ਵਾਕਾਂ ਦੀਆਂ ਕਿਸਮਾਂ

ਵਾਕਾਂ ਦੀ ਬਣਤਰ ਦੇ ਅਧਾਰ ‘ਤੇ ਇਹਨਾਂ ਦੀਆਂ ਤਿੰਨ ਕਿਸਮਾਂ ਹਨ :

There are three types of sentences depending on the structure:

  1. ਸਧਾਰਨ ਵਾਕ (Simple Sentences)
  2. ਸੰਯੁਕਤ ਵਾਕ (Compound Sentences)
  3. ਮਿਸ਼ਰਿਤ ਵਾਕ (Complex Sentences)

1. ਸਧਾਰਨ ਵਾਕ – ਸਧਾਰਨ ਵਾਕ ਇੱਕ ਅਜਿਹਾ ਸੰਪੂਰਨ ਵਾਕ ਹੁੰਦਾ ਹੈ, ਜਿਸ ਨੂੰ ਉੱਪ – ਵਾਕਾਂ ਵਿੱਚ ਨਹੀਂ ਵੰਡਿਆ ਜਾ ਸਕਦਾ, ਜਿਸ ਵਿੱਚ ਇੱਕ ਉਦੇਸ਼ ਤੇ ਇੱਕ ਵਿਧੇਅ ਹੁੰਦਾ ਹੈ। ਸਧਾਰਨ ਵਾਕ ਦੀ ਇੱਕ ਹੀ ਕਿਰਿਆ ਹੁੰਦੀ ਹੈ। ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਇਸ ਦੇ ਲਾਜ਼ਮੀ ਤੱਤ ਹਨ। ਇਸ ਤਰ੍ਹਾਂ ਹੋਰ ਵਾਕੰਸ਼ ਜੁੜ ਕੇ ਸਧਾਰਨ ਵਾਕ ਦਾ ਵਿਸਤਾਰ ਕਰਦੇ ਹਨ; ਜਿਵੇਂ :

ਰਜਿੰਦਰ ਪੜ੍ਹ ਰਹੀ ਹੈ।
ਰਜਿੰਦਰ ਕਿਤਾਬ ਪੜ੍ਹ ਰਹੀ ਹੈ।

ਇਸ ਤਰ੍ਹਾਂ ਪਹਿਲੇ ਵਾਕ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਹੀ ਹਨ ਤੇ ਦੂਸਰੇ ਵਾਕ ਵਿੱਚ ਕਰਤਾ ਨਾਂਵ ਵਾਕੰਸ਼ (ਰਜਿੰਦਰ), ਕਰਮ ਨਾਂਵ ਵਾਕੰਸ਼ (ਕਿਤਾਬ) ਤੇ ਕਿਰਿਆ ਵਾਕੰਸ਼ (ਪੜ੍ਹ ਰਹੀ ਹੈ)।


A simple sentence is a complete sentence, which cannot be divided into sub-sentences, which have a purpose and a function. There is only one verb in a simple sentence. Noun phrases and verb phrases are it’s essential elements. In this way, other phrases are added to expand the simple sentence; Such as:

Rajinder is studying.
Rajinder is reading a book.

Thus in the first sentence, there are only noun phrases and verb phrases and in the second sentence, there are noun phrases (Rajinder), object phrases (book), and verb phrases (reading).


2. ਸੰਯੁਕਤ ਵਾਕ (Compound Sentences) – ਸੰਯੁਕਤ ਵਾਕ ਅਜਿਹਾ ਵਾਕ ਹੁੰਦਾ ਹੈ, ਜਿਸ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉੱਪ – ਵਾਕ ਹੁੰਦੇ ਹਨ। ਇਹਨਾਂ ਨੂੰ ਬਣਾਉਣ ਸਮੇਂ – ਤੇ, ਅਤੇ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ ਆਦਿ ਸਮਾਨ ਯੋਜਕਾਂ ਨਾਲ਼ ਜੋੜਿਆ ਜਾਂਦਾ ਹੈ। ਇਸ ਲਈ ਇਹਨਾਂ ਦੀ ਬਣਤਰ ਸਾਂਵੀਂ ਹੁੰਦੀ ਹੈ; ਜਿਵੇਂ :

(1) ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
(2) ਖੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਲਿਖਦੀ ਰਹੀ।

ਉਪਰੋਕਤ ਵਾਕ “ਜਾਂ, ਅਤੇ” ਸਮਾਨ ਯੋਜਕਾਂ ਨਾਲ਼ ਦੋ – ਦੋ ਉੱਪ ਵਾਕ ਜੁੜੇ ਹੋਏ ਹਨ, ਜੋ ਕਿ ਸੁਤੰਤਰ ਵਾਕਾਂ ਦੇ ਰੂਪ ਵਿੱਚ ਵਿਚਰਨ ਦੀ ਸਮਰੱਥਾ ਰੱਖਦੇ ਹਨ।


Compound sentence – A compound sentence is a sentence that has two or more independent sub-sentences in its structure. At the time of making them – and, but, or, whether, still, but, etc., are combined with the same conjunctions.

Compound sentences are sentences composed of at least two independent clauses that have related ideas. 

These clauses are easy to identify since they usually use coordinating conjunctions which are commonly known as FANBOYS: For, And, Nor, But, Or, Yet, and So. 

Compound sentences can also be joined by a semicolon, in which case conjunctions are not necessary. 

To be a compound sentence, it needs at least two subjects and two verbs. If both sentences use the same subject, it must be stated twice, as in the example below. Otherwise, it’s not a compound sentence. 

“I alone cannot change the world, but I can cast a stone across the water to create many ripples. —Mother Teresa

Be careful of sentences with two subjects or two verbs—these are not the same as compound sentences. The following sentence is not a compound sentence because there is only one subject and because what comes after the conjunction “and” is not an independent clause:

I came here to chew bubble gum and study grammar. 

However, you can turn this sentence into a compound sentence by adding another independent clause with a second subject: 

I came here to chew bubble gum and study grammar, but I’m all out of gum. 


ਮਿਸ਼ਰਿਤ ਵਾਕ : ਮਿਸ਼ਰਿਤ ਵਾਕ ਇੱਕ ਅਜਿਹਾ ਵਾਕ ਹੁੰਦਾ ਹੈ, ਜਿਸ ਦੀ ਬਣਤਰ ਵਿੱਚ ਇੱਕ ਮੁੱਖ ਉੱਪ – ਵਾਕ ਤੇ ਬਾਕੀ ਇੱਕ ਜਾਂ ਇੱਕ ਤੋਂ ਵੱਧ ਅਧੀਨ ਉੱਪ – ਵਾਕ ਆ ਸਕਦੇ ਹਨ। ਇਸ ਲਈ ਇਨ੍ਹਾਂ ਵਾਕਾਂ ਦੀ ਬਣਤਰ ਅਸਾਵੀਂ ਮੰਨੀ ਜਾਂਦੀ ਹੈ।

A Complex sentence is a sentence that can consist of one main sub-sentence and one more sub-sentences. Therefore, the structure of these sentences is considered inconsistent.

ਮਿਸ਼ਰਿਤ ਵਾਕਾਂ ਵਿੱਚ ਮੁੱਖ ਉੱਪ – ਵਾਕ ਸੁਤੰਤਰ ਤੌਰ ‘ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ, ਪਰ ਅਧੀਨ ਉੱਪ – ਵਾਕ ਸੁਤੰਤਰ ਤੌਰ ‘ਤੇ ਨਹੀਂ ਵਿਚਰ ਸਕਦੇ। ਇਹ ਤਾਂ ਕਿਸੇ ਮੁੱਖ ਉੱਪ – ਵਾਕ ਨਾਲ਼ ਆ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ।

The main sub-sentence in the complex sentences can move independently, but the sub-sentences cannot move independently. They only make sense when they come up with a key phrase.

ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਅਧੀਨ ਉੱਪ – ਵਾਕ ਯੋਜਕਾਂ – ਕਿਉਂਕਿ, ਜੋ, ਜਿਹੜਾ, ਜਿਸ, ਜਿਉਂ, ਜਿਵੇਂ, ਜਿਸ ਤਰ੍ਹਾਂ, ਜੇ, ਕਿ ਆਦਿ ਨਾਲ਼ ਸ਼ੁਰੂ ਹੁੰਦੇ ਹਨ; ਜਿਵੇਂ:

(1) ਕੁੱਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੋਸ਼ਨ ਕਰ ਦਿੰਦੇ ਹਨ।
(2) ਅਧਿਆਪਕ ਨੇ ਕਿਹਾ ਕਿ ਧਰਤੀ ਗੋਲ ਹੁੰਦੀ ਹੈ।

Thus in Punjabi language subordinate clauses are – because, which, which, which, as, as, as, if, as, etc.

(1) There are some students who make their teachers proud.
(2) The teacher said that the earth is round.

ਉਪਰੋਕਤ ਵਾਕਾਂ ਵਿਚਲੇ ਗੂੜ੍ਹੇ ਕੀਤੇ ਭਾਗ ਮੁੱਖ ਉੱਪ – ਵਾਕ ਹਨ। ਧਿਆਨ ਨਾਲ ਦੇਖਣ ‘ਤੇ ਪਤਾ ਲੱਗ ਜਾਂਦਾ ਹੈ ਕਿ ਕੋਈ ਇੱਕ ਉੱਪ – ਵਾਕ ਦੂਜੇ ਨਾਲ਼ੋਂ ਵੱਧ ਸੁਤੰਤਰ ਹੁੰਦਾ ਹੈ।

Intensified sections in the above sentences are the main sub-sentences. A closer look reveals that one sub-sentence is more independent than the other.