ਹਰ ਰੰਗ ਦੇ……….. ਭਰਜਾਈਆਂ ਨੇ।
ਵਾਰਤਾਲਾਪ ਸੰਬੰਧੀ ਪ੍ਰਸ਼ਨ : ਗੁਬਾਰੇ
ਹਰ ਰੰਗ ਦੇ ਵਿਚ ਦਿਓ ਤੇ ਭੂਤ,
ਉਹ ਜੋ ਸਾਡੇ ਵੈਰੀ ਨੇ, ਪੁੱਛੋ ਕਿਉਂ, ਪੁੱਛੋ ਕਿਉਂ ?
ਹਰੇ ਵਿਚ ਹਰਤਾਨੂੰ ਭੂਤ,
ਪੀਲੇ ਵਿਚ ਪਿਲਪਾਕੂ ਏ ।
ਨੀਲੇ ਵਿਚ ਨਿਲਕੋਟਾ ਲੁਕਿਆ ?
ਲਾਲ ਵਿਚ ਲਲਕਾਟੂ ਏ ।
ਪੁੱਛੋ ਕਿਉਂ, ਪੁੱਛੋ ਕਿਉਂ ?
ਚਿੱਟੇ ਰੰਗ ਦੇ ਵਿਚ ਚੁੜੇਲਾਂ,
ਨਾਲ ਭੂਤ ਦੇ ਆਈਆਂ ਨੇ,
ਇਹ ਸਾਰੇ ਵੀਰ ਸ਼੍ਰਿੰਗਟੋ ਦੇ ਤੇ ਭੈਣਾਂ ਇਹ ਭਰਜਾਈਆਂ ਨੇ।
ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ? ਇਕਾਂਗੀ ਦੇ ਲੇਖਕ ਦਾ ਨਾਂ ਕੀ ਹੈ?
ਉੱਤਰ : ਇਕਾਂਗੀ ਦਾ ਨਾਂ-‘ਗ਼ੁਬਾਰੇ’ ।
ਲੇਖਕ ਦਾ ਨਾਂ : ਆਤਮਜੀਤ ।
ਪ੍ਰਸ਼ਨ 2. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ : ਇਹ ਸ਼ਬਦ ਮਦਾਰੀ ਨੇ ਬੱਚਿਆਂ ਨੂੰ ਕਹੇ।
ਪ੍ਰਸ਼ਨ 3. ਕਿਹੜੇ-ਕਿਹੜੇ ਰੰਗ ਵਿਚ ਕਿਹੜਾ-ਕਿਹੜਾ ਭੂਤ ਹੈ?
ਉੱਤਰ : ਮਦਾਰੀ ਨੇ ਦੱਸਿਆ ਕਿ ਹਰੇ ਰੰਗ ਵਿਚ ਹਰਤਾਨੂੰ, ਪੀਲੇ ਵਿਚ ਪਿਲਪਾਕੂ, ਨੀਲੇ ਵਿਚ ਨਿਲਕੋਟਾ ਅਤੇ ਲਾਲ ਵਿਚ ਲਲਕਾਟੂ ਭੂਤ ਹੈ ।
ਪ੍ਰਸ਼ਨ 4. ਚਿੱਟੇ ਰੰਗ ਵਿਚ ਕੀ ਹੈ ?
ਉੱਤਰ : ਚਿੱਟੇ ਰੰਗ ਵਿਚ ਚੁੜੇਲਾਂ ਹਨ ।
ਪ੍ਰਸ਼ਨ 5. ਭੂਤ ਤੇ ਚੁੜੇਲਾਂ ਸ਼੍ਰਿੰਗਟੋ ਭੂਤ ਦੇ ਕੀ ਲਗਦੇ ਹਨ ?
ਉੱਤਰ : ਇਹ ਸ਼੍ਰਿੰਗਟੋ ਭੂਤ ਦੇ ਭਰਾ, ਭੈਣਾਂ ਤੇ ਭਰਜਾਈਆਂ ਹਨ ।