ਇਕਾਂਗੀ ਭਾਗ – ਜਮਾਤ ਦਸਵੀਂ
ਜ਼ਫ਼ਰਨਾਮਾ ਬਹੁ ਵਿਕਲਪੀ ਪ੍ਰਸ਼ਨ Term 1
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :
ਪ੍ਰਸ਼ਨ 1. ਡਾ. ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ ?
(ੳ) 10 ਦਸੰਬਰ, 1914 ਈ. ਨੂੰ
(ਅ) 10 ਸਤੰਬਰ, 1914 ਈ. ਨੂੰ
(ੲ) 10 ਅਗਸਤ, 1914 ਈ. ਨੂੰ
(ਸ) 10 ਨਵੰਬਰ, 1914 ਈ. ਨੂੰ
ਪ੍ਰਸ਼ਨ 2. ਡਾ. ਹਰਚਰਨ ਸਿੰਘ ਦਾ ਜਨਮ ਕਿੱਥੇ ਹੋਇਆ ?
(ੳ) ਪਿੰਡ ਸਹਿਣਾ (ਬਠਿੰਡਾ)
(ਅ) ਚੱਕ ਨੰਬਰ 576, ਜ਼ਿਲ੍ਹਾ ਸ਼ੇਖੂਪੁਰਾ(ਪਾਕਿਸਤਾਨ)
(ੲ) ਚੱਕ ਨੰਬਰ 70, ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)
(ਸ) ਮੁਲਤਾਨ (ਪਾਕਿਸਤਾਨ)
ਪ੍ਰਸ਼ਨ 3. ਡਾ. ਹਰਚਰਨ ਸਿੰਘ ਦੇ ਪਿਤਾ ਦਾ ਕੀ ਨਾਂ ਸੀ ?
(ੳ) ਸ. ਕਿਰਪਾ ਸਿੰਘ
(ਅ) ਡਾ. ਗਿਆਨ ਸਿੰਘ
(ੲ) ਸ. ਹੁਕਮ ਸਿੰਘ
(ਸ) ਸ. ਆਸਾ ਸਿੰਘ
ਪ੍ਰਸ਼ਨ 4. ਡਾ. ਹਰਚਰਨ ਸਿੰਘ ਦਾ ਜੱਦੀ ਪਿੰਡ ਕਿਹੜਾ ਸੀ ?
(ੳ) ਪਿੰਡ ਚਵਿੰਡਾ ਕਲਾਂ (ਅੰਮ੍ਰਿਤਸਰ)
(ਅ) ਪਿੰਡ ਜੰਡਾਲੀ ਕਲਾਂ (ਸੰਗਰੂਰ)
(ੲ) ਉੜਾਪੜ (ਸ਼ਹੀਦ ਭਗਤ ਸਿੰਘ ਨਗਰ)
(ਸ) ਪਿੰਡ ਸਹਿਣਾ (ਬਠਿੰਡਾ)
ਪ੍ਰਸ਼ਨ 5. ਡਾ. ਹਰਚਰਨ ਸਿੰਘ ਦਾ ਕਿੱਤਾ ਕਿਹੜਾ ਸੀ ?
(ੳ) ਵਪਾਰ
(ਅ) ਅਧਿਆਪਨ
(ੲ) ਵਕਾਲਤ
(ਸ) ਡਾਕਟਰੀ
ਪ੍ਰਸ਼ਨ 6. ਡਾ. ਹਰਚਰਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਕਿਸ ਅਹੁਦੇ ‘ਤੇ ਰਹੇ?
(ੳ) ਪ੍ਰੋਫ਼ੈਸਰ ਅਤੇ ਮੁਖੀ
(ਅ) ਲੈਕਚਰਾਰ
(ੲ) ਸਹਾਇਕ ਪ੍ਰੋਫ਼ੈਸਰ
(ਸ) ਖੋਜ – ਸਹਾਇਕ
ਪ੍ਰਸ਼ਨ 7. ‘ਹਿੰਦ ਦੀ ਚਾਦਰ’ ਕਿਸ ਦਾ ਨਾਟਕ ਹੈ ?
(ੳ) ਬਲਵੰਤ ਗਾਰਗੀ ਦਾ
(ਅ) ਸੰਤ ਸਿੰਘ ਸੇਖੋਂ ਦਾ
(ੲ) ਕਪੂਰ ਸਿੰਘ ਘੁੰਮਣ ਦਾ
(ਸ) ਡਾ. ਹਰਚਰਨ ਸਿੰਘ ਦਾ
ਪ੍ਰਸ਼ਨ 8. ਡਾ. ਹਰਚਰਨ ਸਿੰਘ ਦਾ ਨਾਟਕ ਕਿਹੜਾ ਹੈ ?
(ੳ) ਕਲਾਕਾਰ
(ਅ) ਕਣਕ ਦੀ ਬੋਲੀ
(ੲ) ਰੱਤਾ ਸਾਲੂ
(ਸ) ਧਮਕ ਨਗਾਰੇ ਦੀ
ਪ੍ਰਸ਼ਨ 9. ਡਾ. ਹਰਚਰਨ ਸਿੰਘ ਦੇ ਕਿਸ ਨਾਟਕ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ?
(ੳ) ਸ਼ੋਭਾ ਸ਼ਕਤੀ ਨੂੰ
(ਅ) ਹਿੰਦ ਦੀ ਚਾਦਰ ਨੂੰ
(ੲ) ਰੱਤਾ ਸਾਲੂ ਨੂੰ
(ਸ) ਕੱਲ੍ਹ ਅੱਜ ਤੇ ਭਲਕ ਨੂੰ
ਪ੍ਰਸ਼ਨ 10. ਡਾ. ਹਰਚਰਨ ਸਿੰਘ ਦਾ ਦਿਹਾਂਤ ਕਦੋਂ ਹੋਇਆ?
(ੳ) 12 ਮਈ, 2001 ਈ. ਨੂੰ
(ਅ) 12 ਅਪਰੈਲ, 2006 ਈ. ਨੂੰ
(ੲ) 15 ਜੂਨ, 2010 ਈ. ਨੂੰ
(ਸ) 12 ਅਪਰੈਲ, 2011 ਈ. ਨੂੰ
ਪ੍ਰਸ਼ਨ 11. ‘ਜ਼ਫ਼ਰਨਾਮਾ’ ਇਕਾਂਗੀ ਕਿਸ ਦਾ ਹੈ?
(ੳ) ਬਲਵੰਤ ਗਾਰਗੀ ਦਾ
(ਅ) ਕਪੂਰ ਸਿੰਘ ਘੁੰਮਣ ਦਾ
(ੲ) ਡਾ. ਹਰਚਰਨ ਸਿੰਘ ਦਾ
(ਸ) ਸੰਤ ਸਿੰਘ ਸੇਖੋਂ ਦਾ
ਪ੍ਰਸ਼ਨ 12. ਡਾ. ਹਰਚਰਨ ਸਿੰਘ ਦਾ ਇਕਾਂਗੀ ਕਿਹੜਾ ਹੈ ?
(ੳ) ਬੰਬ ਕੇਸ
(ਅ) ਨਾਇਕ
(ੲ) ਜ਼ਫ਼ਰਨਾਮਾ
(ਸ) ਦੂਜਾ ਵਿਆਹ
ਪ੍ਰਸ਼ਨ 13. ਪਿੰਡ ਦੀਨਾ ਕਾਂਗੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਉਹਨਾਂ ਕਿਸ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ?
(ੳ) ਭਾਈ ਘਨਈਆ ਜੀ ਦੇ ਹੱਥ
(ਅ) ਭਾਈ ਦਇਆ ਸਿੰਘ ਜੀ ਦੇ ਹੱਥ
(ੲ) ਭਾਈ ਜੋਧਾ ਸਿੰਘ ਜੀ ਦੇ ਹੱਥ
(ਸ) ਭਾਈ ਤੀਰਥ ਸਿੰਘ ਜੀ ਦੇ ਹੱਥ
ਪ੍ਰਸ਼ਨ 14. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੀਨਾ ਕਾਂਗੜ ਤੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਔਰੰਗਜ਼ੇਬ ਨੂੰ ਕਦੋਂ ਭੇਜਿਆ?
(ੳ) 1701 ਈ.ਵਿੱਚ
(ਅ) 1705 ਈ.ਵਿੱਚ
(ੲ) 1710 ਈ.ਵਿੱਚ
(ਸ) 1715 ਈ.ਵਿੱਚ
ਪ੍ਰਸ਼ਨ 15. ਜ਼ੀਨਤ – ਉਨ – ਨਿਸ਼ਾ ਕੌਣ ਸੀ?
(ੳ) ਔਰੰਗਜ਼ੇਬ ਦੀ ਪਤਨੀ
(ਅ) ਔਰੰਗਜ਼ੇਬ ਦੀ ਪੁੱਤਰੀ
(ੲ) ਅਸਦ ਖ਼ਾਨ ਦੀ ਪੁੱਤਰੀ
(ਸ) ਸ਼ਾਹੀ ਹਕੀਮ ਦੀ ਪੁੱਤਰੀ
ਪ੍ਰਸ਼ਨ 16. ਬੇਗਮ ਉਦੈਪੁਰੀ ਕੌਣ ਸੀ?
(ੳ) ਸ਼ਾਹੀ ਹਕੀਮ ਦੀ ਪਤਨੀ
(ਅ) ਅਸਦ ਖ਼ਾਨ ਦੀ ਪਤਨੀ
(ੲ) ਔਰੰਗਜ਼ੇਬ ਦੀ ਪਤਨੀ
(ਸ) ਜ਼ੀਨਤ ਦੀ ਭੈਣ
ਪ੍ਰਸ਼ਨ 17. ਪਰਦਾ ਉੱਠਣ ਸਮੇਂ ਕਿਸ ਦੀ ਆਵਾਜ਼ ਸੁਣਾਈ ਦਿੰਦੀ ਹੈ?
(ੳ) ਹਨੇਰੀ – ਝੱਖੜ ਦੀ
(ਅ) ਸੰਗੀਤ ਦੀ
(ੲ) ਲੜਾਈ ਦੀ
(ਸ) ਨਾਹਰਿਆਂ ਦੀ
ਪ੍ਰਸ਼ਨ 18. ਔਰੰਗਜੇਬ ਸ਼ਾਹੀ ਮਹੱਲ/ਦਰਬਾਰ ਵਿੱਚ ਕਿਸ ਦੀ ਸਖ਼ਤ ਮਨਾਹੀ ਹੋਣ ਕਾਰਨ ਇਸ ਨੂੰ ਬੰਦ ਕਰਨ ਲਈ ਕਹਿੰਦਾ ਹੈ?
(ੳ) ਰੰਗ ਅਤੇ ਰਾਗ ਨੂੰ
(ਅ) ਰੌਲੇ ਰੱਪੇ ਨੂੰ
(ੲ) ਨਾਹਰਿਆਂ ਨੂੰ
(ਸ) ਜਲੂਸ ਨੂੰ
ਪ੍ਰਸ਼ਨ 19. ਮੁਗ਼ਲ ਤਖ਼ਤੋ ਤਾਜ ਲਈ ਕਿਸ ਵਿੱਚ ਖਾਨਾਜੰਗੀ ਸ਼ੁਰੂ ਸੀ?
(ੳ) ਔਰੰਗਜ਼ੇਬ ਦੇ ਅਹਿਲਕਾਰਾਂ ਵਿੱਚ
(ਅ) ਔਰੰਗਜ਼ੇਬ ਦੀ ਫ਼ੌਜ ਵਿੱਚ
(ੲ) ਔਰੰਗਜ਼ੇਬ ਦੇ ਬੇਟਿਆਂ ਵਿੱਚ
(ਸ) ਔਰੰਗਜ਼ੇਬ ਦੇ ਵਜ਼ੀਰਾਂ ਵਿੱਚ
ਪ੍ਰਸ਼ਨ 20. ਔਰੰਗਜ਼ੇਬ ਨੇ ਕਿਸ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ?
(ੳ) ਆਪਣੇ ਬਾਪ ਦੀ
(ਅ) ਆਪਣੇ ਭਰਾ ਦੀ
(ੲ) ਆਪਣੇ ਚਾਚੇ ਦੀ
(ਸ) ਆਪਣੇ ਭਤੀਜੇ ਦੀ
ਪ੍ਰਸ਼ਨ 21.ਔਰੰਗਜ਼ੇਬ ਨੇ ਕਿੰਨੇ ਸਾਲਾਂ ਤੱਕ ਪਰਜਾ ਦੇ ਮਨ ਦਾ ਚੈਨ ਖੋਹਿਆ ਸੀ?
(ੳ) ਵੀਹ ਸਾਲਾਂ ਤੱਕ
(ਅ) ਤੀਹ ਸਾਲਾਂ ਤੱਕ
(ੲ) ਚਾਲੀ ਸਾਲਾਂ ਤੱਕ
(ਸ) ਪੰਜਾਹ ਸਾਲਾਂ ਤੱਕ
ਪ੍ਰਸ਼ਨ 22. ਪੰਜਾਬ ਵਿੱਚ ਸਿੰਘ ਸੂਰਮੇ ਮੁੜ ਕਿਸ ਦੇ ਝੰਡੇ ਹੇਠ ਇਕੱਠੇ ਹੋ ਗਏ ਸਨ?
(ੳ) ਪੰਜਾਬ ਦੇ
(ਅ) ਸਿੰਘਾਂ ਦੇ
(ੲ) ਗੁਰੂ ਦੇ
(ਸ) ਸ਼ਹੀਦਾਂ ਦੇ
ਪ੍ਰਸ਼ਨ 23. ਮੁਗਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਕੌਣ ਮਹਾਰਾਸ਼ਟਰ ਵਿੱਚ ਉੱਠ ਖੜਾ ਹੋਇਆ ਸੀ?
(ੳ) ਬਾਗ਼ੀ
(ਅ) ਬੱਚਾ – ਬੱਚਾ
(ੲ) ਆਮ ਲੋਕ
(ਸ) ਸਭ ਲੋਕ
ਪ੍ਰਸ਼ਨ 24. ਔਰੰਗਜ਼ੇਬ ਅਨੁਸਾਰ ਉਸ ਨੇ ਮੁਗ਼ਲ ਸਲਤਨਤ ਨੂੰ ਮਜ਼ਬੂਤ ਕਰਨ ਲਈ ਕਿੰਨੇ ਸਾਲ ਦਿਨ ਰਾਤ ਇੱਕ ਕੀਤਾ?
(ੳ) ਪੂਰੇ ਵੀਹ ਸਾਲ
(ਅ) ਤੀਹ ਸਾਲ
(ੲ) ਚਾਲੀ ਸਾਲਾਂ
(ਸ) ਪੂਰੇ ਅਠਤਾਲੀ ਸਾਲ
ਪ੍ਰਸ਼ਨ 25. ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ?
(ੳ) ਲੋਕਾਂ ਦੀ ਮਦਦ ਕਰਕੇ
(ਅ) ਲੋਕਾਂ ਦੀਆਂ ਲੋੜਾਂ ਪੂਰੀਆਂ ਕਰਕੇ
(ੲ) ਲੋਕਾਂ ਦੇ ਦਿੱਲ ਜਿੱਤ ਕੇ
(ਸ) ਸਭ ਲੋਕਾਂ ਨੂੰ ਬਰਾਬਰ ਸਮਝ ਕੇ
ਪ੍ਰਸ਼ਨ 26. ਜ਼ੀਨਤ ਬਿਨਾਂ ਆਗਿਆ ਔਰੰਗਜ਼ੇਬ ਦੇ ਕਮਰੇ ਵਿੱਚ ਕਿਉਂ ਗਈ?
(ੳ) ਔਰੰਗਜ਼ੇਬ ਦੇ ਰੋਣ ਦੀ ਅਵਾਜ਼ ਸੁਣ ਕੇ
(ਅ) ਔਰੰਗਜ਼ੇਬ ਦੀਆਂ ਚੀਕਾਂ ਸੁਣ ਕੇ
(ੲ) ਔਰੰਗਜ਼ੇਬ ਦੇ ਉੱਚੀ – ਉੱਚੀ ਬੋਲਣ ਕਰਕੇ
(ਸ) ਔਰੰਗਜ਼ੇਬ ਦੇ ਦੇਰ ਤੱਕ ਨਾ ਜਾਗਣ ਕਾਰਨ
ਪ੍ਰਸ਼ਨ 27. ਸ਼ਹਿਜ਼ਾਦਾ ਕਾਮ ਬਖ਼ਸ਼ ਕੌਣ ਸੀ?
(ੳ) ਔਰੰਗਜ਼ੇਬ ਦਾ ਭਰਾ
(ਅ) ਬੇਗਮ ਉਦੈਪੁਰੀ ਦਾ ਪੁੱਤਰ
(ੲ) ਔਰੰਗਜ਼ੇਬ ਦਾ ਭਤੀਜਾ
(ਸ) ਬੇਗਮ ਉਦੈਪੁਰੀ ਦਾ ਭਾਣਜਾ
ਪ੍ਰਸ਼ਨ 28. ਅਸਦ ਖ਼ਾਨ ਨੂੰ ਕਿਸ ਨੇ ਬੁਲਾਇਆ ਸੀ?
(ੳ) ਔਰੰਗਜ਼ੇਬ ਨੇ
(ਅ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ੲ) ਬੇਟੀ ਜ਼ੀਨਤ ਨੇ
(ਸ) ਫ਼ੌਜਦਾਰ ਸੈਦ ਖ਼ਾਨ ਨੇ
ਪ੍ਰਸ਼ਨ 29. ਜ਼ੀਨਤ ਪਿਛਲੇ ਕਿੰਨੇ ਸਾਲਾਂ ਤੋਂ ਆਪਣੇ ਬਾਪ ਔਰੰਗਜ਼ੇਬ ਦੀ ਖ਼ਿਦਮਤ ਕਰ ਰਹੀ ਸੀ?
(ੳ) ਪਿਛਲੇ ਦਸ ਸਾਲਾਂ ਤੋਂ
(ਅ) ਪਿਛਲੇ ਵੀਹ ਸਾਲਾਂ ਤੋਂ
(ੲ) ਪਿਛਲੇ ਪੰਦਰਾਂ ਸਾਲਾਂ ਤੋਂ
(ਸ) ਪਿਛਲੇ ਤੀਹ ਸਾਲਾਂ ਤੋਂ
ਪ੍ਰਸ਼ਨ 30. ਅਸਦ ਖ਼ਾਨ ਕੌਣ ਸੀ?
(ੳ) ਔਰੰਗਜ਼ੇਬ ਦਾ ਵਧੀਆ ਅਹਿਲਕਾਰ ਤੇ ਦਿਲੀ ਦੋਸਤ
(ਅ) ਔਰੰਗਜ਼ੇਬ ਦਾ ਹਕੀਮ
(ੲ) ਬੇਗਮ ਉਦੈਪੁਰੀ ਦਾ ਭਰਾ
(ਸ) ਜ਼ੀਨਤ ਦਾ ਭਰਾ
ਪ੍ਰਸ਼ਨ 31. ਭਾਈ ਦਇਆ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਕਿੰਨੀ ਦੇਰ ਇੰਤਜ਼ਾਰ ਕਰਨਾ ਪਿਆ?
(ੳ) ਇੱਕ ਮਹੀਨਾ
(ਅ) ਦੋ ਮਹੀਨੇ
(ੲ) ਕਈ ਮਹੀਨੇ
(ਸ) ਦਸ ਮਹੀਨੇ
ਪ੍ਰਸ਼ਨ 32. ਕਿਸ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ?
(ੳ) ਜ਼ਫ਼ਰਨਾਮੇ ਨੇ
(ਅ) ਬੇਗਮ ਉਦੈਪੁਰੀ ਨੇ
(ੲ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ਸ) ਅਸਦ ਖ਼ਾਨ ਨੇ
ਪ੍ਰਸ਼ਨ 33. ਕਿਸ ਨੇ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ?
(ੳ) ਰਮਜ਼ਾਨ ਖਾਂ ਨੇ
(ਅ) ਵਜ਼ੀਰ ਖਾਂ ਨੇ
(ੲ) ਅਸਦ ਖਾਂ ਨੇ
(ਸ) ਕਾਮ ਬਖ਼ਸ਼ ਨੇ
ਪ੍ਰਸ਼ਨ 34. ਔਰੰਗਜ਼ੇਬ ਅਨੁਸਾਰ ਕਿਸ ਨੇ ਉਸ ਦਾ ਨਾਂ ਬਦਨਾਮ ਕੀਤਾ ਅਤੇ ਇਸਲਾਮ ਦੀ ਤੌਹੀਨ ਕੀਤੀ?
(ੳ) ਰਮਜ਼ਾਨ ਖਾਂ ਨੇ
(ਅ) ਵਜ਼ੀਰ ਖਾਂ ਨੇ
(ੲ) ਅਸਦ ਖਾਂ ਨੇ
(ਸ) ਸੈਦ ਖਾਂ ਨੇ
ਪ੍ਰਸ਼ਨ 35. ਪੰਜਾਬ ਵਿੱਚ ਕਿਸ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਸੀ?
(ੳ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ਅ) ਵਜ਼ੀਰ ਖਾਂ ਨੇ
(ੲ) ਅਸਦ ਖਾਂ ਨੇ
(ਸ) ਫ਼ੌਜਦਾਰ ਸੈਦ ਖਾਂ ਨੇ
ਪ੍ਰਸ਼ਨ 36. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮੇ’ ਦੇ ਅੰਤ ‘ਤੇ ਔਰੰਗਜ਼ੇਬ ਨੂੰ ਕਿੱਥੇ ਮਿਲਣ ਦਾ ਪੈਗ਼ਾਮ ਘੱਲਿਆ ਸੀ?
(ੳ) ਅਨੰਦਪੁਰ ਸਾਹਿਬ ਵਿਖੇ
(ਅ) ਮੁਕਤਸਰ ਸਾਹਿਬ ਵਿਖੇ
(ੲ) ਮਾਲਵੇ ਦੇ ਕਾਂਗੜ ਨਗਰ ਵਿਖੇ
(ਸ) ਖਿਦਰਾਣੇ ਦੀ ਢਾਬ ‘ਤੇ
ਪ੍ਰਸ਼ਨ 37. ਉੱਚੀ – ਉੱਚੀ ਜ਼ਫ਼ਰਨਾਮਾ ਪੜ੍ਹਦਾ ਔਰੰਗਜ਼ੇਬ ਜ਼ੀਨਤ ਨੂੰ ਆਉਂਦੀ ਦੇਖ ਕੇ ਕੀ ਲੁਕਾ ਲੈਂਦਾ ਹੈ?
(ੳ) ਦਵਾਈ
(ਅ) ਕੁਰਾਨ
(ੲ) ਵਜ਼ੀਰ ਖ਼ਾਂ ਦਾ ਸਜ਼ਾ ਵਾਲਾ ਕਾਗ਼ਜ਼
(ਸ) ਜ਼ਫ਼ਰਨਾਮਾ
ਪ੍ਰਸ਼ਨ 38. ਔਰੰਗਜ਼ੇਬ ਦੇ ਆਪਣੇ ਕਹਿਣ ਅਨੁਸਾਰ ਉਸ ਹੱਥੋਂ ਕਿਸ ਨਾਲ਼ ਸਖ਼ਤ ਧੋਖਾ ਹੋਇਆ ਸੀ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼
(ਅ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ਼
(ੲ) ਫ਼ੌਜਦਾਰ ਸੈਦ ਖ਼ਾਂ ਨਾਲ਼
(ਸ) ਕਾਮ ਬਖ਼ਸ਼ ਨਾਲ਼
ਪ੍ਰਸ਼ਨ 40. ਕੌਣ ਗੁਨਾਹਾਂ ਦੇ ਭਾਰ ਨਾਲ਼ ਲੱਦਿਆ ਜਾਵੇਗਾ?
(ੳ) ਔਰੰਗਜ਼ੇਬ
(ਅ) ਵਜ਼ੀਰ ਖ਼ਾਂ
(ੲ) ਕਾਮ ਬਖ਼ਸ਼
(ਸ) ਸੈਦ ਖ਼ਾਂ