ਸਾਡਾ ਚਿੜੀਆਂ ਦਾ ਚੰਬਾ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਦਾ ਰੂਪ ਕੀ ਹੈ?
(ੳ) ਸੁਹਾਗ
(ਅ) ਘੋੜੀਆਂ
(ੲ) ਟੱਪੇ
(ਸ) ਸਿੱਠਣੀਆਂ
ਪ੍ਰਸ਼ਨ 2 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਸੁਹਾਗ ਹੈ ਜਾਂ ਘੋੜੀ ?
ਉੱਤਰ – ਸੁਹਾਗ
ਪ੍ਰਸ਼ਨ 3 . ‘ਚਿੜੀਆਂ ਦਾ ਚੰਬਾ’ ਤੋਂ ਕੀ ਭਾਵ ਹੈ?
ਉੱਤਰ – ਕੁੜੀਆਂ ਦਾ ਝੁਰਮਟ
ਪ੍ਰਸ਼ਨ 4 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਵਿਚਲੇ ਭਾਵ ਕਿਹੜੇ ਰਸ ਦਾ ਸੰਚਾਰ ਕਰਦੇ ਹਨ?
ਉੱਤਰ – ਕਰੁਣਾ ਰਸ ਦਾ
ਪ੍ਰਸ਼ਨ 5 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਵਿੱਚ ਕਿਹੋ ਜਿਹੇ ਭਾਵ ਅੰਕਿਤ ਹਨ?
(ੳ) ਵਿਛੋੜੇ ਦੇ ਦੁੱਖ ਨਾਲ ਭਰੇ
(ਅ) ਮੋਹ ਭਰੇ
(ੲ) ਡਰ ਭਰੇ
(ਸ) ਚਿੰਤਾ ਭਰੇ
ਪ੍ਰਸ਼ਨ 6 . ‘ਲੰਮੀ ਉਡਾਰੀ’ ਤੋਂ ਕੀ ਭਾਵ ਹੈ?
ਉੱਤਰ – ਪੇਕੇ ਘਰ ਤੋਂ ਲੰਮਾ ਵਿਛੋੜਾ
ਪ੍ਰਸ਼ਨ 7 . ਧੀ ਬਾਬਲ ਅੱਗੇ ਕੀ ਤਰਲਾ ਕਰਦੀ ਹੈ?
ਉੱਤਰ – ਕਿ ਉਹ ਉਸ ਨੂੰ ਘਰੋਂ ਨਾ ਤੋਰੇ।
ਪ੍ਰਸ਼ਨ 8 . ਬਾਬਲ ਵਿਆਹੀ ਜਾ ਚੁੱਕੀ ਧੀ ਨੂੰ ਘਰ ਰੱਖਣ ਲਈ ਤਿਆਰ ਕਿਉਂ ਨਹੀਂ ਹੁੰਦਾ?
ਜਾਂ
ਪ੍ਰਸ਼ਨ . ਬਾਬਲ ਵਿਆਹੀ ਜਾ ਚੁੱਕੀ ਧੀ ਦਾ ਡੋਲਾ ਕਿਉਂ ਨਹੀਂ ਰੋਕਦਾ ?
ਉੱਤਰ – ਸਮਾਜਿਕ ਦਸਤੂਰ ਕਰਕੇ
ਪ੍ਰਸ਼ਨ 9 . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਗੁੱਡੀਆਂ ਕੌਣ ਖੇਡੇਗਾ ?
ਜਾਂ
ਪ੍ਰਸ਼ਨ . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਕੌਣ ਚਰਖਾ ਕੱਤੇਗਾ ?
ਜਾਂ
ਪ੍ਰਸ਼ਨ . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਕਸੀਦਾ ਕੌਣ ਕੱਢੇਗਾ?
ਉੱਤਰ – ਬਾਬਲ ਦੀਆਂ ਪੋਤਰੀਆਂ