ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਜਮਾਤ ਦਸਵੀਂ
ਸਾਹਿਤ ਮਾਲਾ – ਪੰਜਾਬੀ ਕਵਿਤਾ ਤੇ ਵਾਰਤਕ
ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਹੀ ਵਿਕਲਪ ਚੁਣੋ :
ਪ੍ਰਸ਼ਨ 1. ਗੁਰੂ ਜੀ ਇਸਤਰੀ ਤੋਂ ਬਿਨਾਂ ਕਿਸ ਦੀ ਹੋਂਦ ਸਵੀਕਾਰ ਕਰਦੇ ਹਨ ?
(ੳ) ਪਰਮਾਤਮਾ ਦੀ
(ਅ) ਗੁਰੂ ਦੀ
(ੲ) ਮਨੁੱਖ ਦੀ
(ਸ) (ੳ) ਤੇ (ਅ) ਦੋਵਾਂ ਦੀ
ਪ੍ਰਸ਼ਨ 2. ਮਨੁੱਖ ਕਿੱਥੇ ਪਲਦਾ ਹੈ ?
(ੳ) ਇਸਤਰੀ ਦੀ ਕੁੱਖ ਵਿੱਚ
(ਅ) ਮਾਤਾ ਕੋਲ
(ੲ) ਪਿਤਾ ਕੋਲ
(ਸ) ਪਾਲਣਹਾਰ ਕੋਲ
ਪ੍ਰਸ਼ਨ 3. ਗੁਰੂ ਜੀ ਅਨੁਸਾਰ ਸੰਸਾਰ ਦੀ ਉਤਪਤੀ ਦਾ ਰਾਹ ਕਿਸ ਦੇ ਰਾਹੀਂ ਸੰਭਵ ਹੈ ?
(ੳ) ਇਸਤਰੀ ਦੇ ਰਾਹੀਂ
(ਅ) ਮਨੁੱਖ ਦੇ ਰਾਹੀਂ
(ੲ) ਪਰਮਾਤਮਾ ਦੇ ਰਾਹੀਂ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 4. ਮਨੁੱਖ ਕਦੋਂ – ਕਦੋਂ ਇਸਤਰੀ ਦੀ ਭਾਲ ਕਰਦਾ ਹੈ ?
(ੳ) ਜਦੋਂ ਇੱਕ ਇਸਤਰੀ ਪੈਦਾ ਹੁੰਦੀ ਹੈ
(ਅ) ਇਸਤਰੀ ਦੇ ਮਰਨ ਉਪਰੰਤ
(ੲ) ਮਨੁੱਖ ਦੇ ਮਰਨ ਉਪਰੰਤ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 5. ਗੁਰੂ ਜੀ ‘‘ਸੋ ਕਿਉ ਮੰਦਾ ਆਖੀਐ” ਸਲੋਕ ਵਿੱਚ ਇਸਤਰੀ ਦੀ ਮਹਾਨਤਾ ਦਰਸਾਉਂਦੇ ਹੋਏ ਉਸ ਨੂੰ ਮੰਦਾ ਕਹਿਣ ਤੋਂ ਵਰਜਦੇ ਹਨ ?
(ੳ) ਇਸਤਰੀ ਰਾਜੇ ਮਹਾਰਾਜਿਆਂ ਨੂੰ ਵੀ ਜਨਮ ਦਿੰਦੀ ਹੈ
(ਅ) ਇਸਤਰੀ ਮਨੁੱਖਾਂ ਨੂੰ ਜਨਮ ਦਿੰਦੀ ਹੈ
(ੲ) ਇਸਤਰੀ ਹੀ ਇਸਤਰੀ ਨੂੰ ਪੈਦਾ ਕਰਦੀ ਹੈ
(ਸ) ਪਰਮਾਤਮਾ ਇਸਤਰੀ ਤੋਂ ਪੈਦਾ ਨਹੀਂ ਹੁੰਦਾ
ਪ੍ਰਸ਼ਨ 6. ਗੁਰੂ ਜੀ ਅਨੁਸਾਰ ਜਿਹੜੇ ਮੂੰਹ ਨਾਲ ਉਸ ਪਰਮਾਤਮਾ ਦੀ ਸਿਫ਼ਤ (ਭਾਵ ਗੁਣ-ਗਾਨ) ਕੀਤੀ ਜਾਂਦੀ ਹੈ ਉਹ ਕਿਸ ਤਰ੍ਹਾਂ ਦੇ ਹੋ ਜਾਂਦੇ ਹਨ ?
(ੳ) ਉਹ ਭਾਗਾਂ ਵਾਲੇ ਸੋਹਣੇ ਤੇ ਸ੍ਰੇਸ਼ਟ ਹੋ ਜਾਂਦੇ ਹਨ
(ਅ) ਉਹ ਭਾਗਾਂ ਵਾਲੇ ਹੁੰਦੇ ਹਨ
(ੲ) ਉਹ ਸ੍ਰੇਸ਼ਟ ਹੋ ਜਾਂਦੇ ਹਨ
(ਸ) ਉਹ ਕਿਸਮਤ ਵਾਲ਼ੇ ਹੋ ਕੇ ਰਹਿ ਜਾਂਦੇ ਹਨ
ਪ੍ਰਸ਼ਨ 7. ‘ਬੰਧਾਨੁ’ ਅਤੇ ‘ਰਾਜਾਨ’ ਸ਼ਬਦ ਤੋਂ ਕੀ ਭਾਵ ਹੈ ?
(ੳ) ਰਿਸ਼ਤੇਦਾਰੀ/ਰਾਜੇ-ਮਹਾਰਾਜੇ
(ਅ) ਬੰਨ੍ਹਣਾ/ਰਾਜੇ
(ੲ) ਕੁੜਮਾਈ/ਰੱਜਿਆ ਹੋਣਾ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 8. ਇਸ ਧਰਤੀ ਤੇ ਇਸਤਰੀ ਤੋਂ ਬਿਨਾਂ ਕੋਈ ਪੈਦਾ ਨਹੀਂ ਹੋ ਸਕਦਾ’ ਕੀ ਇਹ ਕਥਨ ਸੱਚ ਹੈ?
(ੳ) ਇਹ ਕਥਨ ਸੱਚ ਹੈ
(ਅ) ਇਸ ਕਥਨ ਵਿੱਚ ਕੋਈ ਸਚਾਈ ਨਹੀਂ ਹੈ
(ੲ) ਕਥਨ ਹੀ ਗ਼ਲਤ ਹੈ
(ਸ) ਕਥਨ ਦੀ ਕੋਈ ਪੁਸ਼ਟੀ ਨਹੀਂ ਕਰ ਸਕਦਾ
ਪ੍ਰਸ਼ਨ 9. ਗੁਰੂ ਜੀ ਦੀਆਂ ਕੋਈ ਦੋ ਰਚਨਾਵਾਂ ਦੇ ਨਾਂ ਚੁਣੋ ।
(ੳ) ਆਸਾ ਦੀ ਵਾਰ/ਜਪੁਜੀ ਸਾਹਿਬ
(ਅ) ਸੁਖਮਨੀ ਸਾਹਿਬ/ਅਨੰਦ ਸਾਹਿਬ
(ੲ) ਪੱਟੀ/ਚਾਰ ਵਾਰਾਂ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 10. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
(ੳ) 1469 ਈ: ਨੂੰ
(ਅ) 1479 ਈ: ਨੂੰ
(ੲ) 1480 ਈ: ਨੂੰ
(ਸ) 1539 ਈ: ਨੂੰ
ਪ੍ਰਸ਼ਨ 11. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?
(ੳ) ਦੋ ਉਦਾਸੀਆਂ
(ਅ) ਤਿੰਨ ਉਦਾਸੀਆਂ
(ੲ) ਚਾਰ ਉਦਾਸੀਆਂ
(ਸ) (ਅ) ਤੇ (ੲ) ਦੋਵੇਂ
ਪ੍ਰਸ਼ਨ 12. ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਇਸਤਰੀ ਦੁਆਰਾ ਕਿਸ ਦਾ ਵਿਕਾਸ ਹੁੰਦਾ ਹੈ ?
(ੳ) ਪਰਿਵਾਰਕ ਵਿਕਾਸ
(ਅ) ਰਿਸ਼ਤੇਦਾਰੀ ਦਾ ਵਿਕਾਸ
(ੲ) ਸੰਬੰਧਾਂ ਦਾ ਵਿਕਾਸ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 13. ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫ਼ਤ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ?
(ੳ) ਰਾਜੇ ਦੀ ਸਿਫ਼ਤ ਨਾਲ
(ਅ) ਪਰਮਾਤਮਾ ਦੀ ਸਿਫ਼ਤ ਨਾਲ
(ੲ) ਗੁਰੂ ਦੀ ਮਹਿਮਾ ਨਾਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 14. “ਸੋ ਕਿਉ ਮੰਦਾ ਆਖੀਐ” ਕਾਵਿ-ਟੁਕੜੀ ਵਿੱਚ ਗੁਰੂ ਜੀ ਨੇ ਕੀ ਸੰਦੇਸ਼ ਦਿੱਤਾ ਹੈ ?
(ੳ) ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਤੇ ਪ੍ਰਧਾਨਤਾ ਨੂੰ ਪਛਾਨਣ ਦਾ
(ਅ) ਔਰਤ ਨੂੰ ਮਾੜਾ ਕਹਿਣ ਦੀ ਭਾਵਨਾ ਦਾ
(ੲ) ਔਰਤ ਜਗ ਜਨਨੀ ਹੈ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 15. ਇਸ ਧਰਤੀ ‘ਤੇ ਇਸਤਰੀ ਤੋਂ ਬਿਨਾਂ ਕਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ?
(ੳ) ਮਨੁੱਖਾ ਜੀਵਨ ਦੀ
(ਅ) ਇਸਤਰੀ ਜੀਵਨ ਦੀ
(ੲ) ਪਰਮਾਤਮਾ ਦੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 16. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ‘ਤੇ ਖੇਤੀ ਕਰਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਰਾਹ ਦੱਸਿਆ ?
(ੳ) ਕੀਰਤਪੁਰ ਵਿਖੇ
(ਅ) ਕਰਤਾਰਪੁਰ ਵਿਖੇ
(ੲ) ਗੋਇੰਦਵਾਲ ਵਿਖੇ
(ਸ) ਰਾਇ ਭੋਇ ਦੀ ਤਲਵੰਡੀ ਵਿਖੇ
ਪ੍ਰਸ਼ਨ 17. ਇਸ ਤੁਕ ‘ਭੰਡਹੁ ਹੋਵੈ ਦੋਸਤੀ………..।’’ ਨੂੰ ਪੂਰਾ ਕਰੋ।
(ੳ) ਭੰਡਹੁ ਚਲੈ ਰਾਹੁ।।
(ਅ) ਭੰਡਿ ਹੋਵੈ ਬੰਧਾਨੁ॥
(ੲ) ਭੰਡਿ ਮੰਗਣੁ ਵੀਆਹੁ॥
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 18. “ਜੇ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਤੁਕ ਤੋਂ ਕੀ ਭਾਵ ਹੈ ?
(ੳ) ਇਸਤਰੀ ਨੂੰ ਮਾੜਾ ਕਿਉਂ ਕਿਹਾ ਜਾਵੇ
(ਅ) ਉਸ ਇਸਤਰੀ ਨੂੰ ਮੰਦਾ ਕਿਉਂ ਕਿਹਾ ਜਾਵੇ ਜੋ ਰਾਜੇ-ਮਹਾਰਾਜੇ ਨੂੰ ਜਨਮ ਦਿੰਦੀ ਹੈ
(ੲ) ਇਸਤਰੀ ਮਨੁੱਖ ਨੂੰ ਜਨਮ ਦਿੰਦੀ ਹੈ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 19. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ ?
(ੳ) ਕਿਰਪਾ ਕਰਿ ਕੈ ਬਖਸਿ ਲੈਹੁ
(ਅ) ਮੈਂ ਕਿਉਂ ਮੰਦਾ ਆਖੀਐ
(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਸ) ਸਤਿਗੁਰ ਨਾਨਕ ਪ੍ਰਗਟਿਆ
ਪ੍ਰਸ਼ਨ 20. “ਸੋ ਕਿਉਂ ਮੰਦਾ ਆਖੀਐ’ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ ?
(ੳ) ਭਾਂਡੇ ਨੂੰ
(ਅ) ਭੰਡੀ ਨੂੰ
(ੲ) ਇਸਤਰੀ ਨੂੰ
(ਸ) ਭੰਡਾਰੀ ਨੂੰ
ਪ੍ਰਸ਼ਨ 21. ਕਿਸ ਦੀ ਕੁੱਖ ਤੋਂ ਰਾਜੇ / ਵੱਡੇ – ਵੱਡੇ ਲੋਕ ਪੈਦਾ ਹੁੰਦੇ ਹਨ ?
(ੳ) ਧਰਤੀ ਦੀ
(ਅ) ਇਸਤਰੀ ਦੀ
(ੲ) ਪ੍ਰਕਿਰਤੀ ਦੀ
(ਸ) ਪਰਬਤਾਂ ਦੀ
ਪ੍ਰਸ਼ਨ 22. ਸੰਤਾਨ ਦੀ ਉਤਪਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ ?
(ੳ) ਇਸਤਰੀ ਤੋਂ
(ਅ) ਜੀਵਾਂ ਤੋਂ
(ੲ) ਭੂਮੀ ਤੋਂ
(ਸ) ਖੂਨ ਤੋਂ
ਪ੍ਰਸ਼ਨ 23. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਕਾਲ ਕਿਹੜਾ ਹੈ ?
(ੳ) 1479-1574 ਈ.
(ਅ) 1563-1606 ਈ.
(ੲ) 1469-1539 ਈ.
(ਸ) 1559-1637 ਈ .
ਪ੍ਰਸ਼ਨ 24. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ?
(ੳ) ਗੋਇੰਦਵਾਲ ਸਾਹਿਬ
(ਅ) ਕਰਤਾਰਪੁਰ
(ੲ) ਰਾਇ ਭੋਇ ਦੀ ਤਲਵੰਡੀ
(ਸ) ਬਾਸਰਕੇ