Akhaan / Idioms (ਅਖਾਣ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationIdioms (ਮੁਹਾਵਰੇ)NCERT class 10thPunjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

ਅਖਾਣ


ਅਖਾਣਾਂ ਦੀ ਵਾਕਾਂ ਵਿੱਚ ਵਰਤੋਂ


1. ਉਹ ਕਿਹੜੀ ਗਲ੍ਹੀ ਜਿੱਥੇ ਭਾਗੋ ਨਹੀਂ ਖਲੀ – ਇਹ ਅਖਾਣ ਕਿਸੇ ਨਿਕੰਮੇ, ਵਿਹਲੇ ਤੇ ਹਰ ਥਾਂ ਦਿਸਣ ਵਾਲੇ ਬੰਦੇ ਲਈ ਵਰਤਿਆ ਜਾਂਦਾ ਹੈ।

2. ਉਲਟੀ ਵਾੜ ਖੇਤ ਨੂੰ ਖਾਏ – ਜਦੋਂ ਬਚਾਉਣ ਵਾਲਾ ਹੀ ਉਸ ਨੂੰ ਖ਼ਤਮ ਕਰਨਾ ਸ਼ੁਰੂ ਕਰ ਦੇਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

3. ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ – ਇਹ ਅਖਾਣ ਮਿਹਨਤ ਦੀ ਮਹੱਤਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ।

4. ਉਲਟਾ ਚੋਰ ਕੋਤਵਾਲ ਨੂੰ ਡਾਂਟੇ – ਜਦੋਂ ਕੋਈ ਕਸੂਰਵਾਰ ਤਾਂ ਆਪ ਹੋਵੇ, ਪਰ ਉਲਟਾ ਦੂਜਿਆਂ ਨੂੰ ਡਾਂਟੇ।

5. ਊਠ ਦੇ ਗਲ ਟੱਲੀ — ਇਹ ਅਖਾਣ ਬੇਜੋੜ ਵਿਆਹ ਜਾਂ ਅਢੁੱਕਵੀਆਂ ਚੀਜ਼ਾਂ ਲਈ ਵਰਤਿਆ ਜਾਂਦਾ ਹੈ।

6. ਉੱਚੀ ਦੁਕਾਨ ਫਿੱਕਾ ਪਕਵਾਨ – ਜਦੋਂ ਕਿਸੇ ਦਾ ਨਾਂ ਜ਼ਿਆਦਾ ਹੋਵੇ, ਪਰੰਤੂ ਪੱਲੇ ਕੁਝ ਵੀ ਨਾ ਹੋਵੇ।

7. ਅੰਨਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ – ਜਦੋਂ ਕੋਈ ਆਪਣਿਆਂ ਨੂੰ ਹੀ ਲਾਭ ਪਹੁੰਚਾਏ, ਉਦੋਂ ਇਹ ਅਖਾਣ ਵਰਤਦੇ ਹਨ।

8. ਆਪ ਕੁਚੱਜੀ ਵਿਹੜੇ ਨੂੰ ਦੋਸ਼ – ਕੰਮ ਆਪ ਨੂੰ ਨਾ ਕਰਨਾ ਆਉਣਾ ਤੇ ਦੋਸ਼ ਦੂਜਿਆਂ ਨੂੰ ਦੇਣਾ।

9. ਆਪਣਾ ਨੀਂਗਰ ਪਰਾਇਆ ਢੀਂਗਰ – ਆਪਣੀ ਚੀਜ਼ ਦੀ ਵਧੇਰੇ ਸਿਫ਼ਤ ਕਰਨੀ ਅਤੇ ਦੂਜਿਆਂ ਦੀ ਚੀਜ਼ ਨੂੰ ਨਿੰਦਣਾ।

10. ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ — ਆਪਣੀ ਬਹਾਦਰੀ ਦੀਆਂ ਫੜ੍ਹਾਂ ਮਾਰਨ ਵਾਲੇ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

11. ਆਪ ਕਾਜ ਮਹਾਂ ਕਾਜ – ਆਪਣੇ ਹੱਥੀਂ ਕੀਤੇ ਕੰਮ ਵਿੱਚ ਹੀ ਤਸੱਲੀ ਹੁੰਦੀ ਹੈ।

12. ਅੱਖੀਂ ਵੇਖ ਕੇ ਮੌਖੀ ਨਹੀਂ ਨਿਗਲੀ ਜਾਂਦੀ – ਵੇਖ-ਸੁਣ ਕੇ ਗ਼ਲਤ ਕੰਮ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ।

13. ਇੱਕ ਅਨਾਰ ਸੌ ਬੀਮਾਰ – ਜਦੋਂ ਕੋਈ ਚੀਜ਼ ਥੋੜ੍ਹੀ ਹੋਵੇ ਤੇ ਮੰਗਣ ਵਾਲੇ ਬਹੁਤੇ ਹੋਣ।

14. ਇੱਕ ਚੁੱਪ ਸੌ ਸੁੱਖ – ਕਿਸੇ ਬਹੁਤੀਆਂ ਗੱਲਾਂ ਕਰਨ ਵਾਲੇ ਨੂੰ ਚੁੱਪ ਰਹਿਣ ਦੀ ਪ੍ਰੇਰਨਾ ਦੇਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

15. ਇੱਕ ਪੰਥ ਦੋ ਕਾਜ – ਇੱਕ ਕੰਮ ਕਰਨ ਨਾਲ ਦੋਹਰਾ ਲਾਭ ਹੋਵੇ ਤਾਂ ਆਖਦੇ ਹਨ।

16. ਇੱਕ ਆਂਡਾ ਉਹ ਵੀ ਗੰਦਾ – ਇਕਲੌਤੇ ਪੁੱਤਰ ਦੇ ਨਕਾਰਾ ਸਾਬਤ ਹੋਣ ਤੇ ਆਖਦੇ ਹਨ।

17. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ – ਜਦੋਂ ਕੋਈ ਜ਼ਬਰਦਸਤੀ ਦੂਜਿਆਂ ਦੀ ਗੱਲ ਵਿੱਚ ਦਖ਼ਲ ਦੇਵੇ ਤਾਂ ਆਖਦੇ ਹਨ।

18. ਸੌ ਸੁਨਿਆਰ ਦੀ ਇੱਕ ਲੁਹਾਰ ਦੀ – ਜ਼ੋਰ ਦਾ ਇੱਕੋ ਹੱਥ ਹੀ ਬਹੁਤ ਹੁੰਦਾ ਹੈ।

19. ਦੋ ਦਿਨ ਚੋਰ ਦੇ, ਇੱਕ ਦਿਨ ਸਾਧ ਦਾ – ਚੋਰ ਇੱਕ ਨਾ ਇੱਕ ਦਿਨ ਕਾਬੂ ਆ ਹੀ ਜਾਂਦਾ ਹੈ।

20. ਸਾਈਆਂ ਕਿਤੇ ਵਧਾਈਆਂ ਕਿਤੇ – ਜਦੋਂ ਕੋਈ ਵਾਅਦੇ ਕਿਸੇ ਹੋਰ ਨਾਲ ਕਰੇ ਤੇ ਕੰਮ ਕਿਸੇ ਹੋਰ ਦਾ ਕਰੇ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

21. ਸੱਪ ਦੇ ਮੂੰਹ ਕੋਹੜ ਕਿਰਲੀ – ਇਸ ਅਖਾਣ ਦੀ ਵਰਤੋਂ ਮਾਨਸਕ ਦੁਬਿਧਾ ਨੂੰ ਪ੍ਰਗਟਾਉਣ ਲਈ ਕੀਤੀ ਜਾਂਦੀ ਹੈ।

22. ਹੱਥ ਕੰਗਣ ਨੂੰ ਆਰਸੀ ਕੀ – ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ।

23. ਹਾਥੀ ਲੰਘ ਗਿਆ ਪੂਛ ਰਹਿ ਗਈ – ਜਦੋਂ ਬਹੁਤਾ ਕੰਮ ਹੋ ਜਾਏ ਤੇ ਥੋੜ੍ਹਾ ਰਹਿ ਜਾਏ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

24. ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ – ਘਰ ਵਿੱਚ ਕੋਲ ਪਈ ਚੀਜ਼ ਨੂੰ ਰੌਲਾ ਪਾ ਕੇ ਇੱਧਰ-ਉਧਰ ਲੱਭੀ ਜਾਣਾ।

25. ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ – ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਕੰਮਾਂ ਵਿੱਚ ਬਦਨਾਮੀ ਹੀ ਹੁੰਦੀ ਹੈ।

24. ਕੰਮ ਦਾ ਨਾ ਕਾਜ ਦਾ ਵੈਰੀ ਅਨਾਜ ਦਾ – ਜੋ ਕੰਮ ਕਾਜ ਤਾਂ ਰੋਤਾ ਨਾ ਕਰੇ ਪਰ ਖਾਣ ਲਈ ਅੱਗੇ ਰਹੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

25. ਖਾਣੇ ਛੋਲੇ ਡਕਾਰ ਬਦਾਮਾਂ ਦੇ – ਜਦੋਂ ਕੋਈ ਭੁੱਖਾ ਸ਼ੁਕੀਨ ਅਮੀਰ ਬਣਨ ਦਾ ਵਿਖਾਵਾ ਕਰੇ।

26. ਖਵਾਜੇ ਦਾ ਗਵਾਹ ਡੱਡੂ — ਜਦੋਂ ਕਿਸੇ ਝੂਠੇ ਬੰਦੇ ਦੀ ਕੋਈ ਝੂਠਾ ਹੀ ਗਵਾਹੀ ਦੇਵੇ ਤਾਂ ਇਸ ਅਖਾਣ ਦੀ ਵਰਤੋਂ ਹੁੰਦੀ ਹੈ।

27. ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ – ਦੁਨੀਆਂ ਵਿੱਚ ਰਹਿ ਕੇ ਦੁਨੀਆਂ ਮੁਤਾਬਕ ਹੀ ਚੱਲਣਾ ਚਾਹੀਦਾ ਹੈ।

28. ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ – ਜੋ ਮਨੁੱਖ ਆਪਣੇ ਲਾਭ ਹਿੱਤ ਪੈਂਤੜਾ ਬਦਲ ਲੈਂਦਾ ਹੈ ਤਾਂ ਉਸ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

29. ਗ਼ਰੀਬਾਂ ਨੇ ਰੋਜ਼ੇ ਰੱਖੇ ਦਿਨ ਵੱਡੇ ਆਏ – ਜਦੋਂ ਕਿਸੇ ਕੰਮ ਨੂੰ ਕਰਨ ਵਿੱਚ ਔਕੜਾਂ ਹੀ ਔਕੜਾਂ ਆਉਣ ਤਾਂ ਇਸ ਅਖਾਣ ਦੀ ਵਰਤੋਂ ਹੁੰਦੀ ਹੈ।

30. ਗੌਂ ਭੁਨਾਵੇ ਜੌਂ – ਆਪਣੇ ਮਤਲਬ ਲਈ ਜਦੋਂ ਕੋਈ ਸਭ ਕੁਝ ਕਰਦਾ ਹੈ ਤਾਂ ਉਸ ਵੇਲੇ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

31. ਘਰ ਦੀ ਮੁਰਗੀ ਦਾਲ ਬਰਾਬਰ – ਜਦੋਂ ਇਹ ਦੱਸਣਾ ਹੋਵੇ ਕਿ ਘਰ ਬਣਾਈ ਮਹਿੰਗੀ ਚੀਜ਼ ਵੀ ਸਸਤੀ
ਪੈਂਦੀ ਹੈ।

32. ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ – ਜਦੋਂ ਇਹ ਦੱਸਣਾ ਹੋਵੇ ਕਿ ਇੱਕ ਨੂੰ ਕੋਈ ਚੀਜ਼ ਦੇਣ ਲੱਗਿਆਂ ਹੋਰ ਬਹੁਤ ਸਾਰੇ ਉਸ ਚੀਜ਼ ਨੂੰ ਮੰਗਣਾ ਸ਼ੁਰੂ ਕਰ ਦੇਣ।

33. ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ – ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਦੇ ਨੁਕਸਾਨ ਜਾਂ ਦੁੱਖ ਤਕੜੇ ਨਹੀਂ ਸਮਝਦੇ ਸਗੋਂ ਉਸਦਾ ਮਜ਼ਾਕ ਉਡਾਉਂਦੇ ਹਨ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

34. ਛੋਟਾ ਮੂੰਹ ਵੱਡੀ ਗੱਲ – ਜਦੋਂ ਕੋਈ ਛੋਟਾ ਵਿਅਕਤੀ ਸਿਆਣੀ ਗੱਲ ਕਰੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

35. ਜਿਹੜੇ ਗੱਜਦੇ ਹਨ ਉਹ ਵੱਸਦੇ ਨਹੀਂ – ਬਹੁਤਾ ਰੌਲਾ ਪਾਉਣ ਵਾਲੇ ਕੁਝ ਵੀ ਕਰਕੇ ਨਹੀਂ ਵਿਖਾ ਸਕਦੇ।

36. ਜੇਹੀ ਚੋਰਾਂ ਖੜੀ ਤੇਹੀ ਕਿੱਲੇ ਬੱਧੀ – ਜਦੋਂ ਕਿਸੇ ਚੀਜ਼ ਦੇ ਰੱਖਣ ਜਾਂ ਗੁਆ ਦੇਣ ਨਾਲ ਕੋਈ ਫ਼ਰਕ ਨਾ ਪਵੇ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

37. ਝੂਠ ਦੇ ਪੈਰ ਨਹੀਂ ਹੁੰਦੇ — ਝੂਠ ਕਦੇ ਟਿਕਦਾ ਨਹੀਂ ਹੈ।

38. ਟਿੰਡ ਦਾਣੇ ਘਰਾਟੀਂ ਸਾਈਆਂ – ਚੀਜ਼ ਥੋੜ੍ਹੀ ਹੋਣੀ ਢੰਡੋਰਾ ਜ਼ਿਆਦਾ ਪਿੱਟਣਾ।

39. ਢੱਕੀ ਰੱਜੇ ਕੋਈ ਨਾ ਬੁੱਝੇ – ਜਿੰਨੀ ਦੇਰ ਗੱਲ ਪਰਦੇ ਵਿਚ ਹੋਵੇ, ਉਨੀ ਦੇਰ ਹੀ ਭੇਦ ਰਹਿੰਦਾ ਹੈ।

40. ਤੇਲ ਦੇਖੋ ਤੇਲ ਦੀ ਧਾਰ ਦੇਖੋ – ਨਤੀਜਾ ਆਉਣ ਤੱਕ ਉਡੀਕ ਕਰਨੀ।

41. ਥੁੱਕੀਂ ਵੜੇ ਨਹੀਂ ਪੱਕਦੇ – ਮੂੰਹ ਜ਼ੁਬਾਨੀ ਗੱਲਾਂ ਕਰਨ ਨਾਲ ਹੀ ਕੰਮ ਨਹੀਂ ਸਰਦਾ ਸਗੋਂ ਹੱਥੀਂ ਕੁਝ ਕਰਨਾ ਪੈਂਦਾ ਹੈ।