‘ੲ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਇੱਕ ਕੁੱਤੇ ਦਾ ਵੈਰ – ਸੁਭਾਵਕ ਵੈਰ ਹੋਣਾ – ਭਾਰਤ ਅਤੇ ਪਾਕਿਸਤਾਨ ਵਿੱਚ ਇੱਟ ਕੁੱਤੇ ਦਾ ਵੈਰ ਹੈ।
2. ਇੱਟ ਖੜਿੱਕਾ ਲਾਉਣਾ – ਝਗੜਾ ਕਰਨਾ – ਹਰਮੀਤ ਅਤੇ ਜਸਮੀਤ ਦੋਵੇਂ ਹੀ ਵਿਆਹ ਤੋਂ ਬਾਅਦ ਘਰ ਵਿੱਚ ਇੱਟ ਖੜਿੱਕਾ ਲਾਈ ਰੱਖਦੇ ਹਨ।
3. ਇੱਕ ਦੀਆਂ ਚਾਰ ਸੁਣਾਉਣਾ – ਬਰਾਬਰ ਟੱਕਰ ਲੈਣੀ – ਰੀਮਾ ਦੀ ਨੂੰਹ ਤਾਂ ਸੱਸ-ਸਹੁਰੇ ਨੂੰ ਵੀ ਇੱਕ ਦੀਆਂ ਚਾਰ ਸੁਣਾਉਂਦੀ ਹੈ।
4. ਇੱਕ ਮੁੱਠ ਹੋਣਾ – ਏਕਤਾ ਹੋਣੀ – ਪਰਿਵਾਰ ਵਿੱਚ ਇੱਕ ਮੁੱਠ ਹੋ ਕੇ ਰਹਿਣਾ ਚਾਹਿਦਾ ਹੈ।
5. ਈਦ ਦਾ ਚੰਦ ਹੋਣਾ – ਬਹੁਤ ਘੱਟ ਦਿਸਣਾ – ਰਾਮ ਤੂੰ ਅੱਜ – ਕੱਲ੍ਹ ਕਿੱਥੇ ਰਹਿੰਦਾ ਹੈ ਤੂੰ ਤਾਂ ਈਦ ਦਾ ਚੰਨ ਹੋ ਗਿਆ ਹੈਂ।
6. ਈਨ ਮੰਨਣਾ – ਹਾਰ ਮੰਨਣਾ – ਰਮੇਸ਼ ਤੇ ਸੁਰੇਸ਼ ਵਿੱਚੋਂ ਕੋਈ ਵੀ ਆਪਣੀ ਈਨ ਮੰਨਣ ਲਈ ਤਿਆਰ ਨਹੀਂ ਹੈ।
7. ਇੱਕ ਜਾਨ ਹੋਣਾ – ਘੁਲ ਮਿਲ ਜਾਣਾ – ਸੁਨੀਤਾ ਜਿੱਥੇ ਵੀ ਜਾਂਦੀ ਹੈ, ਸਭ ਨਾਲ ਇੱਕ ਜਾਨ ਹੋ ਜਾਂਦੀ ਹੈ।