ਹਰੀਏ ਨੀ……….. ਗੱਡ ਪੂਰੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਹਰੀਏ ਨੀ ਰਸ ਭਰੀਏ ਖਜੂਰੇ।
ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਅ) ‘ਹਰੀਏ ਨੀ ਰਸ ਭਰੀਏ ਖਜੂਰੇ’ ਵਿੱਚੋਂ
(ੲ) ‘ਚੜ੍ਹ ਚੁਬਾਰੇ ਸੁੱਤਿਆ’ ਵਿੱਚੋਂ
(ਸ) ‘ਬੇਟੀ ਚੰਨਣ ਦੇ ਉਹਲੇ’ ਵਿੱਚੋਂ
ਪ੍ਰਸ਼ਨ 2. ਇਹਨਾਂ ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਘੋੜੀ ਨਾਲ
(ਅ) ਟੱਪੇ ਨਾਲ
(ੲ) ਸਿੱਠਣੀ ਨਾਲ
(ਸ) ਸੁਹਾਗ ਨਾਲ
ਪ੍ਰਸ਼ਨ 3. ‘ਰਸ ਭਰੀਏ ਖਜੂਰੇ’ ਕਿਸ ਲਈ ਵਰਤਿਆ ਗਿਆ ਹੈ?
(ੳ) ਕੁਆਰੀ ਕੁੜੀ ਲਈ
(ਅ) ਕੰਜਕ ਲਈ
(ੲ) ਵਿਆਹੁਲੀ ਜਵਾਨ ਕੁੜੀ/ਲਾੜੀ ਲਈ
(ਸ) ਮੁਟਿਆਰ ਲਈ
ਪ੍ਰਸ਼ਨ 4. ਧੀ ਨੂੰ ਏਨੀ ਦੂਰ ਕਿਸ ਨੇ ਵਿਆਹਿਆ ਹੈ?
(ੳ) ਮਾਂ ਨੇ
(ਅ) ਮਾਮਿਆਂ ਨੇ
(ੲ) ਬਾਬਲ/ਬਾਪ ਨੇ
(ਸ) ਚਾਚਿਆਂ ਨੇ
ਪ੍ਰਸ਼ਨ 5. ਮਹਿਲਾਂ ਦੀ ਰਾਣੀ ਕੌਣ ਹੈ?
(ੳ) ਧੀ
(ਅ) ਭੈਣ
(ੲ) ਭਰਜਾਈ
(ਸ) ਮਾਂ
ਪ੍ਰਸ਼ਨ 6. ਧੀ ਨੂੰ ਕੀ ਭਰ ਕੇ ਦਾਜ ਦਿੱਤਾ ਗਿਆ?
(ੳ) ਗੱਡੇ
(ਅ) ਟਰੱਕ
(ੲ) ਟਰਾਲੀ
(ਸ) ਇਹਨਾਂ ਵਿੱਚ ਕੋਈ ਨਹੀਂ
ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ/ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਹਰੀਏ ਨੀ ਰਸ ਭਰੀਏ ਖਜੂਰੇ’ ਲੋਕ-ਗੀਤ ਵਿੱਚ ਹਰੀ ਰਸ ਭਰੀ ਖਜੂਰ ਕਿਸ ਨੂੰ ਕਿਹਾ ਗਿਆ ਹੈ?
ਉੱਤਰ : ‘ਹਰੀ ਰਸ ਭਰੀ ਖਜੂਰ’ ਨਵ-ਵਿਆਹੀ ਸੁੰਦਰ ਮੁਟਿਆਰ ਨੂੰ ਕਿਹਾ ਗਿਆ ਹੈ।
ਪ੍ਰਸ਼ਨ 2. ‘ਹਰੀਏ ਨੀ ਰਸ ਭਰੀਏ ਖਜੂਰੇ’ ਸੁਹਾਗ ਵਿੱਚ ਮਾਂ-ਬਾਪ, ਚਾਚੇ-ਚਾਚੀ ਤੋਂ ਬਿਨਾਂ ਹੋਰ ਕਿਸ ਰਿਸ਼ਤੇ ਦਾ ਵਰਨਣ ਹੈ?
ਉੱਤਰ : ਮਾਮੇ-ਮਾਮੀ ਦਾ।
ਪ੍ਰਸ਼ਨ 3. ਕੁੜੀ ਦਾ ਸਹੁਰਾ-ਘਰ ਕਿੱਥੇ ਹੈ?
ਉੱਤਰ : ਬਹੁਤ ਦੂਰ।
ਪ੍ਰਸ਼ਨ 4. ਕੁੜੀ ਨੂੰ ਕਿੰਨਾ ਕੁ ਦਾਜ ਦਿੱਤਾ ਗਿਆ ਸੀ?
ਉੱਤਰ : ਗੱਡੇ ਭਰ ਕੇ।
ਪ੍ਰਸ਼ਨ 5. ‘ਹਰੀਏ ਨੀ ਰਸ ਭਰੀਏ ਖਜੂਰੇ’ ਸੁਹਾਗ ਵਿੱਚ ਕੁੜੀ ਨੇ ਆਪਣੇ ਬਾਪ ਲਈ ਕਿਹੜੇ ਸ਼ਬਦ ਵਰਤੇ ਹਨ?
ਉੱਤਰ : ਦੇਸਾਂ ਦਾ ਰਾਜਾ।