ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਕਿਸੇ ਅਖ਼ਬਾਰ ਵਿੱਚ ਉਪ-ਸੰਪਾਦਕ ਦੀ ਅਸਾਮੀ ਸਬੰਧੀ ਇਸ਼ਤਿਹਾਰ ਛਪਿਆ ਹੈ। ਤੁਸੀਂ ਯੋਗਤਾਵਾਂ ਪੂਰੀਆਂ ਕਰਦੇ ਹੋ ਤਾਂ ਉਸ ਸਬੰਧੀ ਮੁੱਖ ਸੰਪਾਦਕ ਨੂੰ ਅਰਜ਼ੀ ਭੇਜੋ।


ਪ੍ਰੀਖਿਆ ਭਵਨ,

………………………ਸ਼ਹਿਰ।


ਸੇਵਾ ਵਿਖੇ,

ਮੁੱਖ ਸੰਪਾਦਕ ਸਾਹਿਬ ਜੀ,

ਅਜੀਤ ਪ੍ਰਕਾਸ਼ਨ ਸਮੂਹ,

ਨਹਿਰੂ ਗਾਰਡਨ ਰੋਡ,

ਜਲੰਧਰ।

ਵਿਸ਼ਾ : ਉਪ-ਸੰਪਾਦਕ ਦੀ ਅਸਾਮੀ ਲਈ ਪੱਤਰ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਆਪ ਜੀ ਦੇ ਵਿਭਾਗ ਵਲੋਂ ਮਿਤੀ 10 ਫਰਵਰੀ, 20….. ਨੂੰ ਅਜੀਤ ਅਖ਼ਬਾਰ ਵਿੱਚ ਮੈਗਜ਼ੀਨ ਵਿਭਾਗ ਵਿੱਚ ਉਪ-ਸੰਪਾਦਕ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੈਂ ਇਸ ਅਸਾਮੀ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਹਾਂ। ਮੇਰੀ ਵਿੱਦਿਅਕ ਯੋਗਤਾ ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਹੈ ਅਤੇ ਮੈਨੂੰ ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਮੁਹਾਰਤ ਹਾਸਲ ਹੈ। ਮੈਂ ਅਨੁਵਾਦ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਮੈਂ ਇੱਕ ਨਿੱਜੀ ਅਦਾਰੇ ਵਲੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ਵਿੱਚ ਵੀ ਸੰਪਾਦਕ ਦੇ ਤੌਰ ‘ਤੇ ਸੇਵਾਵਾਂ ਨਿਭਾ ਰਿਹਾ ਹਾਂ। ਇਸ ਪੱਤਰ ਦੇ ਨਾਲ ਮੈਂ ਵਿੱਦਿਅਕ ਯੋਗਤਾਵਾਂ ਅਤੇ ਤਜ਼ਰਬੇ ਦੇ ਸਰਟੀਫ਼ਿਕੇਟ ਵੀ ਨੱਥੀ ਕਰ ਰਿਹਾ ਹਾਂ। ਆਸ ਹੈ ਕਿ ਆਪ ਜੀ ਦੇ ਵਿਭਾਗ ਵਲੋਂ ਮੈਨੂੰ ਇਹ ਮੌਕਾ ਦਿੱਤਾ ਜਾਵੇਗਾ। ਮੈਂ ਪੂਰੀ ਸੁਹਿਰਦਤਾ ਨਾਲ ਕੰਮ ਕਰਨ ਦਾ ਵਾਇਦਾ ਕਰਦਾ ਹਾਂ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 22 ਮਾਰਚ, 20…….