਣ ਮਰ ਕਿਉਂ ਨਹੀਂ ਜਾਂਦੇ?
(ੳ) ਬੇਈਮਾਨ
(ਅ) ਠੱਗ
(ੲ) ਲਾਲਚੀ
(ਸ) ਦੁਖਿਆਰੇ
ਪ੍ਰਸ਼ਨ 3. ਕਦੀ ਮੂੰਹ ਮੰਗਿਆਂ………..ਵੀ ਥੀਂਦੀ।
ਖ਼ਾਲੀ ਥਾਂ ਭਰੋ।
(ੳ) ਇੱਜਤ
(ਅ) ਮੁਹੱਬਤ
(ੲ) ਮੁਕਤੀ
(ਸ) ਮੌਤ
ਪ੍ਰਸ਼ਨ 4. ਤਰੱਕਲੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?
(ੳ) ਚੱਕੀ ਵਿੱਚ
(ਅ) ਮਧਾਣੀ ਵਿੱਚ
(ੲ) ਚਰਖੇ ਵਿੱਚ
(ਸ) ਖੂਹ ਵਿੱਚ
ਪ੍ਰਸ਼ਨ 5. ਨਾਇਕਾ ਦੇ ਕੀ ਘੋਲ ਕੇ ਪੀਣ ਦਾ ਜ਼ਿਕਰ ਹੈ?
(ੳ) ਮਿਸਰੀ
(ਅ) ਭੰਗ
(ੲ) ਮਹੁਰਾ
(ਸ) ਨਸ਼ਾ
ਪ੍ਰਸ਼ਨ 6. ‘ਮਹੁਰਾ’ ਸ਼ਬਦ ਦਾ ਕੀ ਅਰਥ ਹੈ?
(ੳ) ਮਿੱਤਰ
(ਅ) ਕਮਲਾ
(ੲ) ਜ਼ਹਿਰ
(ਸ) ਗਰਮ