ਅਖਾਣ ਅਤੇ ਮੁਹਾਵਰੇ



1. ਭੱਠ ਪਿਆ ਸੋਨਾ, ਜਿਹੜਾ ਕੰਨ ਪਾੜੇ – ਜੇ ਧਨ-ਦੌਲਤ, ਵਿਦਿਆ, ਪਦਵੀ ਜਾਂ ਹੋਰ ਕਿਸੇ ਚੰਗੀ ਚੀਜ਼ ਤੋਂ ਸੁੱਖ ਦੀ ਥਾਂ ਦੁਖ ਮਿਲਦਾ ਹੋਵੇ, ਤਾਂ ਉਹ ਚੀਜ਼ ਨਿਕੰਮੀ ਤੇ ਤਿਆਗਣਯੋਗ ਹੈ।

2. ਭੁੱਲਾ ਉਹ ਨਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ – ਇਹ ਅਖਾਣ ਉਸ ਆਦਮੀ ਉੱਤੇ ਘਟਾਉਂਦੇ ਹਨ, ਜੋ ਕੋਈ ਗਲਤੀ ਕਰਕੇ ਉਹਨੂੰ ਸੋਧ ਲਏ ਜਾਂ ਉਹਦੀ ਤਲਾਫੀ ਕਰ ਲਏ।

3. ਭੈੜੀ ਗਾਂ ਦੇ ਭੈੜੇ ਵੱਛੇ – ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੁੰਦੇ ਹਨ।

ਜਾਂ

ਜਿਹਾ ਦੁੱਧ, ਤਿਹੀ ਬੁੱਧ – ਮਾਂ ਦੇ ਸੁਭਾਅ ਤੇ ਆਦਤਾਂ ਦਾ ਅਸਰ ਧੀਆਂ-ਪੁੱਤਾਂ ਤੇ ਹੁੰਦਾ ਹੈ।