ਹਰੀਏ ਨੀ ਰਸ ਭਰੀਏ ਖਜੂਰੇ – ਲੋਕ ਗੀਤ ਦੇ ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਹਰੀਏ ਨੀ ਰਸ ਭਰੀਏ ਖਜੂਰੇ’ ਲੋਕ ਗੀਤ ਦਾ ਰੂਪ ਕੀ ਹੈ?
(ੳ) ਸੁਹਾਗ
(ਅ) ਘੋੜੀ
(ੲ) ਸਿੱਠਣੀ
(ਸ) ਟੱਪਾ
ਪ੍ਰਸ਼ਨ 2 . ‘ਹਰੀਏ ਨੀ ਰਸ ਭਰੀਏ ਖਜੂਰੇ’ ਗੀਤ ਕਿਸ ਨੂੰ ਸੰਬੋਧਿਤ ਕੀਤਾ ਗਿਆ ਹੈ?
ਉੱਤਰ – ਰੂਪਵਤੀ ਨਵ – ਵਿਆਹੀ ਨੂੰ
ਪ੍ਰਸ਼ਨ 3 . ‘ਹਰੀਏ ਨੀ ਰਸ ਭਰੀਏ ਖਜੂਰੇ’ ਸੁਹਾਗ ਵਿੱਚ ਕੁਡ਼ੀ ਆਪਣੇ ਬਾਬਲ / ਚਾਚੇ / ਮਾਮੇ ਲਈ ਕਿਹੜੇ ਸ਼ਬਦ ਵਰਤਦੀ ਹੈ?
ਉੱਤਰ – ਦੇਸਾਂ ਦਾ ਰਾਜਾ
ਪ੍ਰਸ਼ਨ 4 . ‘ਹਰੀਏ ਨੀ ਰਸ ਭਰੀਏ ਖਜੂਰੇ’ ਸੁਹਾਗ ਵਿੱਚ ਕੁਡ਼ੀ ਆਪਣੀ ਮਾਂ / ਚਾਚੀ / ਮਾਮੀ ਲਈ ਕਿਹੜੇ ਸ਼ਬਦ ਵਰਤਦੀ ਹੈ?
ਉੱਤਰ – ਮਹਿਲਾਂ ਦੀ ਰਾਣੀ
ਪ੍ਰਸ਼ਨ 5 . ਕੁਡ਼ੀ ਕਿੱਥੇ ਵਿਆਹੀ ਗਈ ਹੈ ?
ਉੱਤਰ – ਦੂਰ
ਪ੍ਰਸ਼ਨ 6 . ਵਿਆਹੀ ਗਈ ਕੁਡ਼ੀ ਨੂੰ ਕਿੰਨਾ ਦਾਜ ਦਿੱਤਾ ਗਿਆ ਸੀ?
ਉੱਤਰ – ਗੱਡੇ ਭਰ ਕੇ
ਪ੍ਰਸ਼ਨ 7 . ‘ਹਰੀਏ ਨੀ ਰਸ ਭਰੀਏ ਖਜੂਰੇ’ ਲੋਕ – ਗੀਤ ਵਿੱਚ ਕੁੜੀ ਦੇ ਕਿਨ੍ਹਾਂ – ਕਿਨ੍ਹਾਂ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ?
ਉੱਤਰ – ਮਾਤਾ – ਪਿਤਾ, ਚਾਚਾ – ਚਾਚੀ ਤੇ ਮਾਮਾ – ਮਾਮੀ
ਪ੍ਰਸ਼ਨ 8 . ‘ਹਰੀਏ ਨੀ ਰਸ ਭਰੀਏ ਖਜੂਰੇ’ ਲੋਕ – ਗੀਤ ਵਿੱਚ ਹਰੀ ਰਸ ਭਰੀ ਖਜੂਰ ਕਿਸ ਨੂੰ ਕਿਹਾ ਗਿਆ ਹੈ ?
ਉੱਤਰ – ਇਸ ਗੀਤ ਵਿੱਚ ਹਰੀ ਰਸ ਭਰੀ ਖਜੂਰ ਰੂਪਵਤੀ ਨਵ – ਵਿਆਹੀ ਮੁਟਿਆਰ ਨੂੰ ਕਿਹਾ ਗਿਆ ਹੈ।
ਪ੍ਰਸ਼ਨ 9 . ‘ਹਰੀਏ ਨੀ ਰਸ ਭਰੀਏ ਖਜੂਰੇ’ ਵਿੱਚ ਕੁਡ਼ੀ ਦੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ? ਉਨ੍ਹਾਂ ਵਿੱਚ ਵਖਰੇਵੇਂ ਕਿਵੇਂ ਕੀਤੇ ਗਏ ਹਨ?
ਉੱਤਰ – ਇਸ ਗੀਤ ਵਿੱਚ ਕੁਡ਼ੀ ਦੇ ਮਾਤਾ, ਬਾਬਲ, ਚਾਚਾ, ਚਾਚੀ ਤੇ ਮਾਮਾ, ਮਾਮੀ ਦੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ।
ਇਨ੍ਹਾਂ ਵਿੱਚ ਬਾਬਲ, ਚਾਚੇ ਤੇ ਮਾਮੇ ਨੂੰ ਦੇਸ਼ਾਂ ਦਾ ਰਾਜਾ ਕਹਿ ਕੇ ਤੇ ਮਾਤਾ, ਚਾਚੀ ਤੇ ਮਾਮੀ ਨੂੰ ਮਹਿਲਾਂ ਦੀਆਂ ਰਾਣੀਆਂ ਦੱਸ ਕੇ ਉਨ੍ਹਾਂ ਵਿੱਚ ਵੱਖਰੇਵੇਂ ਕੀਤੇ ਗਏ ਹਨ।
ਪ੍ਰਸ਼ਨ 10 . ‘ਹਰੀਏ ਨੀ ਰਸ ਭਰੀਏ ਖਜੂਰੇ’ ਵਿੱਚ ਕੁਡ਼ੀ ਦੇ ਵਿਰਲਾਪ ਅਤੇ ਢੇਰ ਸਾਰੇ ਦਾਜ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਹੈ?
ਉੱਤਰ – ਇਸ ਗੀਤ ਵਿੱਚ ਕੁਡ਼ੀ ਦੇ ਵਿਰਲਾਪ ਤੇ ਦਾਜ ਦਾ ਟਾਕਰਾ ਇਸ ਕਰਕੇ ਹੋਇਆ ਹੈ, ਕਿਉਂਕਿ ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਖਾਂਦੇ ਪੀਂਦੇ ਮਾਪਿਆਂ ਨੂੰ ਆਪਣੀ ਧੀ ਲਈ ਖਾਂਦੇ ਪੀਂਦੇ ਘਰ ਦਾ ਮੁੰਡਾ ਨੇੜੇ ਨਹੀਂ ਲੱਭਾ, ਸਗੋਂ ਦੂਰ ਲੱਭਾ ਹੈ।
ਢੇਰ ਸਾਰਾ ਦਾਜ ਖਾਂਦੇ ਪੀਂਦੇ ਘਰ ਦਾ ਸੂਚਕ ਹੈ, ਪਰ ਇਸ ਘਰ ਦੇ ਮਾਪਿਆਂ ਦੇ ਘਰ ਤੋਂ ਬਹੁਤ ਦੂਰ ਹੋਣ ਕਰਕੇ ਕੁਡ਼ੀ ਦੇ ਮਨ ਵਿੱਚ ਵਿਰਲਾਪ ਉਪਜਦਾ ਹੈ।