ਵਾਹ ਵਾਹ……… ਟੀਰਮ ਟੀਰੀਆਂ
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਵਾਹ-ਵਾਹ ਨੀ ਚਰਖਾ ਚਮਕਦਾ ।
ਹੋਰ ਤਾਂ ਲਾੜਾ ਚੰਗਾ ਭਲਾ,
ਢਿੱਡ ਉਹਦਾ ਲਮਕਦਾ।
ਵਾਹ-ਵਾਹ ਨੀ ਚਰਖੇ ਪੀੜ੍ਹੀਆਂ।
ਹੋਰ ਤਾਂ ਕੁੜਮ ਚੰਗਾ ਭਲਾ,
ਅੱਖਾਂ ਟੀਰਮ ਟੀਰੀਆਂ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਸਿੱਠਣੀਆਂ ਦੇ ਰੂਪ ਵਿੱਚ ਲਾੜੇ ਅਤੇ ਕੁੜਮ ਦਾ ਮਖੌਲ ਉਡਾਇਆ ਗਿਆ ਹੈ।
ਵਿਆਖਿਆ : ਵਿਆਹ ਦੇ ਮੌਕੇ ਕੁੜੀ ਵਾਲਿਆਂ ਦੇ ਘਰ ਇਕੱਠੀਆਂ ਹੋਈਆਂ ਮੇਲਣਾਂ ਤੇ ਸ਼ਰੀਕਣਾਂ ਲਾੜੇ ਦਾ ਮਖੌਲ ਉਡਾਉਂਦੀਆਂ ਸਿੱਠਣੀਆਂ ਦੇ ਰੂਪ ਵਿੱਚ ਆਖਦੀਆਂ ਹਨ ਕਿ ਚਰਖਾ ਤਾਂ ਵਾਹ-ਵਾਹ ਚਮਕਦਾ ਹੈ। ਲਾੜਾ ਹੋਰ ਤਾਂ ਸਭ ਤਰ੍ਹਾਂ ਨਾਲ ਚੰਗਾ-ਭਲਾ ਹੈ ਪਰ ਉਸ ਦਾ ਢਿੱਡ ਲਮਕਦਾ ਹੈ। ਦੂਜੀ ਸਿੱਠਣੀ ਵਿੱਚ ਕੁੜਮ ਦਾ ਮਖੌਲ ਉਡਾਇਆ ਗਿਆ ਹੈ। ਚਮਚੇ, ਪੀੜੀਆਂ ਸਭ ਸੁੰਦਰ ਹਨ। ਲਾੜੇ ਦਾ ਪਿਓ (ਕੁੜਮ) ਹੋਰ ਤਾਂ ਸਭ ਤਰ੍ਹਾਂ ਨਾਲ ਚੰਗਾ ਭਲਾ ਹੈ ਪਰ ਉਸ ਦੀਆਂ ਅੱਖਾਂ ਟੀਰਮ-ਟੀਰੀਆਂ ਹਨ ਭਾਵ ਉਹ ਅੱਖਾਂ ਤੋਂ ਟੀਰਾ ਹੈ।