CBSEEducationਰਸ/रस

ਸ਼ਿੰਗਾਰ ਰਸ ਕੀ ਹੁੰਦਾ ਹੈ?

ਸ਼ਿੰਗਾਰ ਰਸ

ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਕਈ ਵਿਦਵਾਨ ਤਾਂ ਇਹ ਵੀ ਮੰਨਦੇ ਹਨ ਕਿ ਅਸਲ ਵਿੱਚ ਇੱਕੋ-ਇੱਕ ਰਸ ਹੈ—ਸ਼ਿੰਗਾਰ ਰਸ। ਬਾਕੀ ਰਸ ਤਾਂ ਉਸੇ ਵਿੱਚ ਹੀ ਜਜ਼ਬ ਹੋ ਕੇ ਰਹਿ ਜਾਂਦੇ ਹਨ। ਕਵੀ ਭੋਜਰਾਜ ਨੇ ਲਿਖਿਆ ਹੈ ਕਿ ਜੇਕਰ ਕਵੀ ਸ਼ਿੰਗਾਰ ਰਸੀ ਹੋਵੇਗਾ ਤਾਂ ਉਸ ਦੀ ਰਚਨਾ ਨਾਲ ਸਭ ਕੁਝ ਸ਼ਿੰਗਾਰਿਆ ਜਾਵੇਗਾ ਨਹੀਂ ਤਾਂ ਸਾਰਾ ਜਹਾਨ ਹੀ ਰਸਹੀਣ ਹੋ ਕੇ ਰਹਿ ਜਾਵੇਗਾ।

ਸ਼ਿੰਗਾਰ ਰਸ ਦੋ ਤਰ੍ਹਾਂ ਦਾ ਹੁੰਦਾ ਹੈ :

1. ਸੰਯੋਗ/ਵਸਲ ਸ਼ਿੰਗਾਰ

2. ਵਿਯੋਗ/ਬਿਰਹੋਂ ਸ਼ਿੰਗਾਰ

ਸ਼ਿੰਗਾਰ ਦਾ ਸਥਾਈ ਭਾਵ ਪ੍ਰੀਤ-ਪਿਆਰ ਹੈ। ਪ੍ਰੀਤਵਾਨ ਨਾਇਕਾ ਵਲੋਂ ਮਿਲਣੀ ਦੀ ਖ਼ੁਸ਼ੀ, ਵਿਛੋੜੇ ਦੀ ਚੀਸ, ਹੋਂ ਦੀ ਪੀੜ ਜਾਂ ਵਸਲ ਲਈ ਤੜਪ ਤੇ ਵਿਆਕੁਲਤਾ ਆਦਿ ਜੋ ਕੁਝ ਵੀ ਜ਼ਿੰਦਗੀ ਨੂੰ ਹੁਸੀਨ ਬਣਾਉਂਦਾ ਹੈ, ਉਹ ਸਭ ਸ਼ਿੰਗਾਰ ਰਸ ਦਾ ਕਮਾਲ ਹੈ; ਜਿਵੇਂ :

ਸੰਯੋਗ ਜਾਂ ਵਸਲ ਸ਼ਿੰਗਾਰ

(ੳ)

ਨੀ ਅੱਜ ਕੋਈ ਆਇਆ ਸਾਡੇ ਵਿਹੜੇ,

ਤੱਕਣ ਚੰਨ ਸੂਰਜ ਢੁੱਕ-ਢੁੱਕ ਨੇੜੇ।

ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ,

ਆਇਆ ਨੀ ਖੌਰੇ ਅੰਬਰ ਘੁੰਮ-ਘੁੰਮ ਕਿਹੜੇ

(ਮੋਹਨ ਸਿੰਘ)

()

ਸੱਜਣ ਦੇ ਹੱਥ ਬਾਂਹਿ ਅਸਾਡੀ,

ਕਿਉਂ ਕਰਿ ਆਖਾਂ ਛੱਡ ਵੇ ਅੜਿਆ।

ਪੋਸਤੀਆਂ ਦੇ ਪੋਸਤ ਵਾਂਗੂ,

ਇਸ਼ਕ ਪਿਆ ਸਾਡੇ ਹੱਡ ਵੇ ਅੜਿਆ।

(ਸ਼ਾਹ ਹੁਸੈਨ)


ਵਿਯੋਗ ਜਾਂ ਬਿਰਹੋਂ (ਹਿਜਰ) ਸ਼ਿੰਗਾਰ :

ਵਿਯੋਗ ਸ਼ਿੰਗਾਰ ਦੀ ਪ੍ਰਕਿਰਤੀ ਸੰਯੋਗ ਸ਼ਿੰਗਾਰ ਤੋਂ ਬਿਲਕੁਲ ਉਲਟ ਹੁੰਦੀ ਹੈ। ਜਿੱਥੇ ਸੰਯੋਗ ਸ਼ਿੰਗਾਰ ਮਿਲਾਪ ਵਾਲੀ ਸਥਿਤੀ ਨਾਲ ਜੁੜਿਆ ਹੁੰਦਾ ਹੈ ਉੱਥੇ ਵਿਯੋਗ ਸ਼ਿੰਗਾਰ ਵਿਛੋੜੇ, ਹਿਜਰ, ਬਿਰਹੋਂ ਆਦਿ ਪਲਾਂ ਦੀ ਦਾਸਤਾਨ ਹੁੰਦੀ ਹੈ। ਇਸ਼ਕ ਹਕੀਕੀ ਵਿੱਚ ਰੱਬੀ ਵਿਛੋੜੇ ਸਦਕਾ ਜੀਵਾਤਮਾ ਦੀ ਤੜਪ ਵਿੱਚੋਂ ਇਹ ਰਸ ਰੂਪਮਾਨ ਹੁੰਦਾ ਹੈ ਪਰ ਇਸ਼ਕ ਮਿਜਾਜ਼ੀ ਵਿੱਚ ਪ੍ਰੇਮੀ ਪ੍ਰੇਮਿਕਾ ਦਾ ਵਿਛੋੜਾ ਜਾਂ ਜੁਦਾਈ ਇਸ ਰਸ ਨੂੰ ਜਨਮ ਦੇਂਦੀ ਹੈ। ਹੇਠਲੇ ਕਾਵਿ-ਟੋਟੇ ਵਿਯੋਗ ਸ਼ਿੰਗਾਰ ਦੀਆਂ ਉਦਾਹਰਨਾਂ ਹਨ :-

()

ਸੱਜਣ ਬਿਨੁ ਰਾਤੀਂ ਹੋਈਆਂ ਵੱਡੀਆਂ,

ਮਾਸ ਝੜੇ ਝੜ ਪਿੰਜਰ ਹੋਇਆ

ਕੜਿ ਕੜਿ ਹੋਈਆਂ ਹੱਡੀਆਂ।

(ਸ਼ਾਹ ਹੁਸੈਨ)

()

ਚਿੱਟੀ ਚਾਦਰ ਤੇ ਪੱਲੇ ਦਵਾਨੀ

ਚੀਰੇ ਵਾਲੇ ਦੀ ਅਹਿਲ ਜਵਾਨੀ

ਰੱਬਾ! ਕਿਤੇ ਮਿਲੀਏ

ਮਿਲੀਏ, ਮਿਲੀਏ ਨੀ ਮੇਰੀਏ ਜਾਨੇ

ਜਾਨ ਪੈ ਗਈ ਵੱਸ ਬਗਾਨੇ

ਰੱਬਾ! ਕਿਤੇ ਮਿਲੀਏ।

(ਲੋਕ ਗੀਤ)

()

ਸੋਹਣੀ ਕੂਕਦੀ ਬੇਲੀਆ ! ਬੇਲੀਆ ਓਇ !

ਦੱਸ ਕੌਣ ਦਰਦੀ ਏਥੇ ਹੈਨ ਤੇਰੇ ?

ਇਕ ਸਾਕ ਆਗ ਤੇਰਾ ਨਾਲ ਮੇਰੇ;

ਇੱਥੇ ਹੋਰ ਨਹੀਂ ਸਾਕ-ਸੈਨ ਤੇਰੇ

ਪਿੱਛਾ ਦੂਰ ਰਹਿਆ ਤੇਰਾ ਸੱਜਣਾ ਓਇ

ਹੁਣ ਕੋਲ ਨਾਹੀਂ ਭਾਈ ਭੈਣ ਤੇਰੇ।

ਫਿਰਸੇ ਕੰਡਿਆਂ ‘ਤੇ ਡਾਵਾਂ-ਡੋਲ ਭੌਂਦਾ,

ਕੋਈ ਨਾਂਹ ਸੁਣਸੀ ਸੁੰਝੈ ਵੈਣ ਤੇਰੇ |

(ਸੋਹਣੀ ਮਹੀਂਵਾਲ)


श्रृंगार रस

श्रृंगार रस को रसों का राजा कहा जाता है। कई विद्वान तो यह भी मानते हैं कि वास्तव में एक ही रस है – श्रृंगार रस। शेष रस इसमें समा जाते हैं। कवि भोजराज ने लिखा है कि यदि कवि श्रृंगार रसी हो तो उसकी रचना से सब कुछ सुशोभित हो जायेगा, अन्यथा सारा संसार सौन्दर्य से वंचित रह जायेगा।

श्रृंगार रस दो प्रकार के होते हैं:

1. संयोग/वसल श्रृंगार

2. वियोग/विरह श्रृंगार

श्रृंगार का स्थायी भाव प्रेम है। प्रीतवान नायिका से मिलने की खुशी, बिछड़ने का दर्द, विरह की पीड़ा या धन की चाहत और व्याकुलता आदि, जो कुछ भी जीवन को सुंदर बनाता है, वह सब श्रृंगार रस का कमाल है; जैसे:

संयोग/वसल श्रृंगार

()

नी अज्ज कोई आया साडे वेहड़े,

तक्कण चन्न सूरज ढुक ढुक नएड़ए।

लस्से नी ओहदा मत्था तारियां वांगू,

आया नी खोरे अंबर घुम्म घुम्म किहड़े।

(मोहन सिंह)

()

सज्जन दा हत्थ बांह साडी,

क्यों कर आखां छड्ड वे अड़िया।

पोस्तीयां दे पोस्त वांगू,

इश्क पेया साडे हड्ड वे अड़िया।

(शाह हुसैन)


वियोग/विरह श्रृंगार :

वियोग श्रृंगार की प्रकृति संयोग श्रृंगार से बिल्कुल अलग भिन्न होती है। जहां संयोग श्रृंगार मिलन की स्थिति से जुड़ा है, वहीं वियोग श्रृंगार अलगाव, हिज्र, विरह आदि के क्षणों की दास्तान होती है। इश्क हकीकी में यह रस दैवीय वियोग के कारण जीवात्मा की पीड़ा से रूपमय होता है, लेकिन इश्क मिजाजी में प्रेमी का प्रेमिका से वियोग या जुदाई इस रस को जन्म देते हैं। निम्नलिखित काव्य टुकड़ी में वियोग श्रृंगार के उदाहरण हैं:-

()

सज्जन बिन रातां होइयां वड्डीयां,

मांस झड़े झड़ पिंजर होया

कड़ – कड़ होइयां हड्डियां।

(शाह हुसैन)

()

चिट्टी चादर ते पल्ले दवानी

चीरे वाले दी अहिल जवानी

रब्बा! किते मिलिए

मिलिए, मिलिए नी मेरीए जाने

जान पै गई वस्स बेगाने

रब्बा! किते मिलिए।

(लोक – गीत)

()

सोहनी कूकदी बोलियां! बोलियां ओए!

दस्स कौन दरदी एथे हैन तेरे?

एह साक आग तेरा नाल मेरे;

ऐथे होर नहीं साक सैन तेरे

पिछ्छा दूर रेहा तेरा सज्जना

ओय हुण कोल नहीं भाई भैण तेरे।

फिरसें कंडियां ते डावां डौल भौंदा,

कोई न सुणसी सुंझै वैण तेरे।

(सोहणी महीवाल)