ਸੱਦਾ ਪੱਤਰ : ਪਿੰਡ ਵਿਚ ਵਿਰਾਸਤੀ ਮੇਲੇ ਦੇ ਆਯੋਜਨ ਸੰਬੰਧੀ
ਤੁਹਾਡੇ ਪਿੰਡ ਵਿੱਚ ਇੱਕ ਵਿਰਾਸਤੀ ਮੇਲੇ ਦਾ ਆਯੋਜਨ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ।
ਵਿਰਾਸਤੀ ਮੇਲਾ
ਸਾਨੂੰ ਇਹ ਦੱਸਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ …….., ਜ਼ਿਲ੍ਹਾ ……… ਵਿਖੇ ਮਿਤੀ ………… ਤੋਂ ਮਿਤੀ……….. ਤੱਕ ਵਿਰਾਸਤੀ ਮੇਲੇ ਦੇ ਆਯੋਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਕਵੀਸ਼ਰੀ, ਪੁਰਾਣੀਆਂ ਵਸਤਾਂ ਦੀ ਨੁਮਾਇਸ਼, ਝਾਕੀਆਂ, ਗਿੱਧਾ-ਭੰਗੜਾ, ਕਵੀ ਦਰਬਾਰ, ਪੁਸਤਕ-ਪ੍ਰਦਰਸ਼ਨੀ ਤੇ ਗੀਤ-ਸੰਗੀਤ ਰਾਹੀਂ ਦਰਸ਼ਕਾਂ/ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।
ਉਡੀਕਵਾਨ :
ਪ੍ਰਬੰਧਕ,
ਵਿਰਾਸਤੀ ਮੇਲਾ
ਪਿੰਡ …………..,
ਜ਼ਿਲ੍ਹਾ ………….।