ਹਰ ਭਾਸ਼ਾ ਇੱਕ ਦਰਵਾਜ਼ਾ ਹੈ ਜਿਸ ਰਾਹੀਂ ਗਿਆਨ ਦਾਖ਼ਲ ਹੁੰਦਾ ਹੈ। ਇਸ ਲਈ ਜਿੰਨੀਆਂ ਵੀ ਭਾਸ਼ਾਵਾਂ ਪੜ੍ਹੀਆਂ ਜਾਣ, ਚੰਗੀ ਗੱਲ ਹੈ ਪਰ ਆਪਣੀ ਮਾਂ ਬੋਲੀ ਦੀ ਕੀਮਤ ਉੱਪਰ ਨਹੀਂ।
ਸਾਨੂੰ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਕਿਉਂਕਿ ਭਾਸ਼ਾਵਾਂ ਇੱਕ ਦੂਜੇ ਤੋਂ ਸ਼ਬਦ ਉਧਾਰੇ ਲੈਂਦੀਆਂ ਰਹਿੰਦੀਆਂ ਹਨ।
ਭਾਸ਼ਾ ਕਿਸੇ ਨਾਲ਼ ਵੀ ਗੱਲਬਾਤ ਕਰਨ ਲੱਗਿਆਂ ਉਸ ਨਾਲ ਰੁਬਰੂ ਹੋਣ ਦਾ ਇੱਕ ਬਹੁਤ ਵਧੀਆ ਸਰੋਤ ਹੈ।
ਕਿਸੇ ਨੂੰ ਆਪਣੀ ਗੱਲ ਸਮਝਾਉਣੀ ਹੋਵੇ ਜਾਂ ਦੂਜੇ ਦੀ ਸਮਝਣੀ ਹੋਵੇ, ਭਾਸ਼ਾ ਇਸ ਦਾ ਜਰੀਆ ਬਣਦੀ ਹੈ।
ਆਪਣੀ ਮਾਂ ਬੋਲੀ ਦੀ ਇੱਜਤ ਕਰਨਾ ਅਤੇ ਉਸ ਦੀ ਹੋਂਦ ਨੂੰ ਬਣਾ ਕੇ ਰੱਖਣਾ ਹਰ ਮਨੁੱਖ ਦੀ ਜਿੰਮੇਵਾਰੀ ਹੈ।
ਜੇਕਰ ਅਸੀਂ ਆਪਣੀ ਸੰਸਕ੍ਰਿਤੀ ਨਾਲ਼ ਜੁੜੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀਆਂ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
😀😀