ਹੀਰ-ਰਾਂਝਾ : ਔਖੇ ਸ਼ਬਦਾਂ ਦੇ ਅਰਥ


ਪ੍ਰੀਤ ਕਥਾ : ਹੀਰ-ਰਾਂਝਾ


ਜਾਣ-ਪਛਾਣ : ‘ਹੀਰ-ਰਾਂਝਾ’ ਨਾਂ ਦੀ ਪ੍ਰੀਤ-ਕਥਾ ਪ੍ਰੇਮ-ਪੰਧ ‘ਤੇ ਚੱਲਣ ਵਾਲ਼ੇ ਵਿਅਕਤੀਆਂ ਦੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਅਤੇ ਉਹਨਾਂ ਨੂੰ ਪਾਰ ਕਰਨ ਦਾ ਬਿਰਤਾਂਤ ਪੇਸ਼ ਕਰਦੀ ਹੈ। ਪਾਠ-ਪੁਸਤਕ ਵਿੱਚ ਇਸ ਪ੍ਰੀਤ-ਕਥਾ ਦੇ ਪ੍ਰਸੰਗ ਵਿੱਚ ਇਹ ਜਾਣਕਾਰੀ ਦਰਜ ਹੈ—“ਹੀਰ ਰਾਂਝੇ ਦੀ ਪ੍ਰੀਤ-ਕਹਾਣੀ ਪੰਜਾਬ ਦੀ ਬਹੁਤ ਹਰਮਨ-ਪਿਆਰੀ ਕਹਾਣੀ ਹੈ। ਪੰਜਾਬੀ ਵਿੱਚ ਦਮੋਦਰ ਤੋਂ ਲੈ ਕੇ ਅਨੇਕਾਂ ਕਵੀਆਂ ਅਤੇ ਕਿੱਸਾਕਾਰਾਂ ਨੇ ਸਮੇਂ-ਸਮੇਂ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਬਿਆਨਿਆ ਹੈ। ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਵਾਰਸ ਸ਼ਾਹ ਤਾਂ ਇਸ ਇੱਕੋ ਪ੍ਰੀਤ –ਕਹਾਣੀ ਨੂੰ ਬਿਆਨਣ ਕਰਕੇ ਪੰਜਾਬੀ ਦਾ ਹਰਮਨ-ਪਿਆਰਾ ਕਵੀ ਬਣ ਗਿਆ।”


ਔਖੇ ਸ਼ਬਦਾਂ ਦੇ ਅਰਥ

ਕੰਨਸੋਆਂ – ਭਿਣਕਾਂ, ਉੱਡਦੀਆਂ ਖ਼ਬਰਾਂ, ਅਫ਼ਵਾਹ।

ਵਿਹਾਰ – ਵਰਤਾਅ।

ਸਬੱਬ ਨੂੰ — ਇਤਫ਼ਾਕ ਨਾਲ, ਕੁਦਰਤੀ।

ਛਮਕਾਂ – ਚਾਬਕ।

ਚਾਕਰ – ਨੌਕਰ।

ਤਰਕੀਬ – ਵਿਉਂਤ।

ਬਲੋਚ – ਬਲੋਚਿਸਤਾਨ ਦਾ ਰਹਿਣ ਵਾਲਾ।

ਸਹਿਮਤੀ – ਰਜ਼ਾਮੰਦੀ।

ਗੁੱਝੀ – ਰਹੱਸ ਭਰੀ।

ਮਚਲੇ – ਭੋਲੇ ਬਣੇ।