CBSEClass 9th NCERT PunjabiEducationPoemsPoetryPunjab School Education Board(PSEB)

ਸਮਾਂ – ਭਾਈ ਵੀਰ ਸਿੰਘ

ਸਮਾਂ MCQ term 1

ਜਮਾਤ – ਨੌਵੀਂ

ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਵਿਕਲਪ ਚੁਣੋ :-

ਪ੍ਰਸ਼ਨ 1. ਆਧੁਨਿਕ ਕਵਿਤਾ ਦਾ ਜਨਮ ਦਾਤਾ ਕਿਸ ਨੂੰ ਕਿਹਾ ਜਾਂਦਾ ਹੈ ?

(ੳ) ਵਿਧਾਤਾ ਸਿੰਘ ਤੀਰ ਨੂੰ
(ਅ) ਭਾਈ ਵੀਰ ਸਿੰਘ ਨੂੰ
(ੲ) ਨੰਦ ਲਾਲ ਨੂਰਪੁਰੀ ਨੂੰ
(ਸ) ਫ਼ੀਰੋਜ਼ਦੀਨ ਸ਼ਰਫ਼ ਨੂੰ

ਪ੍ਰਸ਼ਨ 2. ਭਾਈ ਵੀਰ ਸਿੰਘ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਕਿਹੜੀ ਪੁਸਤਕ ਲਈ ਪੁਰਸਕ੍ਰਿਤ ਕੀਤਾ ਗਿਆ ?

(ੳ) ਮੇਰੇ ਸਾਈਆਂ ਜੀਓ
(ਅ) ਕੰਬਦੀ ਕਲਾਈ
(ੲ) ਬਿਜਲੀਆਂ ਦੇ ਹਾਰ
(ਸ) ਪ੍ਰੀਤ ਵੀਣਾ

ਪ੍ਰਸ਼ਨ 3. ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?

(ੳ) 5 ਦਸੰਬਰ 1872/ਅੰਮ੍ਰਿਤਸਰ
(ਅ) 6 ਨਵੰਬਰ 1884/ਬਟਾਲੇ
(ੲ) 7 ਜਨਵਰੀ 1870/ਜਲੰਧਰ
(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 4. ਭਾਈ ਵੀਰ ਸਿੰਘ ਨੇ ਕਵਿਤਾ ਵਿੱਚ ਆਪਣੇ ਵਿਚਾਰ ਕਿਸ ਰੂਪ ਵਿੱਚ ਪੇਸ਼ ਕੀਤੇ ਹਨ ?

(ੳ) ਪਰਮਾਤਮਾ ਦੇ ਰੂਪ ਵਿੱਚ
(ਅ) ਇਸਤਰੀ ਰੂਪ ਵਿੱਚ
(ੲ) ਕਵੀ ਦੇ ਰੂਪ ਵਿੱਚ
(ਸ) ਮਨੁੱਖ ਦੇ ਰੂਪ ਵਿੱਚ

ਪ੍ਰਸ਼ਨ 5. ਕਵਿਤਾ ਵਿੱਚ ਸਮਾਂ ਕਿਸ ਤਰ੍ਹਾਂ ਬੰਨੇ ਬੰਨੀ ਟੱਪੀ ਗਿਆ ?

(ੳ) ਇੱਕ ਕੋਠੇ ਤੋਂ ਦੂਜੇ ਕੋਠੇ
(ਅ) ਆਪਣੀ ਨਿਰੰਤਰ ਚਾਲ ਨਾਲ
(ੲ) ਆਪਣੇ ਆਪ ਹੀ
(ਸ) ਹੌਲੀ-ਹੌਲੀ

ਪ੍ਰਸ਼ਨ 6. ਕਵਿਤਾ ਵਿੱਚ ਸਮਾਂ ਕਿਸ ਤਰ੍ਹਾਂ ਬੰਨੇ ਬੰਨੀ ਟੱਪੀ ਗਿਆ ?

ੳ) ਇੱਕ ਕੋਠੇ ਤੋਂ ਦੂਜੇ ਕੋਠੇ
(ਅ) ਆਪਣੀ ਨਿਰੰਤਰ ਚਾਲ ਨਾਲ
(ੲ) ਆਪਣੇ ਆਪ ਹੀ
(ਸ) ਹੌਲੀ-ਹੌਲੀ

ਪ੍ਰਸ਼ਨ 7. ਕੀ ਸਮੇਂ ਨੂੰ ਕਦੇ ਮੋੜ ਕੇ ਲਿਆਂਦਾ ਜਾ ਸਕਦਾ ਹੈ ?

(ੳ) ਹਾਂ
(ਅ) ਨਹੀਂ
(ੲ) ਅਕਸਰ ਹੀ ਮੋੜ ਸਕਦੇ ਹਾਂ
(ਸ) ਬਿਲਕੁਲ

ਪ੍ਰਸ਼ਨ 8. ‘ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ, ਭੰਨੀ’ ਤੁਕ ਤੋਂ ਕੀ ਭਾਵ ਹੈ ?

(ੳ) ਰੋਕਣ ’ਤੇ ਨਾ ਰੁਕਿਆ
(ਅ) ਰੁਕਾਵਟਾਂ ਪਾਉਣ ‘ਤੇ ਵੀ ਨਾ ਰੁਕਣਾ
(ੲ) ਕਿਸੇ ਵੀ ਰੁਕਾਵਟ ਪਾਉਣ ਤੇ ਰੋਕ ਨਾ ਸਕੀ
(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 8. ਕਵਿਤਾ ‘ਸਮਾਂ’ ਵਿੱਚ ਕਵੀ ਸਮੇਂ ਨੂੰ ਰੋਕਣ ਲਈ ਕਿਹੜੇ ਯਤਨ ਕਰਦਾ ਹੈ ?

(ੳ) ਸਮੇਂ ਦੇ ਅੱਗੇ ਨੱਕ ਗੋਡੇ ਰਗੜੇ
(ਅ) ਸਮੇਂ ਦੇ ਅੱਗੇ ਤਰਲੇ ਮਿੰਨਤਾਂ ਕੀਤੀਆਂ
(ੲ) ਸਮੇਂ ਨੂੰ ਬੰਨ੍ਹ ਕੇ ਰੱਖਿਆ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 9. ਕਵਿਤਾ ‘ਸਮਾਂ’ ਵਿੱਚ ਕਵੀ ਮਨੁੱਖਤਾ ਨੂੰ ਸਮੇਂ ਦੀ ਸੰਭਾਲ ਸੰਬੰਧੀ ਕੀ ਸੁਨੇਹਾ ਦਿੰਦਾ ਹੈ ?

(ੳ) ਸਮਾਂ ਹਮੇਸ਼ਾਂ ਚੱਲਦਾ ਰਹਿੰਦਾ ਹੈ
(ਅ) ਸਮਾਂ ਕਦੇ ਵੀ ਨਹੀਂ ਰੁਕਦਾ
(ੲ) ਸਹੀ ਵਰਤੋਂ ਕਰਦੇ ਹੋਏ ਜੀਵਨ ਵਿੱਚ ਸਫਲ ਹੋਣਾ
(ਸ) ਉਪਰੋਕਤ ਸਾਰੇ ਹੀ

ਪ੍ਰਸ਼ਨ 10. ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ?

(ੳ) ਘੜੀ
(ਅ) ਮਨੁੱਖ
(ੲ) ਕੁਦਰਤ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 11. ‘ਸਮਾਂ’ ਕਵਿਤਾ ਦਾ ਲੇਖਕ ਕੌਣ ਹੈ ?

(ੳ) ਪ੍ਰੋ. ਮੋਹਨ ਸਿੰਘ
(ਅ) ਸ਼ਿਵ ਕੁਮਾਰ ਬਟਾਲਵੀ
(ੲ) ਭਾਈ ਵੀਰ ਸਿੰਘ
(ਸ) ਅੰਮ੍ਰਿਤਾ ਪ੍ਰੀਤਮ

ਪ੍ਰਸ਼ਨ 12. ਪੱਲਾ ਛੁਡਾ ਕੇ ਕੌਣ ਖਿਸਕ ਗਿਆ ?

(ੳ) ਸਮਾਂ
(ਅ) ਮਨੁੱਖ
(ੲ) ਪਰਮਾਤਮਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 13. ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ?

(ੳ) ਮਰਦ ਰੂਪ ਵਿੱਚ
(ਅ) ਇਸਤਰੀ ਰੂਪ ਵਿੱਚ
(ੲ) ਬੱਚੇ ਦੇ ਰੂਪ ਵਿੱਚ
(ਸ) ਕਿਸੇ ਦੇ ਵੀ ਨਹੀਂ

ਪ੍ਰਸ਼ਨ 14. ‘ਧਰੀਕ’ ਸ਼ਬਦ ਤੋਂ ਕੀ ਭਾਵ ਹੈ ?

(ੳ) ਖਿੱਚਣਾ
(ਅ) ਸੁੱਟਣਾ
(ੲ) ਕੁੱਟਣਾ
(ਸ) ਭੇਜਣਾ

ਪ੍ਰਸ਼ਨ 15. ‘ਵੇਗ’ ਸ਼ਬਦ ਦਾ ਅਰਥ ਹੈ :

(ੳ) ਵਿੰਗਾ
(ਅ) ਵੱਗਣਾ
(ੲ) ਪ੍ਰਵਾਹ
(ਸ) ਵੇਖਣਾ

ਪ੍ਰਸ਼ਨ 16. ‘ਉਡੰਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਉੱਡਦਾ
(ਅ) ਉੱਚਾ
(ੲ) ਉੱਗਦਾ
(ਸ) ਊਂਘਦਾ

ਪ੍ਰਸ਼ਨ 17. ‘ਜਾਂਵਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਜਾਗਦਾ
(ਅ) ਜਾਣਦਾ
(ੲ) ਜਾਂਦਾ
(ਸ) ਜਾਣਾ

ਪ੍ਰਸ਼ਨ 16. ‘ਆਂਵਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਆਉਂਦਾ
(ਅ) ਆਪਣਾ
(ੲ) ਆਖਣਾ
(ਸ) ਜਾਂਦਾ

ਪ੍ਰਸ਼ਨ 19. ‘ਤ੍ਰਿੱਖੋ’ ਸ਼ਬਦ ਦਾ ਕੀ ਅਰਥ ਹੈ?

(ੳ) ਤੇਜ਼
(ਅ) ਹੌਲੀ
(ੲ) ਦੂਰ
(ਸ) ਨੇੜੇ

ਪ੍ਰਸ਼ਨ 20. ‘ਸਮਾਂ’ ਕਵਿਤਾ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ?

(ੳ) ਫ਼ੌਜੀ ਨੂੰ
(ਅ) ਸਿਪਾਹੀ ਨੂੰ
(ੲ) ਸਮੇਂ ਨੂੰ
(ਸ) ਪਤੀ ਨੂੰ

ਪ੍ਰਸ਼ਨ 21. ‘ਸਮਾਂ’ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ ?

(ੳ) ਬੱਚੇ ਦੀ
(ਅ) ਧਰਤੀ ਦੀ
(ੲ) ਸਮੇਂ ਦੀ
(ਸ) ਮਰੀਜ਼ ਦੀ

ਪ੍ਰਸ਼ਨ 22. ਅਟਕ ਤੋਂ ਕੀ ਭਾਵ ਹੈ ?

(ੳ) ਜਿਹੜਾ ਰੁਕ ਨਾ ਸਕਦਾ ਹੋਵੇ
(ਅ) ਜਿਸ ਨੂੰ ਰੋਕਿਆ ਜਾ ਸਕੇ
(ੲ) ਜੋ ਸਦਾ ਸਥਿਰ ਹੋਵੇ
(ਸ) ਜੋ ਮਰ ਗਿਆ ਹੋਵੇ

ਪ੍ਰਸ਼ਨ 23. ਸਫ਼ਲ ਹੋਣ ਲਈ ਕੀ ਕਰਨਾ ਚਾਹੀਦਾ ਹੈ ?

ੳ) ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ
(ਅ) ਸਵੇਰੇ ਛੇਤੀ ਜਾਗਣਾ ਚਾਹੀਦਾ ਹੈ
(ੲ) ਸਮੇਂ ਦੀ ਕਦਰ ਕਰਨੀ ਚਾਹੀਦੀ ਹੈ
(ਸ) ਖੂਬ ਮਿਹਨਤ ਕਰਨੀ ਚਾਹੀਦੀ ਹੈ

ਪ੍ਰਸ਼ਨ 24. ਕੀ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ ?

(ੳ) ਹਾਂ
(ਅ) ਨਹੀਂ
(ੲ) ਕਦੇ-ਕਦੇ
(ਸ) ਉਪਰੋਕਤ ਕੋਈ ਨਹੀਂ

ਪ੍ਰਸ਼ਨ 25. ‘ਸਮਾਂ’ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ ?

(ੳ) ਸਥਿਰ
(ਅ) ਚਲਾਇਮਾਨ
(ੲ) ਧੀਮੀ ਚਾਲ
(ਸ) ਕੋਈ ਨਹੀਂ

ਪ੍ਰਸ਼ਨ 26. ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ ?

(ੳ) ਮਨੁੱਖ ਨੂੰ
(ਅ) ਸਮੇਂ ਨੂੰ
(ੲ) ਦੌੜ ਨੂੰ
(ਸ) ਇਹ ਸਾਰੇ