ਸੰਖੇਪ ਰਚਨਾ
ਪੁਸਤਕਾਂ ਦੇ ਅਧਿਐਨ ਦੀ ਮਹੱਤਤਾ
ਮੈਸਕਲ ਦਾ ਕਹਿਣਾ ਹੈ ਕਿ ਸੰਸਾਰ ਦੀਆਂ ਸਾਰੀਆਂ ਬੁਰਾਈਆਂ ਇਸ ਗੱਲ ਵਿੱਚੋਂ ਪੈਦਾ ਹੁੰਦੀਆਂ ਹਨ ਕਿ ਆਦਮੀ ਆਪਣੇ ਕਮਰੇ ਵਿੱਚ ਸ਼ਾਂਤ ਹੋ ਕੇ ਚੁੱਪਚਾਪ ਨਹੀਂ ਬੈਠ ਸਕਦਾ। ਕਿਤਾਬਾਂ ਦਾ ਅਧਿਐਨ ਸਾਨੂੰ ਇਕੱਲ ਵਿੱਚ ਸੋਚਣ ਤੇ ਅਸਲੀ ਆਨੰਦ ਮਾਣਨ ਦੀ ਆਦਤ ਪਾਉਂਦਾ ਹੈ।
ਇਹ ਆਮ ਸ਼ਿਕਾਇਤ ਹੈ ਕਿ ਸਾਰਿਆਂ ਹੀ ਖੇਤਰਾਂ ਵਿੱਚ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਵਿੱਚ ਗਿਰਾਵਟ ਆਉਂਦੀ ਜਾ ਰਹੀ ਹੈ। ਜਿਹੜੇ ਆਗੂ ਆਪਣੇ ਫ਼ਰਜ਼ ਤੋਂ ਬੇਮੁਖ ਹੋ ਜਾਂਦੇ ਹਨ, ਉਹ ਲੋਕਾਂ ਨੂੰ ਗ਼ਲਤ ਦਿਸ਼ਾ ਵੱਲ ਲੈ ਜਾਂਦੇ ਹਨ। ਬਿਮਾਰੀ ਦੀ ਜੜ੍ਹ ਆਦਮੀ ਦੇ ਵਿਅਕਤੀਤਵ ਵਿੱਚ ਹੈ, ਸਾਡੀਆਂ ਰਾਜਨੀਤਕ, ਆਰਥਕ ਅਤੇ ਸਮਾਜਕ ਰਹੁ-ਰੀਤਾਂ ਵਿੱਚ ਹੈ। ਆਦਮੀ ਦੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਸਾਹਿੱਤ ਆਦਮੀ ਦੀ ਆਤਮਾ ਦੇ ਗੁਣਾਂ ਨੂੰ ਉਪਰ ਚੁੱਕਣ ਵਿੱਚ ਸਭ ਤੋਂ ਵੱਧ ਸਹਾਇਤਾ ਕਰਦਾ ਹੈ।
ਸਿਰਲੇਖ : ਪੁਸਤਕਾਂ ਦੇ ਅਧਿਐਨ ਦੀ ਮਹੱਤਤਾ
ਸੰਖੇਪ : ਇਕੱਲਤਾ ਪੁਸਤਕ-ਅਧਿਐਨ ਕਰਨਾ ਤੇ ਅਨੰਦ ਮਾਣਨ ਦੇ ਨਾਲ-ਨਾਲ ਸੰਸਾਰਕ ਬੁਰਿਆਈਆਂ ਤੋਂ ਛੁਟਕਾਰਾ ਦਿਵਾਉਂਦੀ ਹੈ। ਸਾਹਿੱਤ ਆਤਮਕ ਗੁਣਾਂ ਨੂੰ ਉੱਚਾ ਚੁੱਕ ਕੇ ਜੀਵਨ ਦੀਆਂ ਕਦਰਾਂ-ਕੀਮਤਾਂ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਸਭ ਤੋਂ ਵੱਧ ਸਹਾਇਤਾ ਕਰਦਾ ਹੈ।
ਮੂਲ-ਰਚਨਾ ਦੇ ਸ਼ਬਦ = 118
ਸੰਖੇਪ-ਰਚਨਾ ਦੇ ਸ਼ਬਦ = 38