Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



1. ਮੀਆਂ ਬੀਬੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ – ਜਦ ਦੋ ਧਿਰਾਂ ਆਪੋ ਵਿਚ ਰਾਜ਼ੀ ਬਾਜ਼ੀ ਹੋ ਜਾਣ, ਤਾਂ ਤੀਜੇ ਕਿਸੇ ਆਦਮੀ ਦੇ ਦਖ਼ਲ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।

2. ਮੁਦਈ ਸੁਸਤ, ਗਵਾਹ ਚੁਸਤ – ਜਿਸ ਦਾ ਕੰਮ ਹੋਵੇ ਉਹ ਢਿੱਲਾ ਮੱਠਾ ਰਹੇ, ਪਰ ਉਸ ਦੀ ਮਦਦ ਕਰਨੇ ਵਾਲੇ ਦੌੜ-ਭੱਜ ਕਰਨ, ਤਾਂ ਇਹ ਅਖਾਣ ਬੋਲਦੇ ਹਨ।

3. ਮਨ ਜੀਤੇ ਜਗ ਜੀਤ (ਗੁਰੂ ਨਾਨਕ ਦੇਵ ਜੀ) – ਮਨ ਦੀਆਂ ਖ਼ਾਹਿਸ਼ਾਂ ਨੂੰ ਕਾਬੂ ਕਰ ਲਈਏ, ਤਾਂ ਸਾਰੀ ਦੁਨੀਆਂ ਵਸ ਵਿਚ ਹੋ ਜਾਂਦੀ ਹੈ।

4. ਮਨ ਹਰਾਮੀ, ਹੁੱਜਤਾਂ ਢੇਰ – ਕੰਮ ਕਰਨ ਦੀ ਨੀਅਤ ਨਾ ਹੋਵੇ, ਤਾਂ ਆਦਮੀ ਕਈ ਫਜ਼ੂਲ ਬਹਾਨੇ ਘੜ ਲੈਂਦਾ ਹੈ।

5. ਮਾਮੇ ਕੰਨੀਂ ਬੀਰ ਬਲੀਆਂ, ਭਣੇਵਾਂ ਆਕੜਿਆ ਫਿਰੇ / ਪਰਾਈ ਜੰਜ ਤੇ ਅਹਿਮਕ ਨੱਚੇ – ਇਹ ਅਖਾਣ ਕਿਸੇ ਹੋਰ ਦੀ ਵਡਿਆਈ ਉੱਤੇ ਖੁਸ਼ ਹੋਣ ਜਾਂ ਆਕੜਨ ਵਾਲੇ ਬੰਦੇ ਉੱਤੇ ਘਟਾਉਂਦੇ ਹਨ।

6. ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੇਗਾ ਘਰ ਦਾ ਪਾਣੀ – ਜਦ ਘਰ ਦੇ ਸਾਰੇ ਬੰਦੇ ਸੁਖ-ਰਹਿਣ ਤੇ ਆਕੜ ਖਾਨ ਹੋ ਜਾਣ, ਤਾਂ ਘਰ ਦਾ ਕੰਮ ਨਹੀਂ ਚਲ ਸਕਦਾ।

7. ਮਾੜਾ ਢੱਗਾ, ਛੱਤੀ ਰੋਗ – ਇਹ ਅਖਾਣ ਉਦੋਂ ਵਰਤਦੇ ਹਨ ਜਦ ਕਿਸੇ ਮਾੜੇ ਜਾਂ ਗਰੀਬ ਬੰਦੇ ਉਤੇ ਲਗਾਤਾਰ ਮੁਸੀਬਤਾਂ ਆ ਪੈਣ।