ਸੱਦਾ ਪੱਤਰ : ਸੱਭਿਆਚਾਰਕ ਪ੍ਰੋਗਰਾਮ ਬਾਰੇ
ਕਿਸੇ ਸਭਾ ਵੱਲੋਂ ਕਰਵਾਏ ਜਾ ਰਹੇ ਸੱਭਿਆਚਾਰਿਕ ਪ੍ਰੋਗਰਾਮ ਦਾ ਸੱਦਾ-ਪੱਤਰ ਲਿਖੋ।
ਸੱਭਿਆਚਾਰਿਕ ਪ੍ਰੋਗਰਾਮ
ਪੰਜਾਬੀ ਸਾਹਿਤ ਸਭਾ, ਦਸੂਹਾ (ਹੁਸ਼ਿਆਰਪੁਰ) ਵੱਲੋਂ ਇੱਕ ਸੱਭਿਆਚਾਰਿਕ ਪ੍ਰੋਗਰਾਮ ਮਿਤੀ ………….ਦਿਨ ਐਤਵਾਰ ਸਵੇਰੇ 10-00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਕਵੀਸ਼ਰੀ, ਗਿੱਧਾ, ਭੰਗੜਾ ਅਤੇ ਕਵੀ ਦਰਬਾਰ ਤੋਂ ਬਿਨਾਂ ਅਜਮੇਰ ਔਲਖ ਦਾ ਨਾਟਕ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ’ ਪੇਸ਼ ਕੀਤਾ ਜਾਵੇਗਾ। ਸੁਰਜੀਤ ਪਾਤਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ‘ਤੇ ਨਾਟਕਕਾਰ ਆਤਮਜੀਤ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।
ਉਡੀਕਵਾਨ :
ਸਮੂਹ ਮੈਂਬਰ,
ਪੰਜਾਬੀ ਸਾਹਿਤ ਸਭਾ,
ਦਸੂਹਾ (ਹੁਸ਼ਿਆਰਪੁਰ) ।