Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



1. ਬੂਹੇ ਬੈਠੀ ਜੰਨ ਤੇ ਵਿੰਨ੍ਹੇ ਕੁੜੀ ਦੇ ਕੰਨ – ਐਨ ਵੇਲੇ ਸਿਰ ਕੰਮ ਕਰਨਾ ਸ਼ੁਰੂ ਕਰਨਾ, ਪਹਿਲਾਂ ਅਵੇਸਲੇ ਰਹਿਣਾ।

2. ਬੱਕਰੀ ਦੀ ਜਾਨ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ – ਜਦੋਂ ਕੋਈ ਬੰਦਾ ਬੜੀ ਮੁਸੀਬਤ ਉਠਾ ਕੇ ਕਿਸੇ ਦਾ ਕੰਮ ਕਰੇ, ਪਰ ਅਗਲਾ ਉਸ ਦੀ ਕਦਰ ਨਾ ਪਾਵੇ, ਤਾਂ ਇਹ ਅਖਾਣ ਵਰਤਦੇ ਹਨ।

3. ਬੱਕਰੀ ਦੁੱਧ ਦੇਵੇਗੀ, ਪਰ ਮੀਂਗਣਾ ਪਾ ਕੇ – ਜਦ ਕੋਈ ਬੰਦਾ ਬਹੁਤ ਵਾਰ ਆਖ ਉੱਤੇ ਨਾਂਹ ਨੁੱਕਰ ਕਰਨ ਤੋਂ ਬਾਅਦ ਕਿਸੇ ਦਾ ਕੰਮ ਕਰੇ ਅਤੇ ਠੀਕ ਵੀ ਨਾ ਕਰੇ, ਤਾਂ ਇਹ ਅਖਾਣ ਬੋਲਦੇ ਹਨ।

4. ਬਿਗਾਨੀ ਦੰਮੀ ਸ਼ਾਹੂਕਾਰ / ਪਰਾਈ ਮੰਡੇ, ਅੰਮਾ ਦਾਤੀ – ਇਹ ਅਖਾਣ ਓਦੋਂ ਵਰਤਦੇ ਹਨ, ਜਦ ਚੀਜ਼ ਤਾਂ ਕਿਸੇ ਹੋਰ ਦੀ ਹੋਵੇ, ਪਰ ਉਹਨੂੰ ਵੰਡਣ ਵਾਲਾ ਉਸ ਨੂੰ ਆਪਣੀ ਸਮਝ ਕੇ ਜਾਂ ਦਸ ਕੇ ਆਕੜ ਕਰੇ ਜਾਂ ਕਿਸੇ ਨੂੰ ਦੇਣ ਦਾ ਦਾਵਾ ਕਰੇ।

5. ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ – ਕਿਸੇ ਵੱਲੋਂ ਮਦਦ ਦੀ ਆਸ ਉੱਤੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ।

6. ਬਗਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜੋ ਉਤੋਂ ਭਗਤ ਦਿੱਸਣ ਦਾ ਵਿਖਾਵਾ ਕਰੇ, ਪਰ ਅੰਦਰ ਖਾਤੇ ਲੋਕਾਂ ਤੇ ਜ਼ੁਲਮ ਕਰੇ ਜਾਂ ਉਨ੍ਹਾਂ ਨਾਲ ਠੱਗੀ ਕਰੇ।

7. ਬਿਨਾਂ ਰੋਇਆਂ ਮਾਂ ਵੀ ਦੁੱਧ ਨਹੀਂ ਦੇਂਦੀ – ਜਦੋਂ ਤਕ ਕਿਸੇ ਨੂੰ ਆਪਣੀ ਲੋੜ ਨਹੀਂ ਦੱਸੋਗੇ, ਅਗਲਾ ਤੁਹਾਡਾ ਕੰਮ ਕਿਵੇਂ ਕਰ ਸਕਦਾ ਹੈ।

8. ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ / ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ – ਜਿਸ ਆਦਮੀ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਸ ਆਦਮੀ ਨੂੰ ਹਰ ਵੇਲੇ ਉਸੇ ਚੀਜ਼ ਦਾ ਖਿਆਲ ਰਹਿੰਦਾ ਹੈ ਤੇ ਉਹ ਹੋਰ ਕੋਈ ਗੱਲ ਸੁਣਨ ਦੀ ਥਾਂ ਆਪਣੀ ਹੀ ਮਾਰੀ ਜਾਂਦਾ ਹੈ।