ਸ਼ਿਖਰ ਅਤੇ ਸਿੰਘਾਸਨ ਤੇ ਇਕੱਲੇ ਹੀ ਬੈਠਣਾ ਪੈਂਦਾ ਹੈ।

  • ਚੱਲਦੇ ਰਹੋ। ਸਾਹਮਣੇ ਦਿਖਾਈ ਦੇਣ ਵਾਲੀ ਰੌਸ਼ਨੀ ਸਫਲਤਾ ਦਾ ਚਾਨਣ ਹੈ।
  • ਸਫਲਤਾ ਪ੍ਰਾਪਤ ਕਰਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ – ਸਹੀ ਸਮਾਂ, ਸਹੀ ਤਰੀਕਾ ਅਤੇ ਸਹੀ ਸੋਚ।
  • ਜੇ ਤੁਸੀਂ ਹਾਲਾਤਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਬਦਲਣ ਦੀ ਜ਼ਿੰਮੇਵਾਰੀ ਲਓ।
  • ਜ਼ਿੰਦਗੀ ਇਕੱਲੀ ਨਿਰਾਸ਼ਾ ਨਾਲ ਜਾਂ ਬਿਨਾਂ ਹਾਸਿਆਂ ਤੋਂ ਨਹੀਂ ਗੁਜ਼ਾਰੀ ਜਾ ਸਕਦੀ।
  • ਮਾਂ ਆਪਣੇ ਬੱਚਿਆਂ ਨੂੰ ਦੇਖ ਕੇ ਹੱਸਦੀ ਹੈ ਤੇ ਬੱਚਾ ਮਾਂ ਨੂੰ। ਇਵੇਂ ਜ਼ਿੰਦਗੀ ਤੁਰਦੀ ਹੈ। ਇਵੇਂ ਹੀ ਜ਼ਿੰਦਗੀ ਨੂੰ ਰੱਜ ਕੇ ਮਾਣਿਆ ਜਾ ਸਕਦਾ ਹੈ।
  • ਤੁਹਾਡੇ ਟੀਚਿਆਂ ਅਤੇ ਪ੍ਰਾਪਤੀਆਂ ਵਿਚਕਾਰ ਪੁਲ ਅਨੁਸ਼ਾਸਨ ਹੈ।
  • ਜੇਕਰ ਤੁਹਾਨੂੰ ਇਕੱਲੇ ਤੁਰਨਾ ਪਵੇ ਤਾਂ ਡਰੋ ਨਾ। ਸਿਖਰ ਅਤੇ ਸਿੰਘਾਸਣ ਉੱਤੇ ਮਨੁੱਖ ਇਕੱਲਾ ਹੁੰਦਾ ਹੈ।