ਹੁਨਰ ਦੀ ਕਦਰ : ਅਵਤਾਰ ਸਿੰਘ ਸੰਧੂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ –
ਪ੍ਰਸ਼ਨ 1. ਚਿੱਤਰਕਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ?
ਉੱਤਰ : ਚਿੱਤਰਕਾਰ ਆਪਣੇ ਪਰਿਵਾਰ ਸਮੇਤ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਹ ਚਿੱਤਰਕਾਰ ਆਪਣੀ ਕਲਾ ਕਰਕੇ ਸ਼ਹਿਰ ਵਿੱਚ ਬਹੁਤ ਮਸ਼ਹੂਰ ਸੀ। ਸ਼ਹਿਰ ਦੇ ਅਮੀਰ ਸ਼ਾਹੂਕਾਰ ਆਪਣੀਆ ਹਵੇਲੀਆਂ ਤੇ ਮਹਿਲਨੁਮਾ ਇਮਾਰਤਾਂ ਵਿੱਚ ਉਸ ਕੋਲੋਂ ਚਿੱਤਰਕਾਰੀ ਕਰਵਾਉਂਦੇ ਸਨ। ਚਿੱਤਰਕਾਰ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਸੀ। ਉਹ ਆਪਣੇ ਪਰਿਵਾਰ ਦੀਆਂ ਲੋੜਾਂ ਅਨੁਸਾਰ ਪੈਸੇ ਲੈਂਦੇ ਸਨ। ਪਰਿਵਾਰ ਦੀਆਂ ਲੋੜਾਂ ਸੀਮਿਤ ਹੋਣ ਕਰਕੇ ਉਸ ਦਾ ਪਰਿਵਾਰ ਕਾਫ਼ੀ ਖੁਸ਼ ਅਤੇ ਸੁਖੀ ਸੀ।
ਪ੍ਰਸ਼ਨ 2. ਭਿਆਨਕ ਬਿਮਾਰੀ ਫੈਲਣ ਨਾਲ ਕੀ ਨੁਕਸਾਨ ਹੋਇਆ?
ਉੱਤਰ : ਇੱਕ ਦਿਨ ਸ਼ਹਿਰ ਵਿੱਚ ਭਿਆਨਕ ਬਿਮਾਰੀ ਫੈਲ ਗਈ। ਲੋਕ ਵੱਡੀ ਗਿਣਤੀ ਵਿੱਚ ਮਰਨ ਲੱਗੇ। ਉਹ ਸ਼ਹਿਰ ਛੱਡ ਕੇ ਕਿਸੇ ਦੂਜੀ ਥਾਂ ਤੇ ਜਾਣ ਲੱਗੇ ਪਰ ਚਿੱਤਰਕਾਰ ਕਿਤੇ ਨਾ ਗਿਆ। ਬਿਮਾਰੀ ਕਰਕੇ ਉਸ ਦੀ ਪਤਨੀ ਤੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ।
ਪ੍ਰਸ਼ਨ 3. ਚਿੱਤਰਕਾਰ ਨੇ ਲੁਟੇਰੇ ਨੂੰ ਕਿਹੜੀ ਦੌਲਤ ਦਿੱਤੀ ਤੇ ਉਸ ਦਾ ਉਸ ਨੂੰ ਕੀ ਲਾਭ ਹੋਇਆ?
ਉੱਤਰ : ਚਿੱਤਰਕਾਰ ਨੇ ਲੁਟੇਰੇ ਨੂੰ ਆਪਣੀ ਹੁਨਰ ਦੀ ਦੌਲਤ ਦਿੱਤੀ। ਉਸ ਨੇ ਲੁਟੇਰੇ ਨੂੰ ਆਪਣੀ ਕਲਾ ਦੀਆਂ ਬਰੀਕੀਆਂ ਸਿਖਾਈਆਂ। ਜਦੋਂ ਉਹ ਲੁਟੇਰਾ ਚਿੱਤਰਕਾਰ ਨਾਲ ਮੁੜ ਵਾਪਸ ਸ਼ਹਿਰ ਪਰਤਿਆ ਤਾਂ ਉਸ ਨੇ ਚਿੱਤਰਕਾਰੀ ਸ਼ੁਰੂ ਕਰ ਦਿੱਤੀ। ਹੁਣ ਲੁਟੇਰਾ ਚਿੱਤਰਕਾਰ ਕਾਫ਼ੀ ਮਸ਼ਹੂਰ ਹੋ ਗਿਆ ਸੀ। ਉਸਦੀ ਚਰਚਾ ਰਾਜਮਹਲ ਤੱਕ ਪਹੁੰਚ ਗਈ ਸੀ।
ਪ੍ਰਸ਼ਨ 4. ਚਿੱਤਰਕਾਰ ਲੋਕਾਂ ਵਿੱਚ ਕੀ ਵੰਡਣਾ ਚਾਹੁੰਦਾ ਸੀ?
ਉੱਤਰ : ਚਿੱਤਰਕਾਰ ਆਪਣੇ ਹੁਨਰ ਦੀ ਦੌਲਤ ਲੋਕਾਂ ਵਿੱਚ ਵੰਡਣਾ ਚਾਹੁੰਦਾ ਸੀ। ਉਹ ਸੋਚਦਾ ਸੀ ਕਿ ਉਸ ਦਾ ਅੰਦਰਲਾ ਚਿੱਤਰਕਾਰ ਲੋਕਾਂ ਦਾ ਹੈ। ਉਹ ਆਪਣੀ ਕਲਾ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਸੀ। ਉਸਨੇ ਲੁਟੇਰੇ ਤੇ ਵਿਸ਼ਵਾਸ਼ ਕੀਤਾ। ਉਹ ਉਸ ਦੀਆਂ ਉਮੀਦਾਂ ਤੇ ਖਰਾ ਉੱਤਰਿਆ। ਉਸ ਨੇ ਆਪਣੀ ਸਾਰੀ ਹੁਨਰ ਦੀ ਦੌਲਤ ਉਸਦੀ ਝੋਲੀ ਪਾ ਦਿੱਤੀ। ਇਸ ਤਰ੍ਹਾਂ ਉਸ ਦਾ ਹੁਨਰ ਘਰ – ਘਰ ਪਹੁੰਚ ਗਿਆ।