ਪ੍ਰਸ਼ਨ. ਹੜੱਪਾ ਸੰਸਕ੍ਰਿਤੀ ਤੇ ਆਰੀਆ ਸਭਿਅਤਾ ਵਿਚ ਕਿਹੜੀਆਂ ਗੱਲਾਂ ਸਮਾਨ ਸਨ?
ਉੱਤਰ : ਇਹ ਠੀਕ ਹੈ ਕਿ ਹੜੱਪਾ ਸੰਸਕ੍ਰਿਤੀ ਸਾਡੇ ਆਰੀਆ ਸਭਿਅਤਾ ਵਿਚ ਬਹੁਤ ਸਾਰੇ ਅੰਤਰ ਸਨ ਪਰ ਫਿਰ ਵੀ ਦੋਹਾਂ ਵਿਚ ਹੇਠ ਲਿਖੀਆਂ ਸਮਾਨਤਾਵਾਂ ਸਨ:
(i) ਕਈ ਜਾਨਵਰ ਇਸ ਤਰ੍ਹਾਂ ਦੇ ਸਨ ਜੋ ਦੋਹਾਂ ਹੀ ਸਭਿਅਤਾਵਾਂ ਵਿਚ ਮਿਲਦੇ ਸਨ ਜਿਸ ਤਰ੍ਹਾਂ ਕੁੱਤਾ, ਭੇਡ, ਬਕਰੀ, ਗਊ, ਬੈਲ ਆਦਿ।
(ii) ਇਸਤਰੀਆਂ ਦੇ ਵਾਲਾਂ ਤੇ ਹੋਰ ਸ਼ਿੰਗਾਰ ਵਿਚ ਦੋਹਾਂ ਸਭਿਅਤਾਵਾਂ ਵਿਚ ਬਹੁਤ ਸਮਾਨਤਾ ਮਿਲਦੀ ਹੈ। ਸੂਤੀ ਕੱਪੜੇ ਦੋਹਾਂ ਸਭਿਅਤਾਵਾਂ ਦੇ ਲੋਕ ਪਾਉਂਦੇ ਸਨ।
(iii) ਦੋਹਾਂ ਸਭਿਅਤਾਵਾਂ ਦਿਆਂ ਗਹਿਣਿਆਂ ਵਿਚ ਵੀ ਸਮਾਨਤਾ ਨਜ਼ਰੀਂ ਆਉਂਦੀ ਹੈ। ਸੋਨਾ, ਚਾਂਦੀ ਗਹਿਣਿਆਂ ਲਈ ਦੋਵੇਂ ਹੀ ਵਰਤਦੇ ਸਨ। ਅੰਗੂਠੀਆਂ ਅਤੇ ਗਲੇ ਦੇ ਹਾਰ ਦੋਹਾਂ ਸਭਿਅਤਾਵਾਂ ਵਿਚ ਮਿਲਦੇ ਸਨ।
(iv) ਸਿੰਧੂ ਘਾਟੀ ਦੇ ਲੋਕਾਂ ਤੇ ਆਰੀਆ ਸਭਿਅਤਾ ਦੇ ਲੋਕਾਂ ਵਿਚ ਭੋਜਨ ਦੀ ਵੀ ਕੁਝ ਸਮਾਨਤਾ ਹੈ। ਦੋਹਾਂ ਸਭਿਅਤਾਵਾਂ ਦੇ ਲੋਕ ਕਣਕ, ਜੌਂ ਤੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਉੱਤੇ ਬਹੁਤ ਜ਼ੋਰ ਦਿੰਦੇ ਸਨ।
प्रश्न. हड़प्पा संस्कृति और आर्य सभ्यता में क्या समानताएँ थीं?
उत्तर: यह सच है कि हड़प्पा संस्कृति में हमारी आर्य सभ्यता से कई भिन्नताएँ थीं, लेकिन फिर भी दोनों में निम्नलिखित समानताएँ थीं:
(i) ऐसे कई जानवर थे जो दोनों सभ्यताओं में पाए जाते थे जैसे कुत्ता, भेड़, बकरी, गाय, बैल आदि।
(ii) महिलाओं के बालों और अन्य श्रंगार में दोनों सभ्यताओं के बीच काफी समानता थी। दोनों सभ्यताओं के लोग सूती कपड़े पहनते थे।
(iii) दोनों सभ्यताओं के आभूषणों में भी समानता दिखाई देती है। दोनों आभूषणों के लिए सोने और चाँदी का उपयोग करते थे। दोनों सभ्यताओं में अंगूठियाँ और हार पाए गए हैं।
(iv) सिंधु घाटी के लोगों और आर्य सभ्यता के लोगों के भोजन में कुछ समानता है। दोनों सभ्यताओं के लोग गेहूं, जौ और दूध से बने उत्पादों पर बहुत जोर देते थे।
Question. What were the similarities between Harappan culture and Aryan civilization?
Answer: The Harappan culture indeed had many differences from our Aryan civilization, but still both had the following similarities:
(i) Many animals were found in both the civilizations like dogs, sheep, goats, cows, bulls, etc.
(ii) There was considerable similarity between the two civilizations in women’s hair and other adornments. People of both civilizations wore cotton clothes.
(iii) Similarity is also visible in the jewelry of both civilizations. Both used gold and silver for jewelry. Rings and necklaces have been found in both civilizations.
(iv) There is some similarity in the food of the people of the Indus Valley and the people of the Aryan civilization. People of both civilizations placed great emphasis on products made from wheat, barley, and milk.