ਮਿਰਜ਼ਾ ਸਾਹਿਬਾਂ : ਔਖੇ ਸ਼ਬਦਾਂ ਦੇ ਅਰਥ
ਪ੍ਰੀਤ ਕਥਾ : ਮਿਰਜ਼ਾ ਸਾਹਿਬਾਂ
ਜਾਣ-ਪਛਾਣ : ‘ਮਿਰਜ਼ਾ ਸਾਹਿਬਾਂ’ ਨਾਂ ਦੀ ਪ੍ਰੀਤ-ਕਥਾ ਇਹ ਦੱਸਦੀ ਹੈ ਕਿ ਪਿਆਰ ਕਰਨਾ ਅਸਾਨ ਹੈ ਪਰ ਇਸ ਨੂੰ ਨਿਭਾਉਣਾ ਮੁਸ਼ਕਲ ਹੈ। ਉਸ ਹਾਲਤ ਵਿੱਚ ਇਹ ਨਿਭਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਸਾਥੀ ਦਗਾ ਦੇ ਜਾਵੇ। ਇਸ ਦੇ ਨਾਲ ਹੀ ਆਪਣੀ ਤਾਕਤ ਅਤੇ ਸਮਰੱਥਾ ‘ਤੇ ਹੰਕਾਰ ਕਰਨ ਨਾਲ ਪਿਆਰ ਦਾ ਮਾਰਗ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਕਰਮ ਅਤੇ ਹੋਣੀ ਵਿਚਲਾ ਅੰਤਰ ਵਧ ਜਾਂਦਾ ਹੈ ਅਤੇ ਨਿਸਚੇ ਹੀ ਦੁਖਾਂਤ ਭੋਗਣਾ ਪੈਂਦਾ ਹੈ।
ਔਖੇ ਸ਼ਬਦਾਂ ਦੇ ਅਰਥ
ਪ੍ਰੀਤ – ਪਿਆਰ।
ਨਾਇਕ – ਮੁੱਖ ਪਾਤਰ।
ਮਸੀਤ – ਮਸਜਿਦ।
ਲਗਾਉ – ਪਿਆਰ।
ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ – ਜਵਾਨ ਹੁੰਦਿਆਂ।
ਜੰਞ ਢੁੱਕਣ ਵਾਲੀ – ਬਰਾਤ ਪਹੁੰਚਣ ਵਾਲੀ।
ਦ੍ਰਿੜ੍ਹ– ਪੱਕਾ ਇਰਾਦਾ।
ਬੱਕੀ – ਘੋੜੀ।
ਵਾਹੋ-ਦਾਹੀ – ਜਲਦੀ ਨਾਲ ।
ਮਤਾ ਪਕਾਉਣਾ – ਇਕੱਠੇ ਬੈਠ ਕੇ ਕੋਈ ਸਲਾਹ-ਮਸ਼ਵਰਾ ਕਰਨਾ।
ਹਵਾ ਹੋ ਗਿਆ — ਹਵਾ ਵਾਂਗ ਤੇਜ਼ ਭੱਜ ਗਿਆ।
ਜੰਡ – ਇੱਕ ਜੰਗਲੀ ਰੁੱਖ ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ।
ਭੱਥਾ – ਤੀਰ ਰੱਖਣ ਵਾਲਾ ਥੈਲਾ।
ਗੱਲ ਨਾ ਗੌਲਣਾ – ਧਿਆਨ ਨਾ ਦੇਣਾ।
ਖੁਰਾ ਨੱਪਦੀ ਹੋਈ – ਪੈਰਾਂ ਦੇ ਨਿਸ਼ਾਨ ਵੇਖਦੀ ਹੋਈ।
ਕਮਾਨ – ਤੀਰ ਚਲਾਉਣ ਵਾਲਾ ਸਾਧਨ, ਧਨੁਖ।
ਵਾਹਰ – ਬਾਹੂਬਲ ਵਾਲੀ ਭੀੜ।
ਨਿਹੱਥਾ – ਖ਼ਾਲੀ ਹੱਥ, ਬਿਨਾਂ ਹਥਿਆਰ ਤੋਂ।