Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ (Proverbs)

ਪ੍ਰਸ਼ਨ. ਅਖਾਣ ਕੀ ਹੁੰਦੇ ਹਨ?

ਉੱਤਰ : ਅਖਾਣਾਂ ਨੂੰ ਭਾਸ਼ਾ ਦੇ ਗਹਿਣੇ ਆਖਿਆ ਜਾਂਦਾ ਹੈ | ਅਖਾਣ ਅਜਿਹੇ ਸ਼ਬਦਾਂ ਦਾ ਸਮੂਹ ਹੁੰਦੇ ਹਨ ਜਿਨ੍ਹਾਂ ਵਿੱਚ ਸਾਡੇ ਵਡੇਰਿਆਂ ਨੇ ਆਪਣੇ ਜੀਵਨ ਦੇ ਤਜਰਬੇ ਦੇ ਅਧਾਰ ‘ਤੇ ਕਿਸੇ ਵਿਚਾਰ ਜਾਂ ਸਥਿਤੀ ਬਾਰੇ ਸਾਰ ਤੱਤ ਨੂੰ ਭਾਵਪੂਰਤ ਤੇ ਸੰਖੇਪਤਾ ਭਰਪੂਰ ਸ਼ਬਦਾਵਲੀ ਵਿੱਚ ਬਿਆਨ ਕੀਤਾ ਹੁੰਦਾ ਹੈ। ਆਮ ਭਾਸ਼ਾ ਵਿੱਚ ਅਖਾਣਾਂ ਦੀ ਵਰਤੋਂ ਸਥਿਤੀ ਨੂੰ ਸਮਝਾਉਣ ਜਾਂ ਪ੍ਰੇਰਨਾ ਦੇਣ ਲਈ ਕੀਤੀ ਜਾਂਦੀ ਹੈ। ਅਖਾਣਾਂ ਦੀ ਵਰਤੋਂ ਨਾਲ ਸਾਡੀ ਬੋਲੀ ਜਾਂ ਲਿਖਤ ਰੌਚਿਕਤਾ ਭਰਪੂਰ ਤੇ ਪ੍ਰਭਾਵਸਾਲੀ ਬਣਦੀ ਹੈ। ਉਦਾਹਰਨ ਵਜੋਂ ਅਸੀਂ ਵੇਖਦੇ ਹਾਂ ਕਿ ਅਖਾਣ ‘ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋਂ’ ਤੋਂ ਭਾਵ ਬੁਰੇ ਵਿਅਕਤੀ ਨੂੰ ਸਮਝਾਉਣ ਨਾਲੋਂ ਬੁਰਾਈ ਦੀ ਜੜ੍ਹ ਖ਼ਤਮ ਕਰਨ ਦੀ ਪ੍ਰੇਰਨਾ ਦੇਣ ਨਾਲ ਸੰਬੰਧਤ ਹੈ। ਇਸ ਤਰ੍ਹਾਂ ਹਰ ਭਾਸ਼ਾ ਦੇ ਅਖਾਣਾਂ ਵਿੱਚੋਂ ਉਸ ਨਾਲ ਸਬੰਧਤ ਲੋਕਾਂ ਦੀ ਸਮੁੱਚੀ ਜੀਵਨ ਜਾਚ ਤੇ ਸੋਚ ਬਾਰੇ ਜਾਣਿਆ ਜਾ ਸਕਦਾ ਹੈ।

ਅਖਾਣ ਨੂੰ ਵਾਕਾਂ ਵਿੱਚ ਵਰਤਣ ਲੱਗਿਆਂ, ਇਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਕੀਤੀ ਜਾਂਦੀ ਅਤੇ ਵਾਕੰਸ਼ਾਂ ਜਾਂ ਮੁਹਾਵਰਿਆਂ ਵਾਲਾ ਇੱਕ-ਵਾਕੀ ਵਰਤੋਂ ਦਾ ਢੰਗ ਨਹੀਂ ਅਪਣਾਇਆ ਜਾਂਦਾ—ਕਈ ਵਾਰੀ ਕੋਈ ਨਿੱਕੀ ਜਿਹੀ ਕਹਾਣੀ ਘੜੀ ਜਾਂਦੀ ਹੈ ਅਤੇ ਕਈ ਵਾਰੀ ਕੁਝ ਵਾਕ ਜੋੜੇ ਜਾਂਦੇ ਹਨ, ਪਰ ਹਰ ਹਾਲਤ ਵਿੱਚ ਅਖਾਣ ਵਰਤੇ ਜਾਣ ਸਮੇਂ, ਸਥਾਨ ਤੇ ਮੌਕੇ ਆਦਿ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਹੈ।