CBSEclass 11 PunjabiEducationPunjab School Education Board(PSEB)ਸੱਦਾ ਪੱਤਰ (Invitation Letter)

ਸਨਮਾਨ ਸਮਾਰੋਹ ਦਾ ਸੱਦਾ ਪੱਤਰ


ਕਿਸੇ ਪਿੰਡ ਦੇ ਸਕੂਲ ਦੀਆਂ ਵਿਸ਼ੇਸ਼ ਪ੍ਰਾਪਤੀਆਂ ਕਾਰਨ ਪਿੰਡ ਦੀ ਪੰਚਾਇਤ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਕਰ ਰਹੀ ਹੈ। ਇਸ ਸਨਮਾਨ-ਸਮਾਰੋਹ ਦਾ ਸੱਦਾ-ਪੱਤਰ ਲਿਖੋ।


ਸਨਮਾਨ-ਸਮਾਰੋਹ

ਆਪ ਜੀ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਜਨਤਾ ਸੀਨੀਅਰ ਸੈਕੰਡਰੀ ਸਕੂਲ, ……., ਜ਼ਿਲ੍ਹਾ ………. ਪਿਛਲੇ ਕਈ ਸਾਲਾਂ ਤੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰ ਰਿਹਾ ਹੈ। ਇਸ ਸਾਲ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ ਅਤੇ ਦੋ ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਹਾਕੀ ਦੀ ਖੇਡ ਵਿੱਚ ਇਸ ਸਕੂਲ ਦਾ ਜ਼ਿਲ੍ਹੇ ਭਰ ਵਿੱਚ ਨਾਂ ਹੈ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਏ ਨਾਟਕ ਮੁਕਾਬਲਿਆਂ ਵਿੱਚ ਇਹ ਸਕੂਲ ਜ਼ਿਲ੍ਹੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ ਹੈ। ਇਹਨਾਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਪਿੰਡ ਦੀ ਪੰਚਾਇਤ ਨੇ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਸਨਮਾਨ-ਸਮਾਰੋਹ ਮਿਤੀ. ਦਿਨ ਐਤਵਾਰ, ਸਵੇਰੇ 10-00 ਵਜੇ ਸਕੂਲ ਦੇ ਹਾਲ ਵਿੱਚ ਹੋਵੇਗਾ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸਤਨਾਮ ਸਿੰਘ ਜੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।

ਆਪ ਸਭ ਨੂੰ ਸਮੇਂ ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।

ਪ੍ਰਾਰਥਕ :

ਪ੍ਰਗਟ ਸਿੰਘ ਸਿੱਧੂ

ਸਰਪੰਚ