ਹੀਰ – ਰਾਂਝਾ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ਰਾਂਝਾ ਕੌਣ ਸੀ? ਉਸ ਨੂੰ ਘਰ ਛੱਡ ਕੇ ਕਿਉਂ ਤੁਰਨਾ ਪਿਆ?
ਉੱਤਰ – ਰਾਂਝਾ ਤਖ਼ਤ ਹਜ਼ਾਰੇ ਦੋ ਮੌਜੂ ਚੌਧਰੀ ਦਾ ਪੁੱਤਰ ਸੀ। ਉਹ ਅੱਠਾਂ ਭਰਾਵਾਂ ਵਿਚ ਸਭ ਤੋਂ ਛੋਟਾ ਸੀ। ਬਾਪ ਦੇ ਮਰਨ ਮਗਰੋਂ ਜ਼ਮੀਨ ਵੰਡਣ ਸਮੇਂ ਭਰਾਵਾਂ ਨੇ ਉਸ ਨਾਲ ਧੋਖਾ ਕਰਕੇ ਉਸ ਨੂੰ ਮਾੜੀ ਜ਼ਮੀਨ ਦਿੱਤੀ।
ਭਾਬੀਆਂ ਨੇ ਉਸ ਨੂੰ ਤਾਅਨਾ ਮਾਰਿਆ ਕਿ ਉਹ ਦੇਖਣਗੀਆਂ, ਜਦੋਂ ਉਹ ਸਿਆਲਾਂ ਦੀ ਹੀਰ ਵਿਆਹ ਕੇ ਲੈ ਆਵੇਗਾ। ਇਸ ਸਥਿਤੀ ਵਿਚ ਦੁਖੀ ਹੋਏ ਰਾਂਝੇ ਨੂੰ ਘਰ ਛੱਡ ਕੇ ਤੁਰਨਾ ਪਿਆ।
ਪ੍ਰਸ਼ਨ 2 . ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ?
ਉੱਤਰ – ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਹੀਰ ਦੀ ਬੇੜੀ ਵਿਚ ਹੋਈ। ਰਾਂਝਾ ਬੇੜੀ ਵਿਚ ਹੀਰ ਦੇ ਪਲੰਘ ਉੱਤੇ ਸੁੱਤਾ ਪਿਆ ਸੀ। ਖ਼ਬਰ ਪਾ ਕੇ ਗੁੱਸੇ ਭਰੀ ਹੀਰ ਆਈ ਤੇ ਉਹ ਰਾਂਝੇ ਨੂੰ ਛਮਕਾਂ ਮਾਰਨ ਲਈ ਵਧੀ।
ਇਸ ਸਮੇਂ ਹੀ ਰਾਂਝਾ ਉੱਠਿਆ। ਦੋਹਾਂ ਦੀਆਂ ਅੱਖਾਂ ਚਾਰ ਹੋਈਆਂ ਤੇ ਪਹਿਲੀ ਨਜ਼ਰੇ ਹੀ ਦੋਹਾਂ ਨੂੰ ਪਿਆਰ ਹੋ ਗਿਆ।
ਪ੍ਰਸ਼ਨ 3 . ਹੀਰ ਨੇ ਰਾਂਝੇ ਨੂੰ ਛਮਕਾਂ ਕਿਉਂ ਮਾਰੀਆਂ?
ਉੱਤਰ – ਜਦੋਂ ਹੀਰ ਨੂੰ ਪਤਾ ਲੱਗਾ ਕਿ ਬੇੜੀ ਵਿਚ ਉਸ ਦੇ ਪਲੰਘ ਉੱਤੇ ਕੋਈ ਅਜਨਬੀ ਮੁੰਡਾ ਸੁੱਤਾ ਪਿਆ ਹੈ ਤਾਂ ਗੁੱਸੇ ਵਿਚ ਉਸ ਨੂੰ ਛਮਕਾਂ ਕਿਉਂ ਮਾਰੀਆਂ।
ਪ੍ਰਸ਼ਨ 4 . ਰਾਂਝਾ ਜੋਗੀ ਕਿਵੇਂ ਬਣ ਗਿਆ?
ਉੱਤਰ – ਹੀਰ ਨੂੰ ਉਸ ਦੇ ਸਹੁਰੇ ਪਿੰਡ ਜਾ ਕੇ ਮਿਲਣ ਲਈ ਰਾਂਝੇ ਨੇ ਬਾਲ ਨਾਥ ਤੋਂ ਜੋਗ ਲਿਆ ਤੇ ਉਹ ਜੋਗੀ ਬਣ ਗਿਆ।
ਪ੍ਰਸ਼ਨ 5 . ਹੀਰ ਤੇ ਰਾਂਝੇ ਦਾ ਮਾਮਲਾ ਕਾਜ਼ੀ ਕੋਲ ਕਿਉਂ ਪਹੁੰਚ ਗਿਆ?
ਉੱਤਰ – ਜਦੋਂ ਹੀਰ ਤੇ ਰਾਂਝਾ ਦੌੜ ਗਏ ਤਾਂ ਹੀਰ ਦੇ ਸਹੁਰਿਆਂ ਦੇ ਪਿੰਡ ਰੰਗਪੁਰ ਖੇੜਿਆਂ ਦੇ ਬੰਦਿਆਂ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਫੜ ਲਿਆ ਤੇ ਸਾਰਾ ਮਾਮਲਾ ਕੋਟ ਕਬੂਲੇ ਦੇ ਕਾਜ਼ੀ ਅੱਗੇ ਪੇਸ਼ ਕੀਤਾ।
ਪ੍ਰਸ਼ਨ 6 . ਹੀਰ – ਰਾਂਝਾ ਪ੍ਰੀਤ – ਕਹਾਣੀ ਦੇ ਅੰਤ ਬਾਰੇ ਦੋ ਹਦਾਇਤਾਂ ਕਿਵੇਂ ਹਨ?
ਉੱਤਰ – ਹੀਰ – ਰਾਂਝੇ ਦੀ ਪ੍ਰੀਤ – ਕਹਾਣੀ ਵਿਚ ਇਕ ਰਵਾਇਤ ਇਹ ਹੈ ਕਿ ਕੋਟ – ਕਬੂਲੇ ਤੋਂ ਹੀਰ – ਰਾਂਝਾ ਚੂਚਕ ਕੋਲ ਆ ਗਏ। ਹੀਰ ਦੇ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ ਤੇ ਦੋਵੇਂ ਰਾਜ਼ੀ – ਖੁਸ਼ੀ ਵਸਣ ਲੱਗੇ। ਦੂਜੀ ਰਵਾਇਤ ਅਨੁਸਾਰ ਜਦੋਂ ਹੀਰ – ਰਾਂਝਾ ਝੰਗ ਸਿਆਲੀਂ ਪੁੱਜੇ ਤਾਂ ਹੀਰ ਦੇ ਮਾਪਿਆਂ ਨੇ ਮਚਲੇ ਹੋ ਕੇ ਰਾਂਝੇ ਨੂੰ ਜੰਞ ਲਿਆ ਕੇ ਹੀਰ ਨੂੰ ਵਿਆਹ ਕੇ ਲਿਜਾਣ ਲਈ ਕਿਹਾ।
ਜਦੋਂ ਰਾਂਝਾ ਜੰਞ ਦਾ ਪ੍ਰਬੰਧ ਕਰਨ ਤਖ਼ਤ ਹਜ਼ਾਰੇ ਆਇਆ ਤਾਂ ਮਾਪਿਆਂ ਨੇ ਹੀਰ ਨੂੰ ਕਿਹਾ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ ਹੈ। ਇਹ ਸੁਣ ਕੇ ਹੀਰ ਬੇਹੋਸ਼ ਹੋ ਗਈ ਤੇ ਉਸ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਦੇ ਦਿੱਤੀ। ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਵੀ ਪ੍ਰਾਣ ਤਿਆਗ ਦਿੱਤੇ।