ਸਾਰ : ਕੰਨਾਂ ਨੂੰ ਸੋਹਣੇ ਬੂੰਦੇ


ਪ੍ਰਸ਼ਨ : ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੇ ਢੋਲੇ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਨਾਇਕਾ ਅਥਵਾ ਮੁਟਿਆਰ ਦੇ ਕੰਨਾਂ ਵਿੱਚ ਸੋਹਣੇ ਬੁੰਦੇ ਹਨ ਤੇ ਸਿਰ ਉੱਤੇ ਲੋਹੜੇ ਦੇ ਵਾਲ ਹਨ। ਉਸ ਦੇ ਪੈਰਾਂ ਵਿੱਚ (ਤਿੱਲੇ ਦੀ) ਕੱਢੀ ਹੋਈ ਜੁੱਤੀ ਹੈ ਤੇ ਉਹ ਪੱਬ ਮਰੋੜ ਕੇ ਰੱਖਦੀ ਹੈ। ਉਹ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਤੰਗ ਗਲੀਆਂ ਵਿੱਚ ਉਸ ਨਾਲ ਹਾਸਾ- ਮਖੌਲ ਨਾ ਕਰੇ ਅਤੇ ਉਸ ਦੀ ਸਲਾਰੀ (ਚੁੰਨੀ) ਦਾ ਲੜ ਛੱਡ ਦੇਵੇ। ਉਸ ਨੇ ਤਾਂ ਪਹਿਲਾਂ ਹੀ ਉਸ ਦੀਆਂ ਵੰਗਾਂ ਭੰਨ ਦਿੱਤੀਆਂ ਹਨ ਤੇ ਫਿਰ ਬਾਂਹ ਮਰੋੜ ਦਿੱਤੀ ਹੈ। ਪਿਆਰ ਵਿੱਚ ਤਾਂ ਦਿਲਾਂ ਦੇ ਸੌਦੇ ਹੁੰਦੇ ਹਨ। ਪਿਆਰ ਜ਼ਬਰਦਸਤੀ ਨਹੀਂ ਪੈਂਦੇ/ਲੱਗਦੇ। ਨਾਇਕਾ ਕਹਿੰਦੀ ਹੈ ਕਿ ਉਸ ਨੇ ਤਾਂ ਆਪਣੇ ਪ੍ਰੇਮੀ ਲਈ ਆਪਣੇ ਵੱਸਦੇ ਮਾਪੇ ਵੀ ਛੱਡ ਦਿੱਤੇ ਹਨ। ਉਸ ਨੇ ਤਾਂ ਨੇੜੇ ਦੇ ਉਹ ਸਾਰੇ ਪਿੰਡ ਵੀ ਉਸ ਲਈ ਛੱਡ ਦਿੱਤੇ ਹਨ। ਜਿੱਥੇ ਉਹਦੀਆਂ ਸਹੇਲੀਆਂ ਵੱਸਦੀਆਂ ਹਨ। ਪਰ ਨਾਇਕਾ ਸੋਚਦੀ ਹੈ ਕਿ ਉਸ ਦੇ ਪ੍ਰੇਮੀ ਦਾ ਵੀ ਕੋਈ ਕਸੂਰ ‘ਨਹੀਂ। ਉਸ ਦੇ ਆਪਣੇ ਹੁਸਨ ਨੇ ਹੀ ਉਸ ਦੇ ਪ੍ਰੇਮੀ ਨੂੰ ਨਸ਼ਈ ਕਰ ਦਿੱਤਾ ਹੈ। ਉਸ ਨੇ ਆਪਣੀ ਸੁੰਦਰਤਾ ਰੂਪੀ ਭੰਗ ਦੇ ਪਿਆਲ਼ੇ ਘੋਲ ਕੇ ਜੋ ਉਸ ਨੂੰ ਪਿਆਏ ਹਨ।