ਸੁਣਨਾ
ਸੁਣਨ ਨਾਲ ਮਨ ਵਿੱਚ ਵਿਸ਼ਵਾਸ ਅਤੇ ਸ਼ਰਧਾ ਪੈਦਾ ਹੁੰਦੀ ਹੈ।
ਇਕਾਗਰਤਾ ਨਾਲ ਸੁਣ ਕੇ ਅਸੀਂ ਆਪਣੇ ਮਨ ਵਿੱਚ ਖ਼ੁਸ਼ੀ ਪੈਦਾ ਕਰਕੇ ਉਸ ਨੂੰ ਸਥਿਰ ਰੱਖ ਸਕਦੇ ਹਾਂ।
ਸੁਣਨ ਨਾਲ ਵਿਵੇਕ ਪੈਦਾ ਹੁੰਦਾ ਹੈ, ਅਗਿਆਨਤਾ ਦੂਰ ਹੁੰਦੀ ਹੈ।
ਇਸ ਲਈ ਸੁਣਨਾ ਜ਼ਰੂਰੀ ਹੈ।
ਜਿਹੜਾ ਇਨਸਾਨ ਜਿੰਨੀ ਇਕਾਗਰਤਾ ਨਾਲ ਸੁਣਦਾ ਹੈ, ਓਨਾ ਹੀ ਵਧੇਰੇ ਸਿੱਖਦਾ ਹੈ।
ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਤਾਂ ਬੋਲਣ ਅਤੇ ਸੁਣਨ ਵਾਲੇ ਵਿਚਕਾਰ ਸੰਤੁਲਨ ਹੋਣਾ ਲਾਜ਼ਮੀ ਹੈ।
ਜੇਕਰ ਕੋਈ ਸੁਣਨ ਵਾਲਾ ਨਹੀਂ ਤਾਂ ਬੋਲਣ ਦਾ ਕੋਈ ਮਹੱਤਵ ਨਹੀਂ।
ਜੇਕਰ ਲਗਾਤਾਰ ਅਸੀਂ ਸੁਣਨ ‘ਤੇ ਧਿਆਨ ਦੇਵਾਂਗੇ ਤਾਂ ਆਪਣੇ ਮਨ ਨੂੰ ਅਮੀਰ ਬਣਾ ਲਵਾਂਗੇ।
ਜੇਕਰ ਅਸੀਂ ਇਕਾਗਰ ਮਨ ਨਾਲ ਦੂਜਿਆਂ ਦੇ ਚੰਗੇ ਮਨੋਭਾਵ, ਵਿਚਾਰ ਸੁਣਦੇ ਰਹੀਏ ਤਾਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ।
ਜਦੋਂ ਅਸੀਂ ਇਕਾਗਰਤਾ ਨਾਲ ਸੁਣਦੇ ਹਾਂ, ਆਪਣੇ ਆਪ ਨੂੰ ਨਵੇਂ ਮੌਕਿਆਂ ਅਤੇ ਅਨੁਭਵਾਂ ਲਈ ਖੋਲ੍ਹਦੇ ਹਾਂ, ਆਪਣੇ ਆਪ ਨੂੰ ਦੂਜਿਆਂ ਨਾਲ ਜੋੜਦੇ ਹਾਂ, ਉਹ ਗਿਆਨ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ।