ਪ੍ਰਸ਼ਨ. ‘ਵਹਿੰਦਾ ਜਾਏ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ ।
ਉੱਤਰ : ਨਦੀ ਦਾ ਪਾਣੀ ਪਹਾੜਾਂ ਤੋਂ ਡਿਗਦਾ-ਢਹਿੰਦਾ, ਚੱਕਰ ਖਾਂਦਾ ਤੇ ਧੱਫੇ ਸਹਿੰਦਾ ਹੋਇਆ ਹੇਠਾਂ ਉੱਤਰ ਕੇ ਮੈਦਾਨਾਂ ਵਿਚੋਂ ਲਗਾਤਾਰ ਵਹਿੰਦਾ ਹੋਇਆ ਆਪਣੇ ਰਿਸ਼ਤੇਦਾਰ ਸਮੁੰਦਰ ਨੂੰ ਜਾ ਮਿਲਦਾ ਹੈ। ਉੱਥੋਂ ਫਿਰ ਸੂਰਜ ਦੀ ਗਰਮੀ ਨਾਲ ਭਾਫ ਦਾ ਬੱਦਲ ਬਣ ਕੇ ਅਸਮਾਨ ਉੱਤੇ ਜਾ ਚੜ੍ਹਦਾ ਹੈ ਅਤੇ ਪਹਾੜ ‘ਤੇ ਜਾ ਵਰ੍ਹਦਾ ਹੈ। ਉੱਥੋਂ ਫਿਰ ਮਾਲਕ ਦੇ ਹੁਕਮ ਦਾ ਬੱਧਾ ਨਦੀ ਦੇ ਰੂਪ ਵਿੱਚ ਵਹਿ ਤੁਰਦਾ ਹੈ ਤੇ ਆਉਣ-ਜਾਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਕੁੱਝ ਅਜਿਹੀ ਹਾਲਤ ਹੀ ਮਨੁੱਖੀ ਜੀਵਨ ਦੀ ਹੈ।
ਔਖੇ ਸ਼ਬਦਾਂ ਦੇ ਅਰਥ
ਧੱਪੇ : ਧੱਫੇ, ਥੱਪੜ,ਮਾਰ ।
ਨੀਰ : ਪਾਣੀ ।
ਪੰਧ : ਰਸਤਾ ।
ਸਾਕਾਦਾਰੀ : ਰਿਸ਼ਤੇਦਾਰੀ ।
ਅੱਖ ਨਾ ਲਾਣਾ : ਸੌਣਾ ਨਹੀਂ, ਅਰਾਮ ਨਾ ਕਰਨਾ ।