ਸਾਡੇ ਪਿੰਡ ਦੇ ਮੁੰਡੇ ਵੇਖ ਲਓ – ਲੰਮੀ ਬੋਲੀ
ਪ੍ਰਸ਼ਨ 1 . ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਲੋਕ – ਗੀਤ ਦਾ ਰੂਪ ਕੀ ਹੈ?
ਉੱਤਰ – ਲੰਮੀ ਬੋਲੀ
ਪ੍ਰਸ਼ਨ 2 . ਟਾਹਲੀ ਦੇ ਪਾਵਿਆਂ ਵਰਗੇ ਕੌਣ ਹਨ?
ਉੱਤਰ – ਸਾਡੇ ਪਿੰਡ ਦੇ ਗੱਭਰੂ
ਪ੍ਰਸ਼ਨ 3 . ‘ਸਾਡੇ ਪਿੰਡ ਦੇ ਮੁੰਡੇ’ ਕਿਹੋ ਜਿਹੇ ਚਾਦਰੇ ਬੰਨ੍ਹਦੇ ਹਨ?
ਉੱਤਰ – ਕੰਨੀਦਾਰ
ਪ੍ਰਸ਼ਨ 4 . ਮੁੰਡਿਆਂ ਦੇ ਕੁੜਤੇ ਕਿਸ ਕੱਪੜੇ ਦੇ ਬਣੇ ਹੋਏ ਹਨ?
ਉੱਤਰ – ਮਲਮਲ ਦੇ
ਪ੍ਰਸ਼ਨ 5 . ਪਿੰਡ ਦੇ ਮੁੰਡੇ ਕਿਹੜਾ ਨਾਚ ਨੱਚਦੇ ਹਨ?
ਉੱਤਰ – ਭੰਗੜਾ
ਪ੍ਰਸ਼ਨ 6 . ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਬੋਲੀ ਵਿਚ ਦੇ ਮੁੰਡਿਆਂ ਦੀ ਸਰੀਰਕ ਪੱਖੋਂ ਕਿਸ ਨਾਲ ਤੁਲਨਾ ਕੀਤੀ ਗਈ ਹੈ?
ਉੱਤਰ – ਪਿੰਡ ਦੇ ਮੁੰਡਿਆਂ ਦੀ ਟਾਹਲੀ ਦੇ ਪਾਵਿਆਂ ਨਾਲ ਤੁਲਨਾ ਕੀਤੀ ਗਈ ਹੈ।
ਪ੍ਰਸ਼ਨ 7 . ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਬੋਲੀ ਵਿਚ ਪਿੰਡ ਦੇ ਮੁੰਡਿਆਂ ਦਾ ਪਹਿਰਾਵਾ ਕਿਹੋ ਜਿਹਾ ਹੈ?
ਉੱਤਰ – ਪਿੰਡ ਦੇ ਮੁੰਡੇ ਤੇੜ ਕੰਨੀਦਾਰ ਚਾਦਰ ਲਾਉਂਦੇ ਹਨ। ਸਿਰ ਉੱਤੇ ਦੂਧੀਆ – ਕਾਸ਼ਨੀ ਰੰਗ ਦਾ ਸਾਫ਼ਾ ਬੰਨ੍ਹਦੇ ਹਨ ਤੇ ਗਲ ਚਿੱਟੀ ਮਲਮਲ ਦੇ ਕੁੜਤੇ ਪਾਉਂਦੇ ਹਨ।