ਸਰੋਵਰ, ਸਲਾਨਾ, ਸਲੇਸ਼, ਸੜਨਾ, ਸ੍ਰਿਸ਼ਟੀ ਆਦਿ
ਔਖੇ ਸ਼ਬਦਾਂ ਦੇ ਅਰਥ
ਸਰੋਵਰ : ਤਲਾਬ, ਪਵਿੱਤਰ ਤਲਾ, ਸਰ ਤਾਲ, ਕੁੰਭ, ਛੰਭ
ਸੱਲ : ਦੁੱਖ, ਰੰਜ, ਸਦਮਾ, ਚੋਟ, ਧੱਕਾ
ਸਲੰਡਰ : ਵੇਲਣ, ਤੁਰ
ਸਲਤਨਤ : ਬਾਦਸ਼ਾਹਤ, ਰਾਜਭਾਗ, ਹਕੂਮਤ,
ਸਲਫਰ : ਇਕ ਰਸਾਇਣਕ ਪਦਾਰਥ, ਗੰਧਕ
ਸਲਵਾਰ : ਔਰਤਾਂ ਵਲੋਂ ਤੇੜ ਪਹਿਨਿਆਂ ਜਾਂਦਾ ਇਕ ਪਹਿਰਾਵਾ
ਸਲਾਈ : ਲੰਮੀ ਪਤਲੀ ਲੋਹੇ ਦੀ ਤੀਲ ਜਿਸ ਨਾਲ ਜਰਾਬਾਂ, ਸਵੈਟਰ ਆਦਿ ਉਣਦੇ ਹਨ
ਸਲਾਹ : ਮਸ਼ਵਰਾ, ਸੁਲਾਹ, ਮੱਤ, ਗੱਲਬਾਤ, ਸਹਿਮਤੀ, ਸੰਮਤੀ
ਸਲਾਹਕਾਰ : ਸਹਾਇਕ, ਸਲਾਹ-ਮਸ਼ਵਰਾ ਦੇਣ ਵਾਲੇ
ਸਲਾਹੁਣਾ : ਸਿਫ਼ਤ ਕਰਨੀ, ਪ੍ਰਸੰਸਾ ਕਰਨੀ, ਤਾਰੀਫ਼ ਕਰਨੀ, ਉਸਤਤੀ
ਸਲਾਖ : ਡੰਡਾ, ਬੈਂਤ, ਸੀਖ, ਸਰੀਆ
ਸਲਾਦ : ਹਰੀਆਂ ਸਬਜ਼ੀਆਂ ਨੂੰ ਕੱਟ ਕੇ ਨਿੰਬੂ, ਮਸਾਲੇ ਆਦਿ ਛਿੜਕ ਕੇ ‘ਬਣਾਇਆ ਸੁਆਦੀ ਖਾਣਾ
ਸਲਾਨਾ : ਸਾਲ ਮਗਰੋਂ, ਸਾਲ ਭਰ ਦਾ, ਵਾਰਸ਼ਕ, ਵਰ੍ਹੀਣਾ
ਸਲ੍ਹਾਬ : ਨਮੀ, ਤਰ, ਗਿਲਾਪਨ, ਸੋਗਲ, ਸਿਲ੍ਹ, ਗਿੱਲ
ਸਲਾਮ : ਮੁਸਲਮਾਨਾਂ ਦੀ ਨਮਸ਼ਕਾਰ, ਬੰਦਨਾ, ਪ੍ਰਣਾਮ
ਸਲਾਮਤ : ਸੁਰੱਖਿਅਤ, ਕਾਇਮ, ਠੀਕ-ਠਾਕ, ਰਾਜ਼ੀ-ਖੁਸ਼ੀ
ਸਲਾਮਤੀ : ਸੁਰੱਖਿਆ, ਤੰਦਰੁਸਤੀ
ਸਲਾਗ : ਇਕ ਤਰ੍ਹਾਂ ਦੀ ਸ਼ਾਲ, ਇਕ ਪੰਖੀ, ਇਕ ਬੂਟੀ
ਸਲੀਕਾ : ਚੰਗਾ ਤਰੀਕਾ, ਢੰਗ, ਨਖਰਾ, ਅਚਾਰ-ਵਿਹਾਰ, ਚੱਜ
ਸਲੀਪਰ : ਇਕ ਤਰ੍ਹਾਂ ਦੀ ਜੁੱਤੀ, ਗੱਡੀ ‘ਚ ਸੌਣ ਦੀ ਸਹੂਲਤ ਵਾਲਾ ਡੱਬਾ
ਸਲੀਬ : ਸੂਲੀ, ਸਲੀਬ ਦੇ ਆਕਾਰ ਦਾ ਈਸਾਈਆਂ ਦਾ ਇਕ ਧਾਰਮਿਕ ਚਿੰਨ੍ਹ
ਸਲੂਕ : ਵਤੀਰਾ, ਬਿਉਹਾਰ, ਰਵੱਈਆ, ਚਲਣ, ਚਾਲੇ, ਲੱਛਣ
ਸਲੂਣਾ : ਪਕਾਈ ਹੋਈ ਸਬਜ਼ੀ, ਲੂਣਾ, ਨਮਕੀਨ, ਸੁਆਦੀ
ਸਲੇਸ਼ : ਮਿਲਾਪ, ਮੇਲ, ਇਕ ਅਲੰਕਾਰ
ਸਲੇਟ : ਸਲੇਟ (ਬੱਚਿਆਂ ਦੇ ਲਿਖਣ ਵਾਲੀ)
ਸਲੇਟੀ : ਗਾੜ੍ਹਾ ਨੀਲਾ ਰੰਗ, ਸਿਆਲ ਜਾਤ ਜਾਂ ਵਰਗ ਨਾਲ ਸੰਬੰਧਿਤ, ਹੀਰ, ਸਲੇਟ ਤੇ ਲਿਖਣ ਵਾਲਾ ਚਾਕ
ਸਲੋਕ : ਉਸਤਤ, ਪ੍ਰਸੰਸਾ, ਜਸ ਦਾ ਗੀਤ, ਛੰਦ, ਪਦ, ਕਾਵਿ, ਇਕ ਕਾਵਿ ਰੂਪ ਜਿਸ ਵਿਚ ਆਮ ਕਰਕੇ ਦੋ ਤੁਕਾਂ ਹੀ ਹੁੰਦੀਆਂ ਹਨ
ਸਲੋਣਾ : ਸੁੰਦਰ ਅੱਖਾਂ ਵਾਲਾ, ਸੋਹਣਾ, ਸੁਨੱਖਾ, ਦਰਸ਼ਨੀ (ਜੁਆਨ)
ਸਲੋਤਰ : ਡੰਡਾ, ਸੋਟਾ, ਤਾੜਨਾ, ਘੋੜਾ
ਸਵਸਥ : ਤੰਦਰੁਸਤ, ਠੀਕ-ਠਾਕ, ਨਿਰੋਗ, ਅਰੋਗ
ਸਵਈਆ : ਇਕ ਕਾਵਿ-ਰੂਪ, ਇਕ ਛੰਦ
ਸਵਖਤਾ : ਤੜਕਾ, ਅੰਮ੍ਰਿਤ ਵੇਲਾ, ਸਵੇਰ ਦਾ ਸਮਾਂ, ਆਉਣ ਵਾਲਾ ਕੱਲ੍ਹ
ਸਵਰਣ : ਸੋਨਾ, ਸੁਅਰਣ
ਸਵਰਣ ਮੰਦਰ : ਅੰਮ੍ਰਿਤਸਰ ਵਿਚ ਸਿੱਖਾਂ ਦਾ ਸ਼੍ਰੋਮਣੀ ਗੁਰਧਾਮ, ਦਰਬਾਰ ਸਾਹਿਬ
ਸਵਰਾਜ : ਆਪਣਾ ਰਾਜ, ਆਜ਼ਾਦੀ, ਸ੍ਵੈ- ਸ਼ਕਤੀ, ਸੱਤਾ
ਸਵਾ : ਇਕ ਤੇ ਨਾਲ ਚੌਥਾਈ (ਹਿੱਸਾ), 1.25
ਸਵਾਇਆ : ਇਕ ਤੇ ਨਾਲ ਹੋਰ ਚੌਥਾ ਹਿੱਸਾ, ਥੋੜ੍ਹਾ, ਮਾਸਾ ਕੁ
ਸਵਾਉਣਾ : ਸੁਆਉਣ ਦਾ ਭਾਵ, ਸਿਲਾਉਣਾ, ਗੰਢਵਾਉਣਾ
ਸਵਾਈ : ਸਵਾਇਆ, ਥੋੜ੍ਹਾ, ਸਿਲਾਈ ਦੀ ਮਜ਼ੂਰੀ, ਸਿਲਾਈ
ਸਵਾਦ : ਸੁਆਦ
ਸੰਵਾਦ : ਆਪਸੀ ਗੱਲਬਾਤ, ਵਾਰਤਾਲਾਪ, ਸਵਾਲ-ਜਵਾਬ, ਖ਼ਬਰ, ਸੂਚਨਾ
ਸੰਵਾਦ : ਦਾਤਾ : ਪੱਤਰ-ਪ੍ਰੇਰਕ, ਨਾਮਾ-ਨਿਗਾਰ
ਸਵਾਬ : ਪੁੰਨ, ਭਲਾ, ਦਇਆ, ਨਰਮ-ਦਿਲੀ
ਸਵਾਰ : ਅਸਵਾਰ, ਘੋੜਸਵਾਰ, ਘੋੜ ਚੜ੍ਹਿਆ, ਸੁਧਾਰਨ ਦਾ ਭਾਵ
ਸਵਾਰਨਾ : ਸੁਆਰਨਾ, ਸੁਧਾਰਨਾ, ਲਿਸ਼ਕਾਉਣਾ, ਸੋਧਣਾ, ਨਿਖਾਰਨਾ
ਸਵਾਰੀ : ਢਲਾਈ ਢੁਆਈ, ਵਾਹਨ, ਸਾਧਨ, ਸਵਾਰ ਹੋਣ ਵਾਲਾ, ਸਫਰੀ, ਯਾਤਰੂ
ਸਵਾਲ : ਪ੍ਰਸ਼ਨ, ਸਮੱਸਿਆ, ਸ਼ੰਕਾ, ਮਸਲਾ, ਪੁੱਛ, ਸੁਆਲ
ਸਵਾਲ ਹੱਲ ਕਰਨਾ : ਸੁਆਲ ਕੱਢਣਾ, ਸਮੱਸਿਆ ਹੱਲ ਹੋਣੀ
ਸਵਾਲੀ : ਸਵਾਲ ਕਰਨ ਵਾਲਾ, ਪ੍ਰਸ਼ਨ ਕਰਤਾ, ਮੰਗਤਾ, ਫਰਿਆਦੀ, ਪ੍ਰਾਰਥਕ
ਸਵਾਲੀਆ : ਸਵਾਲੀ, ਪ੍ਰਸ਼ਨਵਾਚੀ, ਸ਼ੰਕਾਪੂਰਣ
ਸਵਾਲੀਆ ਨਿਸ਼ਾਨ : ਪ੍ਰਸ਼ਨ ਚਿੰਨ੍ਹ, ?
ਸੰਵਿਧਾਨ : ਵਿਧਾਨ, ਰਾਜ-ਬਣਤਰ, ਬਣਤਰ, ਕਾਇਦਾ-ਕਾਨੂੰਨ, ਨੇਮਾਵਲੀ, ਰਾਜ-ਨਿਯਮ
ਸਵੀਕ੍ਰਿਤ : ਮਨਜ਼ੂਰ, ਸਵੀਕਾਰ, ਪਰਵਾਨ, ਠੀਕ
ਸਵੀਕਾਰ : ਮਨਜ਼ੂਰ, ਸਵੀਕ੍ਰਿਤ, ਪਾਸ, ਹਸਤਾਖ਼ਰਿਤ, ਕਬੂਲ
ਸਵੇਗ : ਵੇਗ ਸਹਿਤ, ਤੇਜ਼, ਪੂਰੀ ਸ਼ਕਤੀ ਨਾਲ
ਸੰਵੇਗ : ਜਜ਼ਬਾਤ, ਘਬਰਾਹਟ, ਹਲਚਲ
ਸੰਵੇਦਨ : ਅਨੁਭਵ, ਜਜ਼ਬਾ, ਭਾਵ, ਭਾਵਨਾ, ਸੂਝ, ਸੁੱਧ-ਬੁਧ
ਸੰਵੇਦਨਾ : ਭਾਵਨਾ, ਦੁੱਖ ਦਾ ਪ੍ਰਗਟਾਵਾ, ਅਨੁਭੂਤੀ, ਅਨੁਭਵ
ਸਵੇਰ : ਸੁਬਾਹ, ਤੜਕਾ, ਦਿਨ ਚੜ੍ਹਨ ਵੇਲੇ ਦਾ ਸਮਾਂ
ਸਵੇਰੇ : ਤੜਕੇ, ਦਿਨ ਚੜ੍ਹਨ ਵੇਲੇ, ਪਹੁ-ਫੁਟਦਿਆਂ ਹੀ, ਸੂਰਜ ਚੜ੍ਹਦਿਆਂ ਹੀ,
ਸੜ : ਸੜਨ ਦਾ ਭਾਵ, ਖਿਝਣਾ, ਗੁੱਸੇ ‘ਚ ਰਹਿਣਾ
ਸੜ ਬਲ ਜਾਣਾ : ਬਹੁਤ ਗੁੱਸੇ ‘ਚ ਹੋਣਾ ਪਰ ਕਰ ਕੁਝ ਨਾ ਸਕਣਾ, ਈਰਖਾ ਵਸ ਹੋ ਜਾਣਾ
ਸੜ ਮਰਨਾ : ਸੜ ਕੇ ਮਰ ਜਾਣਾ, ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਣਾ
ਸੜਕ : ਰਸਤਾ, ਰਾਹ, ਸੜਕ
ਸੜਨ : ਈਰਖਾ, ਦ੍ਰਿਸ਼, ਜਲਨ, ਸਾੜਾ, ਖੁਣਸ
ਸੜਨਾ : ਜਲਨਾ, ਦਗਧ ਹੋਣਾ, ਗਲਣਾ, ਖਿਝਣਾ, ਈਰਖਾ ਕਰਨਾ, ਕਰਿਝਣਾ, ਖਾਰ ਖਾਣਾ
ਸੜ੍ਹਾਂਦ : ਬੋਅ, ਬੂ, ਭੜਾਸ, ਸੜਿਆਂਧ, ਭੈੜੀ ਖੁਸ਼ਬੋ
ਸੜਾਉਣਾ : ਕਿਸੇ ਤੋਂ ਜਲਾਉਣਾ, ਖਿਝਾਉਣਾ, ਮੁਕਾਉਣਾ
ਸੜੀਅਲ : ਸੜਨ ਵਾਲਾ, ਖਿਝੂ, ਸੜੂ, ਈਰਖਾਲੂ, ਖੁਣਸੀ
ਸ੍ਰਿਸ਼ਟੀ : ਸੰਸਾਰ, ਇਹ ਲੋਕ, ਦੁਨੀਆ, ਜਗਤ, ਕੁਦਰਤ, ਮਾਇਆ
ਸ੍ਰਿਸ਼ਟੀ ਕਰਤਾ : ਪਰਮਾਤਮਾ, ਕਰਤਾ ਪੁਰਖ, ਵਾਹਿਗੁਰੂ
ਸ੍ਰੀ : ਵੱਡਿਆਂ ਦੇ ਨਾਮ ਤੋਂ ਪਹਿਲਾਂ ਸਤਿਕਾਰ ਨੂੰ ਪ੍ਰਗਟਾਉਂਦਾ ਇਕ ਸ਼ਬਦ
ਸ੍ਰੀ ਸਾਹਿਬ : ਕ੍ਰਿਪਾਨ
ਸ੍ਰੀਫਲ : ਇਕ ਫਲ, ਬੀਹੀ
ਸ੍ਰੀਮਤੀ : ਔਰਤਾਂ ਦੇ ਨਾਂ ਤੋਂ ਪਹਿਲਾਂ ਲਗਣ ਵਾਲਾ ਇਕ ਆਦਰਸੂਚਕ ਸ਼ਬਦ
ਸ੍ਰੀਮਾਨ : ਪੁਰਖਾਂ ਦੇ ਨਾਂ ਤੋਂ ਪਹਿਲਾਂ ਲਗਣ ਵਾਲਾ ਇਕ ਆਦਰਸੂਚਕ ਸ਼ਬਦ