ਸਲਤਨਤ ਕਾਲ : ਭਵਨ ਨਿਰਮਾਣ ਕਲਾ
ਪ੍ਰਸ਼ਨ. ਸਲਤਨਤ ਕਾਲ ਦੀ (ਇਮਾਰਤਕਾਰੀ) ਭਵਨ ਨਿਰਮਾਣ ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਉੱਤਰ : ਦਿੱਲੀ ਸਲਤਨਤ ਕਾਲ ਦੇ ਅਨੇਕ ਭਵਨ ਨਿਰਮਾਣ ਕਲਾ ਦੇ ਨਮੂਨੇ ਮਿਲਦੇ ਹਨ। ਜਿਹਨਾਂ ਤੋਂ ਉਸ ਕਾਲ ਦੀ ਇਮਾਰਤਸਾਜ਼ੀ ਭਾਵ ਭਵਨ ਨਿਰਮਾਣ ਕਲਾ ਦੀਆਂ ਵਿਸ਼ੇਸ਼ਤਾਵਾਂ, ਸਪੱਸ਼ਟ ਹੁੰਦੀਆਂ ਹਨ। ਸੁਲਤਾਨਾਂ ਤੇ ਰਾਜਪੂਤਾਂ ਨੇ ਬਹੁਤ ਸਾਰੇ ਭਵਨ ਬਣਵਾਏ, ਜਿਨ੍ਹਾਂ ਵਿੱਚੋਂ ਕਿਲ੍ਹੇ, ਮਹੱਲ, ਸਰਾਵਾਂ, ਪੁਲ ਤੇ ਮਦਰੱਸੇ ਮੁੱਖ ਸਨ । ਇਹ ਭਵਨ ਬਹੁਤ ਪ੍ਰਭਾਵਸ਼ਾਲੀ ਸਨ। ਇਸ ਸਮੇਂ ਦੀ ਵਸਤੂ ਕਲਾ ਵਿਚ ਸ਼ੈਲੀ ਦੀ ਭਿੰਨਤਾ ਮਿਲਦੀ ਹੈ। ਇਹ ਭਿੰਨਤਾ ਸੁਲਤਾਨਾਂ ਦੀ ਵਿਅਕਤੀਗਤ ਰੁਚੀ ਅਤੇ ਪਰੰਪਰਾ ਦਾ ਨਤੀਜਾ ਸੀ। ਤੁਰਕਾਂ ਨੇ ਆਪਣੇ ਭਵਨਾਂ ਵਿਚ ਮਹਿਰਾਬਾਂ, ਗੁੰਬਦਾਂ ਤੇ ਉੱਚੇ ਮੀਨਾਰਾਂ ਦੀ ਵਰਤੋਂ ਕੀਤੀ। ਉਹਨਾਂ ਨੇ ਆਪਣੇ ਭਵਨਾਂ ਵਿਚ ਵਧੀਆ ਕਿਸਮ ਦੇ ਚੂਨੇ ਦੀ ਵਰਤੋਂ ਕੀਤੀ। ਅਜਿਹਾ ਕਰਨ ਵਿਚ ਪਸ਼ੂਆਂ ਤੇ ਮਨੁੱਖਾਂ ਦੀ ਥਾਂ ਤੇ ਫੁੱਲਾਂ ਆਦਿ ਦੇ ਨਮੂਨੇ ਬਣਾਏ। ਉਹਨਾਂ ਦੇ ਨਾਲ ਕੁਰਾਨ ਦੀਆਂ ਆਇਤਾਂ ਵੀ ਖੁਦਵਾਈਆਂ ਜਾਂਦੀਆਂ ਸਨ। ਸਲਤਨਤ ਕਾਲ ਵਿਚ ਬੁਹਤੀਆਂ ਮਸਜਿਦਾਂ ਬਣੀਆਂ ਸਨ। ਕੁਤਬਦੀਨ ਐਬਕ ਨੇ ਕੁਤਬ-ਉਲ-ਇਸਲਾਮ ਨਾਂ ਦੀ ਮਸਜਿਦ ਬਣਵਾਈ ਸੀ। ਉਸ ਦੇ ਨਾਲ ਹੀ ਉਸਨੇ ਦੇ ਕੁਤਬ ਮੀਨਾਰ ਬਣਵਾਉਣਾ ਸ਼ੁਰੂ ਕੀਤਾ ਸੀ, ਜਿਸ ਨੂੰ ਅਲਤਮਸ਼ ਨੇ ਪੂਰਾ ਕੀਤਾ ਸੀ। ਅਲਾਉਦੀਨ ਖਲਜੀ ਦੁਆਰਾ ਅਲਾਈ ਦਰਵਾਜ਼ਾ ਤੇ ਸਿਰੀ ਦਾ ਕਿਲ੍ਹਾ ਬਣਵਾਇਆ ਸੀ। ਗਿਆਸੁਦੀਨ ਤੁਗਲਕ ਨੇ ਤੁਗਲਕਾਬਾਦ ਤੇ ਫ਼ਿਰੋਜ ਸ਼ਾਹ ਤੁਗਲਕ ਨੇ ਫਿਰੋਜ ਸ਼ਾਹ ਕੋਟਲਾ, ਫਿਰੋਜਾਬਾਦ ਜੋਨ ਪੁਰ ਤੇ ਹਿਸਾਰ ਫਿਰੋਜ਼ ਦੇ ਨਗਰ ਵਸਾਏ ਸਨ। ਤੁਗਲਕ ਤੇ ਲੋਧੀ ਵੰਸ਼ ਦੇ ਸੁਲਤਾਨਾਂ ਦੇ ਮਕਬਰੇ ਭਿੰਨ-ਭਿੰਨ ਸ਼ੈਲੀਆਂ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਕਾਲ ਵਿਚ ਮੰਦਰ ਬਹੁਤ ਘੱਟ ਬਣੇ ਸਨ।
प्रश्न. सल्तनतकालीन वास्तुकला की मुख्य विशेषताएं क्या थीं?
उत्तर: दिल्ली सल्तनत काल की स्थापत्य कला के अनेक उदाहरण मिलते हैं, जिससे उस काल की स्थापत्य कला अर्थात स्थापत्य कला की विशेषताएँ स्पष्ट होती हैं। सुल्तानों और राजपूतों ने कई इमारतें बनवाईं जिनमें किले, महल, सराय, पुल और मदरसे प्रमुख थे। ये इमारतें बहुत प्रभावशाली थीं। इस काल की वस्तु कला में शैलियों की विविधता पाई जाती है। यह भिन्नता सुल्तानों की व्यक्तिगत रुचि और परंपरा का परिणाम थी। तुर्क अपनी इमारतों में मेहराबों, गुंबदों और ऊंची मीनारों का इस्तेमाल करते थे। वे अपनी इमारतों में अच्छी गुणवत्ता वाला चूना इस्तेमाल करते थे। ऐसा करते हुए जानवरों और इंसानों की जगह फूलों आदि के पैटर्न बनाए गए। उनके साथ कुरान की आयतें भी खुदवाई गईं। सल्तनत काल के दौरान कई मस्जिदों का निर्माण किया गया। कुतुबुद्दीन ऐबक ने कुतुब-उल-इस्लाम नामक मस्जिद बनवाई। इसी समय उसने कुतुब मीनार का निर्माण प्रारम्भ किया, जिसे अल्तमश ने पूरा किया। अलाउद्दीन खिलजी द्वारा अलाई दरवाजा और सिरी किला बनवाया गया था। गयासुद्दीन तुगलक ने तुगलकाबाद और फिरोज शाह तुगलक ने फिरोज शाह कोटला, फिरोजाबाद, जोनपुर और हिसार फिरोज शहरों का निर्माण कराया। तुगलक और लोधी वंश के सुल्तानों की कब्रें विभिन्न शैलियों का प्रतिनिधित्व करती हैं। इस काल में बहुत कम मन्दिरों का निर्माण हुआ।
Question. What were the main features of the architecture of the Sultanate period?
Answer: Many examples of architecture of the Delhi Sultanate period are found, which makes the characteristics of the architecture of that period clear. Sultans and Rajputs built many buildings including forts, palaces, inns, bridges, and madrassas. These buildings were very impressive. A diversity of styles is found in the object art of this period. This variation was the result of the personal taste and tradition of the Sultans. The Turks used arches, domes, and high minarets in their buildings. They used good quality lime in their buildings. While doing this, patterns of flowers, etc. were made instead of animals and humans. Verses from the Quran were also engraved along with them. Many mosques were built during the Sultanate period. Qutubuddin Aibak built a mosque named Qutub-ul-Islam. At the same time, he started the construction of Qutub Minar, which was completed by Altamash. Alai Darwaza and Siri Fort were built by Alauddin Khilji. Ghiyasuddin Tughlaq built Tughlaqabad and Firoz Shah Tughlaq built the cities of Firoz Shah Kotla, Firozabad, Jonpur, and Hisar Firoz. The tombs of the Sultans of the Tughlaq and Lodhi dynasties represent different styles. Very few temples were built during this period.